ਲੁਧਿਆਣਾ: ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Cabinet Minister Kuldeep Dhaliwal) ਅੱਜ ਲੁਧਿਆਣਾ ਪਹੁੰਚੇ ਅਤੇ ਇਸ ਮੌਕੇ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਸਰਪੰਚਾਂ ਨੂੰ ਮੰਤਰੀ ਧਾਲੀਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਪਰਾਲੀ ਦੇ ਮੁੱਦੇ ਉੱਤੇ ਆਪਣੀ ਸਫਾਈ ਦਿੱਤੀ (Cleaned up on the straw issue) ਅਤੇ ਕਿਹਾ ਕਿ ਅਜਿਹਾ ਕੋਈ ਡਾਟਾ ਨਹੀਂ ਹੈ ਜਿਸ ਵਿਚ ਇਹ ਸਾਬਿਤ ਹੋਵੇ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਜਿਆਦਾ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ।
ਉਨ੍ਹਾਂ ਕਿਹਾ ਕਿ ਮਾਲਵੇ ਦੇ ਕੁਝ ਹਿੱਸੇ ਦੇ ਵਿੱਚ ਕਿਸਾਨਾਂ ਨੇ ਝੋਨੇ ਦੀ ਜੋ ਕਿਸਮ ਲਗਾਈ ਸੀ ਉਨ੍ਹਾਂ ਨੇ ਜ਼ਰੂਰ ਪਰਾਲੀ ਨੂੰ ਅੱਗ ਲਾਈ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਨੂੰ ਉਹ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲੱਗਣ ਸਬੰਧੀ ਅੰਕੜੇ ਜਾਰੀ (Data will be released regarding stubble fire) ਕਰਨਗੇ।
ਕੁਲਦੀਪ ਧਾਲੀਵਾਲ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿਸਾਨਾਂ ਨਾਲ ਸਰਕਾਰ ਵੱਲੋਂ ਕੀਤੇ ਧੋਖੇ ਸਬੰਧੀ ਜਵਾਬ ਦਿੰਦੇ ਹੋਏ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਪਾਰਟੀ ਨੇ ਦੇਸ਼ ਵਿੱਚ 75 ਸਾਲ ਰਾਜ ਕੀਤਾ ਹੈ ਉਨ੍ਹਾਂ ਦੇਸ਼ ਲਈ ਕੁਝ ਨਹੀਂ ਕੀਤਾ।
ਇਸ ਮੌਕੇ ਉਨ੍ਹਾਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਉੱਤੇ ਤੰਜ (Controversy over Congress MP Ravneet Bittu) ਕਸਦਿਆਂ ਕਿਹਾ ਕਿ ਉਹ ਆਪਣੇ ਦਾਦੇ ਦੇ ਸਮੇਂ ਤੋਂ ਯਾਦ ਕਰ ਲੈਣ ਕੇ ਜਿਵੇਂ ਇਸ ਵਾਰ 2 ਦਿਨ ਵਿੱਚ ਖਰੀਦ, ਅਦਾਇਗੀ ਅਤੇ ਲਿਫਟਿੰਗ ਹੋਈ ਹੈ ਨਿਰਵਿਘਨ ਹੋਈ ਹੈ ਅਤੇ ਕਿਸਾਨਾਂ ਨੂੰ ਬਿਜਲੀ ਮਿਲੀ ਹੈ ਉਹ ਅੱਜ ਤੱਕ ਕਦੀ ਉਨ੍ਹਾਂ ਦੀ ਸਰਕਾਰ ਵੇਲੇ ਹੋਇਆ ਨਹੀਂ ਹੋਇਆ।
ਇਹ ਵੀ ਪੜ੍ਹੋ: ਸਿਵਲ ਹਸਪਤਾਲ ਵਿੱਚ ਵਿਧਾਇਕਾ ਭਰਾਜ ਵੱਲੋਂ ਛਾਪੇਮਾਰੀ
ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਸਟਾਲ ਤੋਂ 1500 ਰੁਪਏ ਦਾ ਇੱਕ ਸੂਟ ਵੀ ਖਰੀਦਿਆ, ਸੂਟ ਵੇਚਣ ਵਾਲੀ ਮਹਿਲਾ ਨੇ ਕਿਹਾ ਕਿ ਉਨ੍ਹਾਂ ਨੇ ਸਾਡੇ ਤੋਂ ਸੂਟ ਲਿਆ ਹੈ ਸਾਡੇ ਕੰਮ ਦੀ ਸ਼ਲਾਘਾ ਕੀਤੀ ਹੈ, ਸੂਟ ਖਰੀਦਣ ਮੌਕੇ ਐਮ ਐਲ ਏ ਸਰਵਜੀਤ ਕੌਰ ਨੇ ਪੈਸੇ ਦੇਣ ਦੀ ਗੱਲ ਕਹੀ ਪਰ ਕੈਬਨਿਟ ਮੰਤਰੀ ਨੇ ਖੁਦ ਪੈਸੇ ਦਿੱਤੇ ।