ਸਮਰਾਲਾ: ਪੰਜਾਬੀ ਸਾਹਿਤ ਜਗਤ ਦਾ ਨਾਮਵਰ ਚਿਹਰਾ ਮਾਸਟਰ ਤਰਲੋਚਨ ਸਿੰਘ ਜਿਨ੍ਹਾਂ ਦਾ ਵੀਰਵਾਰ ਨੂੰ ਸਮਰਾਲਾ ਵਿਖੇ ਇੱਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਸਮਰਾਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਮਾਸਟਰ ਤਰਲੋਚਨ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬ ਦੇ ਕਈ ਉੱਘੇ ਕਲਾਕਾਰ, ਲੇਖਕ, ਗਾਇਕ, ਨਾਟਕਕਾਰ ਅਤੇ ਕਵੀ ਪਹੁੰਚੇ।
ਬੱਬੂ ਮਾਨ ਹੋਏ ਭਾਵੁਕ ਫਿਲਮ: ਜਗਤ ਵਿੱਚ ਮਾਸਟਰ ਤਰਲੋਚਨ ਨੂੰ ਬੱਬੂ ਮਾਨ ਦਾ ਉਸਤਾਦ ਕਿਹਾ ਜਾਂਦਾ ਹੈ ਕਿਉਂਕਿ ਮਾਸਟਰ ਨੇ ਬੱਬੂ ਮਾਨ ਦੀਆਂ ਦੋ ਫ਼ਿਲਮਾਂ ਏਕਮ ਅਤੇ ਹਸ਼ਰ ਲਿਖੀਆਂ ਸਨ। ਇਸ ਨੇੜਤਾ ਕਾਰਨ ਬੱਬੂ ਮਾਨ ਵੀ ਅੰਤਿਮ ਸਸਕਾਰ 'ਤੇ ਪਹੁੰਚੇ। ਬੱਬੂ ਮਾਨ ਬਹੁਤ ਭਾਵੁਕ ਹੋ ਗਏ। ਉਸਤਾਦ ਦੇ ਅੰਤਿਮ ਦਰਸ਼ਨ ਮੌਕੇ ਬੱਬੂ ਮਾਨ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਸੀ। ਦਿਲ ਵਿੱਚ ਦਰਦ ਸੀ। ਸੋਚਾਂ ਵਿੱਚ ਇਹ ਸੀ ਕਿ ਇਹ ਭਾਣਾ ਕਿਵੇਂ ਵਾਪਰ ਗਿਆ।
ਪਰਿਵਾਰ ਨਾਲ ਸਿਵੇ ਨੂੰ ਦਿੱਤੀ ਅਗਨੀ: ਜਦੋਂ ਬੱਬੂ ਨੂੰ ਆਪਣੇ ਉਸਤਾਦ ਦੀ ਮੌਤ ਦੀ ਖ਼ਬਰ ਵਿਦੇਸ਼ ਵਿੱਚ ਮਿਲੀ ਤਾਂ ਉਹ ਤੁਰੰਤ ਟਿਕਟ ਲੈ ਕੇ ਪੰਜਾਬ ਪਰਤ ਆਏ। ਅੰਤਿਮ ਸਸਕਾਰ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪੁੱਤ ਅਤੇ ਧੀ ਦੇ ਨਾਲ ਮਾਸਟਰ ਦੇ ਸਿਵੇ ਨੂੰ ਅਗਨੀ ਵੀ ਭੇਂਟ ਕੀਤੀ। ਬੱਬੂ ਨੇ ਕਿਹਾ ਕਿ ਉਹਨਾਂ ਨੇ ਆਪਣਾ ਵੱਡਾ ਭਰਾ ਖੋ ਲਿਆ। ਹਾਲੇ ਚਾਰ ਦਿਨ ਪਹਿਲਾਂ ਹੀ ਉਹਨਾਂ ਦੀ ਗੱਲ ਹੋਈ ਸੀ। ਕਿਸੇ ਫ਼ਿਲਮ ਬਾਰੇ ਵੀ ਮਾਸਟਰ ਤਰਲੋਚਨ ਸਿੰਘ ਨਾਲ ਚਰਚਾ ਚੱਲ ਰਹੀ ਸੀ ਜਿਹੜੀ ਕਿ ਅੱਧ ਵਿਚਕਾਰ ਰਹਿ ਗਈ।
- ਪੰਜਾਬ ਦੀਆਂ 13 ਸੀਟਾਂ 'ਤੇ ਚੋਣ ਲੜੇਗੀ ਕਾਂਗਰਸ ? ਕੌਮੀ ਗੱਠਜੋੜ ਵਿਚਾਲੇ ਪੇਚ ਫਸਾ ਸਕਦੀਆਂ ਹਨ 2024 ਲੋਕ ਸਭਾ ਚੋਣਾਂ- ਖਾਸ ਰਿਪੋਰਟ
- ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਨਹੀਂ ਹੋਵੇਗਾ ਪੰਜਾਬ 95 ਦਾ ਪ੍ਰੀਮੀਅਰ, ਵੈੱਬਸਾਈਟ ਉੱਤੇ ਪ੍ਰੀਮੀਅਰ ਸਬੰਧੀ ਨਹੀਂ ਕੋਈ ਜਾਣਕਾਰੀ
- ਸੀਐੱਮ ਮਾਨ ਪਟਿਆਲਾ ਦਾ ਪੱਬਰਾ ਜਲ ਸਪਲਾਈ ਪ੍ਰਾਜੈਕਟ ਜਲਦ ਕਰਨਗੇ ਲੋਕ ਅਰਪਿਤ, ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ ਦਾਅਵਾ
ਗਰੇਵਾਲ ਤੇ ਜੌੜਾ ਨੇ ਕਿਹਾ- ਘਾਟਾ ਕਦੇ ਪੂਰਾ ਨਹੀਂ ਹੋਵੇਗਾ: ਅੰਤਿਮ ਸਸਕਾਰ ਵਿੱਚ ਸ਼ਾਮਲ ਹੋਏ ਪੰਜਾਬੀ ਕਲਾਕਾਰ ਅਤੇ ਗਾਇਕ ਰਵਿੰਦਰ ਗਰੇਵਾਲ ਨੇ ਕਿਹਾ ਕਿ ਮਾਸਟਰ ਤਰਲੋਚਨ ਸਿੰਘ ਦੀ ਬੇਵਕਤੀ ਮੌਤ ਨਾਲ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ। ਉਨ੍ਹਾਂ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਹਨਾਂ ਦੀ ਇਸ ਸੰਸਾਰ ਨੂੰ ਛੱਡਣ ਦੀ ਉਮਰ ਨਹੀਂ ਸੀ ਪਰ ਜੋ ਰੱਬ ਨੂੰ ਮਨਜ਼ੂਰ ਸੀ ਉਹ ਹੋਇਆ। ਰੰਗਮੰਚ ਦੇ ਕਲਾਕਾਰ ਨਿਰਮਲ ਸਿੰਘ ਜੌੜਾ ਨੇ ਕਿਹਾ ਕਿ ਮਾਸਟਰ ਤਰਲੋਚਨ ਸਿੰਘ ਨੇ ਆਪਣੇ ਸਫ਼ਰ ਦੌਰਾਨ ਕਈ ਕਲਾਕਾਰ ਪੈਦਾ ਕੀਤੇ। ਉਮੀਦ ਕੀਤੀ ਜਾਂਦੀ ਹੈ ਕਿ ਮਾਸਟਰ ਤਰਲੋਚਨ ਦੀ ਸੋਚ 'ਤੇ ਪਹਿਰਾ ਦੇ ਕੇ ਉਹ ਉਹਨਾਂ ਦਾ ਹੀ ਰੂਪ ਬਣਨਗੇ।