ETV Bharat / state

ਦਿਲਰੋਜ਼ ਦੇ ਪਰਿਵਾਰ ਨਾਲ ਮਨੀਸ਼ਾ ਗੁਲਾਟੀ ਨੇ ਦੁੱਖ ਕੀਤਾ ਸਾਂਝਾ - Social media

ਲੁਧਿਆਣਾ ਵਿਚ ਬੀਤੀ ਦਿਨੀ ਮਹਿਲਾ ਦੁਆਰਾ ਦਿਲਰੋਜ਼ ਨਾਂਅ ਦੀ ਬੱਚੀ (Baby girl named Dilroz) ਦਾ ਕਤਲ ਕੀਤਾ ਗਿਆ ਸੀ।ਪੀੜਤ ਪਰਿਵਾਰ ਨੂੰ ਮਿਲਣ ਲਈ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ (Chairperson of Punjab Women's Commission) ਮਨੀਸ਼ਾ ਗੁਲਾਟੀ ਮਿਲਣ ਲਈ ਪਹੁੰਚੀ।

ਦਿਲਰੋਜ਼ ਦੇ ਪਰਿਵਾਰ ਨਾਲ ਮਨੀਸ਼ਾ ਗੁਲਾਟੀ ਨੇ ਦੁੱਖ ਕੀਤਾ ਸਾਂਝਾ

author img

By

Published : Dec 6, 2021, 8:51 PM IST

ਲੁਧਿਆਣਾ:ਬੀਤੇ ਦਿਨੀਂ ਗੁਆਂਢਣ ਵੱਲੋਂ ਢਾਈ ਸਾਲ ਦੀ ਦਿਲਰੋਜ਼ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ (Chairperson of Punjab Women's Commission) ਮਨੀਸ਼ਾ ਗੁਲਾਟੀ ਲੁਧਿਆਣਾ ਵਿਖੇ ਪੀੜਤ ਪਰਿਵਾਰ ਦੇ ਘਰ ਪਹੁੰਚੀ। ਇਸ ਦੌਰਾਨ ਉਨ੍ਹਾਂ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਮਨੀਸ਼ਾ ਗੁਲਾਟੀ ਨੇ ਬੱਚੀ ਦੀ ਮਾਂ ਨਾਲ ਗੱਲਬਾਤ ਵੀ ਕੀਤੀ ਬੱਚੀ ਦੀ ਤਸਵੀਰ ਹੱਥ ਵਿਚ ਲੈ ਕੇ ਉਸ ਨੂੰ ਚੁੰਮਿਆ ਅਤੇ ਕਿਹਾ ਕਿ ਮੁਲਜ਼ਮ ਮਹਿਲਾ ਨੇ ਆਪਣੇ ਔਰਤ ਹੋਣ ਤੇ ਹੀ ਕਲੰਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦਿਲ ਕੰਬਾਓਣ ਦੇਣ ਵਾਲਾ ਹਾਦਸਾ ਸੀ।

ਦਿਲਰੋਜ਼ ਦੇ ਪਰਿਵਾਰ ਨਾਲ ਮਨੀਸ਼ਾ ਗੁਲਾਟੀ ਨੇ ਦੁੱਖ ਕੀਤਾ ਸਾਂਝਾ

ਮਨੀਸ਼ਾ ਗੁਟਾਟੀ ਨੇ ਸੋਸ਼ਲ ਮੀਡੀਆ (Social media) ਉਤੇ ਇਕ ਵੀਡੀਓ ਵੀ ਜਾਰੀ ਕੀਤੀ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਉਹ ਸੈਸ਼ਨ ਜੱਜ ਨੂੰ ਇਹ ਅਪੀਲ ਕਰਨਗੇ ਕਿ ਮੁਲਜ਼ਮ ਮਹਿਲਾ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਉਸ ਨੇ ਜੋ ਗੁਨਾਹ ਕੀਤਾ ਹੈ ਉਹ ਮੁਆਫ਼ੀ ਲਾਈਕ ਤਾਂ ਬਿਲਕੁਲ ਨਹੀਂ ਹੈ। ਉਨ੍ਹਾਂ ਪੂਰੀ ਔਰਤਾਂ ਦੇ ਅਕਸ ਨੂੰ ਢਾਹ ਲਾਈ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਲੋਕ ਲਗਾਤਾਰ ਉਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਦਖ਼ਲ ਦੇ ਕੇ ਮੁਲਜ਼ਮ ਮਹਿਲਾ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਮੈਸੇਜ ਕਰ ਰਹੇ ਸਨ।

ਉਧਰ ਦੂਜੇ ਪਾਸੇ ਪੀੜਤਾ ਦੇ ਦਾਦੇ ਨੇ ਕਿਹਾ ਕਿ ਅੱਜ ਮਨੀਸ਼ਾ ਗੁਲਾਟੀ ਨੇ ਆ ਕੇ ਉਨ੍ਹਾਂ ਦੇ ਪਰਿਵਾਰ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਖ਼ਤ ਸਜ਼ਾ ਦੀ ਉਨ੍ਹਾਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਚੀ ਦੀ ਮਾਂ ਨੇ ਸਵੇਰ ਤੋਂ ਕੁਝ ਖਾਧਾ ਵੀ ਨਹੀਂ ਸੀ ਪਰ ਮਨੀਸ਼ਾ ਗੁਲ੍ਹਾਟੀ ਦੇ ਭਰੋਸੇ ਤੋਂ ਬਾਅਦ ਬੱਚੀ ਦੀ ਮਾਂ ਨੂੰ ਕਾਫੀ ਹੌਸਲਾ ਹੋਇਆ ਹੈ।

ਬੀਤੇ ਦਿਨੀਂ ਢਾਈ ਸਾਲ ਦੀ ਦਿਲਰੋਜ਼ ਦਾ ਉਸ ਦੇ ਹੀ ਗੁਆਂਢ ਵਿਚ ਰਹਿਣ ਵਾਲੀ ਮੂੰਹ ਬੋਲੀ ਭੂਆ ਨੇ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਜਿਸ ਨੂੰ ਲੈ ਕੇ ਨਾ ਸਿਰਫ਼ ਸਿਆਸੀ ਆਗੂ ਸਮਾਜ ਸੇਵੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸਖ਼ਤ ਸ਼ਬਦਾਂ ਵਿਚ ਨਿੰਦਿਆਂ ਕੀਤੀ ਸੀ ਦਿਲਰੋਜ ਨੂੰ ਇਨਸਾਫ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ ਗਿਆ ਸੀ।

ਇਹ ਵੀ ਪੜੋ:ਵਾਹਗਾ ਬਾਰਡਰ 'ਤੇ ਬੱਚੇ ਨੇ ਲਿਆ ਜਨਮ, ਨਾਂ ਰੱਖਿਆ ਬਾਰਡਰ, ਜਾਣੋ ਕਿਉਂ ?

ETV Bharat Logo

Copyright © 2025 Ushodaya Enterprises Pvt. Ltd., All Rights Reserved.