ਲੁਧਿਆਣਾ: ਇਨਸਾਨੀਅਤ ਨੂੰ ਮੁੜ ਤੋਂ ਸ਼ਰਮਸਾਰ ਕਰਨ ਵਾਲਾ ਮਾਮਲਾ ਹੁਣ ਜ਼ਿਲ੍ਹਾ ਲੁਧਿਆਣਾ ਦੇ ਸ਼ਿਮਲਾਪੁਰੀ ਤੋਂ ਸਾਹਮਣੇ ਆਇਆ। ਦਰਅਸਲ ਹਵਸ ਦੇ ਭੁੱਖੇ ਇੱਕ ਹੈਵਾਨ ਨੇ ਫੀਮੇਲ ਡੋਗ ਨੂੰ ਆਪਣੀ ਹਵਸ ਦਾ ਸ਼ਿਕਾਰ (Made the female dog a victim of his lust) ਬਣਾਇਆ ਹੈ, ਜਿਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ (The video went viral on social media) ਹੋ ਰਹੀ ਹੈ।
ਵੀਡੀਓ ਆਈ ਸਾਹਮਣੇ: ਇਸ ਘਿਨੌਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਗੁਆਂਢੀ ਜਦੋਂ ਕਿਸੇ ਵਿਆਹ ਸਮਾਗਮ ਵਿੱਚ ਗਏ ਹੋਏ ਸਨ, ਓਦੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਦੀ ਇਹ ਘਿਨੌਣੀ ਵੀਡੀਓ ਵੀ ਫੀਮੇਲ ਡੋਗ ਦੇ ਮਾਲਿਕ ਦੇ ਭਤੀਜੇ ਨੇ ਰਿਕਾਰਡ ਕੀਤੀ ਹੈ।
ਇਹ ਵੀ ਪੜ੍ਹੋ: ਸੀਐਮ ਮਾਨ ਤੋਂ ਬਾਅਦ ਹੁਣ ਮਜੀਠੀਆ ਨੇ ਮੰਤਰੀ ਅਨਮੋਲ ਗਗਨ ਮਾਨ ਨੂੰ ਘੇਰਿਆ, ਇਹ ਤਸਵੀਰ ਕੀਤੀ ਸ਼ੇਅਰ
ਘਟਨਾ ਦਾ ਸਖ਼ਤ ਨੋਟਿਸ: ਇਸ ਪੂਰੀ ਹਰਕਤ ਦੀ ਸ਼ਿਕਾਇਤ ਸਮਾਜ ਸੇਵੀ ਸੰਸਥਾ ਜੋਕਿ ਜਾਨਵਰਾਂ ਦੇ ਲਈ ਬਣੀ ਹੈ ਉਸ ਵੱਲੋਂ ਕੀਤੀ ਗਈ ਹੈ, ਕਿਉਂਕਿ ਇਸ ਤੋਂ ਪਹਿਲਾਂ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਹੀ ਨਹੀਂ ਲਿਆ ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾ ਦੇ ਦਬਾਅ ਤੋਂ ਬਾਅਦ ਮੁਲਜ਼ਮ ਨੂੰ ਫੜ ਲਿਆ (The accused was caught) ਗਿਆ ਹੈ। ਵੀਡੀਓ ਵਿੱਚ ਫੀਮੇਲ ਡੋਗ ਦੀਆਂ ਲੱਤਾਂ ਬਨ੍ਹ ਕੇ ਇਹ ਕੰਮ ਕੀਤਾ ਜਾ ਰਿਹਾ ਸੀ। ਹਾਲਾਂਕਿ ਪੁਲਸ ਨੇ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ, ਪਰ ਉਸ ਨੂੰ ਸਜ਼ਾ ਦਵਾਉਣ ਲਈ ਸਮਾਜ ਸੇਵੀ ਸੰਸਥਾ ਜਰੂਰ ਉਪਰਾਲੇ ਕਰ ਰਹੀ ਹੈ।