ਲੁਧਿਆਣਾ: ਸਾਡੇ ਦੇਸ਼ ਦੇ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਸਾਡਾ ਸਮਾਜ ਅਤੇ ਸਾਡੀਆਂ ਸਰਕਾਰਾਂ ਏਸ ਹੁਨਰ ਨੂੰ ਅੱਗੇ ਲਿਆਉਣ ਦੀ ਬਜਾਏ ਉਸ ਨੂੰ ਇਸ ਤਰ੍ਹਾਂ ਅਣਗੌਲਿਆ ਕਰਦੀ ਹੈ ਕੇ ਹੁਨਰ ਅੱਗੇ ਤਾਂ ਕੀ ਆਉਣਾ ਸਗੋ ਉਹ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ ਬਣ ਜਾਂਦਾ ਹੈ। ਕੁਝ ਅਜਿਹੀ ਹੀ ਕਹਾਣੀ ਨਾਲ ਲੁਧਿਆਣਾ ਦੇ ਪਵਨ ਕੁਮਾਰ ਦੀ ਜੋ ਬਚਪਨ ਤੋ ਪੋਲੀਓ ਦਾ ਸ਼ਿਕਾਰ ਹੈ ਪਰ ਜਦੋਂ ਉਸ ਨੇ ਹੋਰਨਾਂ ਬੱਚਿਆਂ ਨੂੰ ਕ੍ਰਿਕਟ ਖੇਡਦੇ ਆ ਵੇਖਿਆ ਦਾ ਖੁਦ ਵੀ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ।
ਪਹਿਲਾਂ ਬੈਠ ਕੇ ਅਤੇ ਫਿਰ ਵੀਲ੍ਹ ਚੇਅਰ ਤੇ ਉਸ ਨੇ ਕ੍ਰਿਕੇਟ ਦੀ ਸ਼ੁਰੂਆਤ ਕੀਤੀ ਜ਼ਿਲ੍ਹਾ ਪੱਧਰ ਤੋਂ ਬਾਅਦ ਸੂਬਾ ਪੱਧਰ ਅਤੇ ਹੁਣ ਉਹ ਕੌਂਮੀ ਪੱਧਰ ਤੇ ਵੀ ਵ੍ਹੀਲ ਚੇਅਰ ਕ੍ਰਿਕੇਟ ਖੇਡ ਰਿਹਾ ਹੈ ਹਾਲ ਹੀ ਦਾ ਵਿੱਚ ਓਹ 27 ਨਵਬਰ ਤੋਂ 3 ਦਸੰਬਰ ਤੱਕ ਰਾਜਸਥਾਨ ਦੇ ਉਦੇਪੁਰ ਚ ਹੋਏ ਤੀਜੇ ਨੈਸ਼ਨਲ ਵ੍ਹੀਲ ਚੇਅਰ (Third National Wheelchair Competition) ਮੁਕਾਬਲਿਆਂ ਚ ਵੀ ਹਿੱਸਾ ਲੈਕੇ ਆਇਆ ਹੈ। ਯੂ ਪੀ ਦੇ ਵਿੱਚ ਵੀ ਓਹ ਕੌਂਮੀ ਪੰਜਾਬ ਦੀ ਜੇਤੂ ਟੀਮ ਦਾ ਹਿੱਸਾ ਰਿਹਾ ਹੈ।
ਪਰਿਵਾਰ ਦੇ ਹਾਲਾਤ: ਪਵਨ ਨੇ ਦੱਸਿਆ ਕਿ ਉਸਦੇ ਪਰਿਵਾਰਕ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹਨ ਸਰਕਾਰ ਵੱਲੋਂ ਜੋ ਅੰਗਹੀਣਾਂ ਨੂੰ ਪੰਦਰਾਂ ਸੌ ਰੁਪਏ ਪੈਨਸ਼ਨ ਮਹੀਨਾ ਦਿੱਤੀ ਜਾਂਦੀ ਹੈ ਉਸ ਨਾਲ ਉਹ ਆਪਣੇ ਘਰ ਦਾ ਖਰਚਾ ਚਲਾ ਰਿਹਾ ਹੈ ਬਾਕੀ ਯਾਰਾਂ ਦੋਸਤਾਂ ਤੋਂ ਮੰਗ ਕੇ ਸਾਰ ਲੈਂਦਾ ਹੈ ਪਰ ਅੱਜ ਤੱਕ ਉਸ ਨੇ ਕਿਸੇ ਤੋਂ ਭੀਖ ਨਹੀਂ ਮੰਗੀ ਉਨ੍ਹਾਂ ਦੱਸਿਆ ਕਿ ਵੀਲ੍ਹ ਚੇਅਰ ਕ੍ਰਿਕਟ ਐਸੋਸੀਏਸ਼ਨ (Wheel Chair Cricket Association) ਉਸ ਦੀ ਕਾਫੀ ਮਦਦ ਕਰਦੀ ਹੈ ਪਰ ਸਰਕਾਰਾਂ ਵੱਲੋਂ ਅੱਜ ਤੱਕ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਸ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਹੈ ਜੋ ਕਿ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ ਕੁਝ ਉਸ ਦਾ ਵੀ ਦਿਲ ਸੀ ਕੇ ਉਹ ਆਪਣੇ ਬੱਚਿਆਂ ਨੂੰ ਨਿੱਜੀ ਸਕੂਲ ਚ ਪੜ੍ਹਾਵੇ ਆਰਥਿਕ ਹਲਾਤਾ ਕਰਕੇ ਉਸ ਨੇ ਸਰਕਾਰੀ ਸਕੂਲ ਵਿਚ ਆਪਣੇ ਬੱਚਿਆਂ ਨੂੰ ਲਗਾਇਆ ਹੈ
ਨਹੀਂ ਮਿਲੀ ਨੌਕਰੀ : ਉਨ੍ਹਾਂ ਦੱਸਿਆ ਕਿ 12 ਜਮਾਤ ਪਾਸ ਕਰਨ ਤੋਂ ਬਾਅਦ ਉਸ ਨੇ ਅੰਗਹੀਣਾਂ ਦੇ ਕੋਟੇ (Handicap quotas) ਦੇ ਨਾਲ ਸਪੋਰਟਸ ਕੋਟੇ ਦੇ ਵਿਚ ਲਗਾਤਾਰ ਨੌਕਰੀ ਲਈ ਹਰ ਥਾਂ ਤੇ ਅਪਲਾਈ ਕੀਤਾ ਹੈ ਪਰ ਹਰ ਥਾਂ ਸਿਫ਼ਾਰਿਸ਼ ਅਤੇ ਪੈਸੇ ਦਾ ਬੋਲਬਾਲਾ ਹੋਣ ਕਰਕੇ ਉਸ ਨੂੰ ਕਦੇ ਵੀ ਨੌਕਰੀ ਨਹੀਂ ਮਿਲ ਸਕੀ ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਕਿਸੇ ਐਮ ਐਲ ਏ ਜਾਂ ਫਿਰ ਕਿਸੇ ਪ੍ਰਸ਼ਾਸਨਿਕ ਅਫਸਰ ਨੂੰ ਇਸ ਗੱਲ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ ਕਿ ਉਹਨਾਂ ਦੇ ਸ਼ਹਿਰ ਦੇ ਵਿੱਚ ਹੀ ਕੋਈ ਕੌਮੀ ਪੱਧਰ ਦਾ ਵੀਲ ਚੇਅਰ ਕ੍ਰਿਕਟ ਖਿਡਾਰੀ ਹੈ ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਦੇ ਵਿਚ ਇਕਲੌਤਾ ਅਜਿਹਾ ਖਿਡਾਰੀ ਹੈ ਪਰ ਇਸਦੇ ਬਾਵਜੂਦ ਅੱਜ ਤੱਕ ਉਸ ਤੱਕ ਕਿਸੇ ਨੇ ਨਾ ਤਾਂ ਪਹੁੰਚ ਕੀਤੀ ਅਤੇ ਨਾ ਹੀ ਹਲਾਤਾਂ ਬਾਰੇ ਜਾਣਿਆ
ਸਰਕਾਰ ਨੂੰ ਅਪੀਲ: ਪਵਨ ਨੇ ਕਿਹਾ ਹੈ ਕਿ ਉਸ ਨੂੰ ਕਦੇ ਨੌਕਰੀ ਨਹੀਂ ਦਿੱਤੀ ਗਈ ਉਹ ਪ੍ਰਾਈਵੇਟ ਨੌਕਰੀ ਨਹੀਂ ਕਰ ਸਕਦਾ ਕਿਉਂਕਿ ਕੋਈ ਵੀ ਨਿੱਜੀ ਕੰਪਨੀ ਜਿੰਨੀ ਦੇਰ ਤੱਕ ਕੰਮ ਦੇ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੰਦੀ ਇਸ ਕਰਕੇ ਉਸ ਨੂੰ ਯੋਗਤਾ ਦੇ ਆਧਾਰ ਤੇ ਨੌਕਰੀ ਦੇਣੀ ਚਾਹੀਦੀ ਹੈ ਅਤੇ ਜੇਕਰ ਸਰਕਾਰ ਉਹਨਾਂ ਨੂੰ ਨੋਕਰੀ ਨਹੀਂ ਦੇ ਸਕਦੀ ਤਾਂ ਉਨ੍ਹਾਂ ਨੂੰ ਬੈਟਰੀ ਵਾਲਾ ਰਿਕਸ਼ਾ ਲੈ ਕੇ ਦੇਵੇ ਤਾਂ ਕੇ ਓਹ ਕੰਮ ਕਾਰ ਕਰ ਸਕਣ ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਫਿੱਟ ਰੱਖਣ ਲਈ ਵਧੀਆ ਡਾਇਟ ਲੈਣੀ ਪੈਂਦੀ ਹੈ ਪਰ ਉਨ੍ਹਾ ਨੂੰ ਜਦੋਂ ਘਰ ਆਉਣਾ ਪੈਂਦਾ ਹੈ ਤਾਂ ਉਸ ਦੀ ਫਿੱਟਨੈੱਸ ਖਰਾਬ ਹੋ ਜਾਂਦੀ ਹੈ ਉਸ ਨੂੰ ਕਈ ਕਈ ਮਹੀਨੇ ਘਰ ਤੋਂ ਬਾਹਰ ਰਹਿਣਾ ਪੈਂਦਾ ਹੈ ਅਤੇ ਉਨ੍ਹਾਂ ਦੇ ਘਰ ਦਾ ਖਰਚਾ ਨਹੀਂ ਚਲਦਾ।
ਇਹ ਵੀ ਪੜ੍ਹੋ: 7 ਮਹੀਨੇ ਵਿੱਚ ਦੂਜਾ ਆਰਪੀਜੀ ਅਟੈਕ, 7 ਮਹੀਨੇ ਪਹਿਲਾਂ ਵੀ ਹੋਇਆ ਸੀ ਅਜਿਹਾ, ਕਿੱਥੇ ਤੱਕ ਪਹੁੰਚੀ ਜਾਂਚ