ਲੁਧਿਆਣਾ : ਇਸ ਸਾਲ ਸਰਕਾਰੀ ਸਕੂਲਾਂ ਨੂੰ ਦਿੱਤੇ ਗਏ ਦਾਖਲੇ ਦੇ ਟੀਚੇ ਵਿੱਚ ਲੁਧਿਆਣਾ ਨੰਬਰ ਲੈ ਗਿਆ ਹੈ। ਲੁਧਿਆਣਾ ਪਿਛਲੇ ਸਾਲ ਦਾਖਲੇ ਦੀ ਦਰਦ ਵਿਚ ਪ੍ਰਾਇਮਰੀ ਦੇ ਵਿਚ ਪਹਿਲੇ ਨੰਬਰ ਤੇ ਅਤੇ ਸਕੈਂਡਰੀ ਦੇ ਵਿੱਚ ਦੂਜੇ ਨੰਬਰ ਉੱਤੇ ਰਿਹਾ ਸੀ ਅਤੇ ਇਸ ਸਾਲ ਵੀ ਲੁਧਿਆਣਾ ਨੇ ਰਿਕਾਰਡ ਤੋੜੇ ਹਨ, ਜਿਸਦੀ ਪੁਸ਼ਟੀ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤੀ ਹੈ। ਉਨ੍ਹਾਂ ਅੰਕੜਿਆਂ ਦੇ ਨਾਲ ਦਾਅਵਾ ਕੀਤਾ ਹੈ ਕਿ ਲੁਧਿਆਣਾ ਇਸ ਵਾਰ ਵੀ ਪੰਜਾਬ ਭਰ ਦੇ ਵਿਚ ਪ੍ਰਾਈਵੇਟ ਸਕੂਲਾਂ ਤੋਂ ਆਏ ਵਿਦਿਆਰਥੀਆਂ ਅਤੇ ਡ੍ਰੌਪ ਆਊਟ ਵਿਦਿਆਰਥੀਆਂ ਦੇ ਵਿੱਚ ਸਭ ਤੋਂ ਮੋਹਰੀ ਜ਼ਿਲ੍ਹਾ ਰਿਹਾ ਹੈ।
ਲੁਧਿਆਣਾ ਨੇ ਤੋੜੇ ਰਿਕਾਰਡ: ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਲੁਧਿਆਣਾ ਦੇ ਪਿਛਲੇ ਸਾਲ ਵਾਂਗ ਇਸ ਸਾਲ ਵੀ ਪੰਜਾਬ ਭਰ ਦੇ ਵਿਚ ਡਰੋਪ ਆਊਟ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਮੋਹਰੀ ਰਿਹਾ ਹੈ, ਵਿਭਾਗ ਵੱਲੋਂ ਲੁਧਿਆਣਾ ਨੂੰ 67270 ਵਿਦਿਆਰਥੀਆਂ ਦੇ ਇੰਨਰੋਲਮੇਂਟ ਦਾ ਟੀਚਾ ਦਿੱਤਾ ਸੀ। 29 ਮਾਰਚ ਤੱਕ 39 ਹਜ਼ਾਰ 893 ਬੱਚਿਆਂ ਦੀ ਇੰਨਰੋਲਮੇਂਟ ਹੋ ਚੁੱਕੀ ਹੈ, ਜਿਸ ਵਿੱਚ ਮਾਛੀਵਾੜਾ ਬਲਾਕ ਸਭ ਤੋਂ ਉੱਪਰ ਰਿਹਾ ਹੈ। ਇਸ ਵਿੱਚ 84 ਫੀਸਦੀ ਦੇ ਕਰੀਬ ਇੰਨਰੋਲਮੇਂਟ ਕੀਤੀ ਗਈ ਹੈ। ਮਾਛੀਵਾੜਾ ਬਲਾਕ ਚ 1060 ਵਿਦਿਆਰਥੀਆਂ ਦੀ ਇੰਨਰੋਲਮੇਂਟ ਹੋਈ ਹੈ ਬਲਾਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਮੋਗਾ ਧਰਮਕੋਟ ਬਲਾਕ 87.6 ਫੀਸਦੀ ਇੰਨਰੋਲਮੇਂਟ ਨਾਲ ਪਹਿਲੇ ਨੰਬਰ ਉੱਤੇ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਤਖਾਣ ਮਾਜਰਾ ਬਲਾਕ 87.4 ਫੀਸਦੀ ਨਾਲ ਦੂਜੇ ਨੰਬਰ ਤੇ ਰਿਹਾ ਹੈ।
ਸਕੂਲ ਆਫ ਐਨਿਮਸ: ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਾਡਲ ਨੂੰ ਹੋਰ ਉੱਚਾ ਚੁੱਕਣ ਲਈ ਪੰਜਾਬ ਭਰ ਦੇ ਵਿਚ 117 ਸਕੂਲ ਆਫ ਐਨਿਮਸ ਬਣਾਏ ਜਾ ਰਹੇ ਹਨ। ਇਸ ਵਿੱਚੋਂ 16 ਸਕੂਲ ਲੁਧਿਆਣਾ ਦੇ ਵਿੱਚ ਬਣਦੇ ਹਨ। ਇਸ ਨੂੰ ਲੈ ਕੇ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਖੁਸ਼ੀ ਜਤਾਈ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਸਕੂਲਾਂ ਦੇ ਨਿਰਮਾਣ ਦੇ ਨਾਲ ਹਨ। ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਦੀ ਮਾਨਤਾ ਹੋਰ ਜ਼ਿਆਦਾ ਵਧੇਗੀ ਅਤੇ ਲੋਕਾਂ ਦਾ ਵਿਸ਼ਵਾਸ਼ ਨਿੱਜੀ ਸਕੂਲਾਂ ਵੱਲੋਂ ਹਟ ਕੇ ਸਰਕਾਰੀ ਸਕੂਲਾਂ ਵੱਲ ਵਧੇਰੇ ਹੋਵੇਗਾ। ਹਰਜੀਤ ਸਿੰਘ ਦੱਸਿਆ ਕਿ ਇਨ੍ਹਾਂ ਸਕੂਲਾਂ ਦੀ ਵਿੱਚ ਨਾ ਤਾਂ ਸਟਾਫ਼ ਦੀ ਕੋਈ ਕਮੀ ਹੋਵੇਗੀ ਅਤੇ ਨਾ ਹੀ ਇਨਫਰਾਸਟਰਕਚਰ ਦੀ ਇਨ੍ਹਾਂ ਸਕੂਲਾਂ ਨੂੰ ਬਿਹਤਰ ਬਣਾਇਆ ਜਾਵੇਗਾ ਅਤੇ ਇਹ ਸਕੂਲ ਭਵਿੱਖ ਦੇ ਹੋਣ ਵਾਲੇ ਸਕੂਲਾਂ ਦਾ ਇਕ ਮਾਡਲ ਹੋਣਗੇ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਤੋਂ ਬਾਅਦ ਪੁਲਿਸ ਅੱਗੇ ਕਰ ਸਕਦਾ ਹੈ ਸਰੰਡਰ !
ਕਿਉਂ ਨਿੱਜੀ ਸਕੂਲ ਛੱਡ ਰਹੇ ਵਿਦਿਆਰਥੀ : ਸਰਕਾਰੀ ਸਕੂਲਾਂ ਦੇ ਵੱਲ ਮਾਪਿਆਂ ਦਾ ਵੱਧ ਰਿਹਾ ਰੁਝਾਨ ਦਾ ਮੁੱਖ ਕਾਰਨ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਹਨ, ਜ਼ਿਲ੍ਹਾ ਸਿੱਖਿਆ ਅਫ਼ਸਰ ਮੁਤਾਬਕ ਲੁਧਿਆਣਾ ਦੇ ਹੁਣ ਸਾਰੇ ਹੀ ਸਰਕਾਰੀ ਸਕੂਲ ਸਮਾਰਟ ਸਕੂਲ ਬਣ ਚੁੱਕੇ ਨੇ, ਸਕੂਲਾਂ ਦੇ ਵਿੱਚ ਵੱਡੇ ਬਦਲਾਵ ਕੀਤੇ ਗਏ ਹਨ, ਸਕੂਲਾਂ ਦਾ ਇਨਫਰਾਸਟਰਕਚਰ ਪਹਿਲਾਂ ਹੋਰ ਵੀ ਜ਼ਿਆਦਾ ਬਿਹਤਰ ਬਣਾਇਆ ਗਿਆ ਹੈ ਜਿਸ ਕਰਕੇ ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਦੇ ਵੱਲ ਜ਼ਿਆਦਾ ਵਧ ਰਿਹਾ ਹੈ, 8ਵੀਂ ਜਮਾਤ ਤੱਕ ਵਿਦਿਆਰਥੀਆਂ ਨੂੰ ਕੋਈ ਫੀਸ ਨਹੀਂ ਲੈਣੀ ਪੈਂਦੀ ਹੈ ਇਸ ਤੋਂ ਇਲਾਵਾ ਉਨ੍ਹਾਂ ਨੂੰ ਕਿਤਾਬਾਂ ਅਤੇ ਵਰਦੀਆਂ ਵੀ ਮੁਫ਼ਤ ਮਿਲਦੀਆਂ ਹਨ। ਇਸ ਤੋਂ ਇਲਾਵਾ ਪਹਿਲੀ ਤੋਂ ਛੇਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਮਿਡ ਡੇ ਮੀਲ ਸਕੀਮ ਚਲਾਈ ਜਾਂਦੀ ਹੈ। ਇਸ ਨਾਲ ਗਰੀਬ ਘਰਾਂ ਦੇ ਵਿਦਿਆਰਥੀਆਂ ਨੂੰ ਸਕੂਲ਼ ਅੰਦਰ ਹੀ ਪੌਸ਼ਟਿਕ ਖਾਣਾ ਖੁਆਇਆ ਜਾਂਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਪਤ ਹੁੰਦੀਆਂ ਹਨ ਉਨ੍ਹਾਂ ਨੂੰ ਵਜ਼ੀਫ਼ਾ ਪ੍ਰਾਪਤ ਹੁੰਦਾ ਜਿਸ ਨਾਲ ਉਹ ਆਪਣੀ ਅਗਲੇਰੀ ਪੜ੍ਹਾਈ ਹਾਸਲ ਕਰਨ ਸਿਰ ਕਾਮਯਾਬ ਪਾਉਂਦੇ ਹਨ।