ETV Bharat / state

ਅਧਿਆਪਕਾ ਰੂਮਾਨੀ ਅਹੂਜਾ ਨੇ ਗਣਿਤ ਵਿਸ਼ੇ ਨੂੰ ਬਣਾਇਆ ਵਿਦਿਆਰਥੀਆਂ ਦਾ ਦੋਸਤ, 29 ਮਈ ਨੂੰ ਮਿਲੇਗਾ ਮਾਲਤੀ ਗਿਆਨ ਪੀਠ ਐਵਾਰਡ - ਪੰਜਾਬ ਸਟੇਟ ਅਵਾਰਡ

ਬੱਚਿਆਂ ਲਈ ਗਣਿਤ ਅਕਸਰ ਹੀ ਇੱਕ ਔਖੇ ਵਿਸ਼ੇ ਵਜੋਂ ਰਿਹਾ ਹੈ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਗਣਿਤ ਨੂੰ ਵਿਦਿਆਰਥੀਆਂ ਦਾ ਦੋਸਤ ਬਣਾ ਦਿੱਤਾ ਹੈ। ਅਧਿਆਪਕਾ ਰੂਮਾਨੀ ਅਹੂਜਾ ਨੂੰ ਪਿਛਲੇ ਸਾਲ ਪੰਜਾਬ ਸਟੇਟ ਅਵਾਰਡ ਨਾਲ ਸਨਾਮਿਤ ਕੀਤਾ ਗਿਆ। ਹੁਣ ਅਧਿਆਪਿਕਾ ਰੂਮਾਨੀ ਅਹੂਜਾ ਨੂੰ ਮਾਲਤੀ ਗਿਆਨ ਪੀਠ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

Ludhiana teacher will get Malti Gyan Peeth Award
ਅਧਿਆਪਕਾ ਰੂਮਾਨੀ ਅਹੂਜਾ ਨੇ ਗਣਿਤ ਵਿਸ਼ੇ ਨੂੰ ਬਣਾਇਆ ਵਿਦਿਆਰਥੀਆਂ ਦਾ ਦੋਸਤ, 29 ਮਈ ਨੂੰ ਮਿਲੇਗਾ ਮਾਲਤੀ ਗਿਆਨ ਪੀਠ ਐਵਾਰਡ
author img

By

Published : May 19, 2023, 12:09 PM IST

Updated : May 19, 2023, 1:18 PM IST

ਰੂਮਾਨੀ ਅਹੂਜਾ ਨੇ ਪ੍ਰਾਪਤ ਕੀਤੀ ਸ਼ਾਨਦਾਰ ਉਪਲੱਬਧੀ

ਲੁਧਿਆਣਾ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਆਪਣੇ ਵਿਸ਼ੇਸ਼ ਉਪਰਾਲੇ ਨਾਲ ਜ਼ਿਲ੍ਹੇ ਅਤੇ ਸੂਬੇ ਦਾ ਮਾਣ ਵਧਾਇਆ ਹੈ। ਪੰਜਾਬ ਅਤੇ ਹਰਿਆਣਾ ਤੋਂ ਗਣਿਤ ਦੀ ਉਹ ਇਕਲੌਤੀ ਅਜਿਹੀ ਸਰਕਾਰੀ ਅਧਿਆਪਕ ਹੈ ਜਿਸ ਨੂੰ ਇਸ ਸਨਮਾਨ ਦੇ ਨਾਲ ਨਵਾਜ਼ਿਆ ਜਾ ਰਿਹਾ ਹੈ। ਆਪਣੇ 11 ਸਾਲ ਦੇ ਬਤੌਰ ਅਧਿਆਪਕਾ ਤਜ਼ਰਬੇ ਦੇ ਨਾਲ ਉਹਨਾਂ ਨੇ ਗਣਿਤ ਦੇ ਅਜਿਹੇ ਫਾਰਮੂਲੇ ਅਤੇ ਮਾਡਲ ਬਣਾਏ ਹਨ ਜਿਸ ਨਾਲ ਗਣਿਤ ਸਿੱਖਣਾ ਹੁਣ ਵਿਦਿਆਰਥੀਆਂ ਲਈ ਸੁਖਾਲਾ ਹੋ ਗਿਆ ਹੈ।

ਕਿਵੇਂ ਕੀਤੀ ਸ਼ੁਰੂਆਤ ? : ਗਣਿਤ ਅਧਿਆਪਕਾ ਰੂਮਾਨੀ ਅਹੂਜਾ ਪਹਿਲਾਂ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਰਹੀ ਹੈ, ਹੁਣ ਉਹ ਸਰਕਾਰੀ ਪੀਏਯੂ ਸਕੂਲ ਦੇ ਵਿੱਚ 6ਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਸਿਖਾਉਂਦੀ ਹੈ। ਉਨ੍ਹਾਂ ਵੱਲੋਂ ਬੱਚਿਆਂ ਨੂੰ ਵਿਜ਼ੁਲਾਇਜ਼ ਕਰਵਾ ਕੇ ਗਣਿਤ ਸਿਖਾਇਆ ਜਾਂਦਾ ਹੈ ਜਿਸ ਨੂੰ ਵਿਦਿਆਰਥੀ ਬਹੁਤ ਸੋਖੇ ਢੰਗ ਦੇ ਨਾਲ ਸਿੱਖ ਲੈਂਦੇ ਹਨ। ਉਹਨਾਂ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਮਾਡਲ ਵੀ ਕੀਤੇ ਗਏ ਹਨ ਜੋ ਕਿ 3 ਡੀ ਹਨ, ਜਿਸ ਵਿਚ ਵਿਦਿਆਰਥੀਆਂ ਨੂੰ ਮੈਥ ਦੇ ਫਾਰਮੁਲੇ ਬੜੇ ਹੀ ਸੋਖੇ ਢੰਗ ਦੇ ਨਾਲ ਯਾਦ ਕਰਵਾਏ ਜਾਂਦੇ ਹਨ ਉਨ੍ਹਾਂ ਦੀ ਉਮਰ ਭਰ ਕੰਮ ਆਉਂਦੇ ਹਨ।

Ludhiana teacher will get Malti Gyan Peeth Award
ਅਧਿਆਪਕਾ ਰੂਮਾਨੀ ਅਹੂਜਾ ਨੇ ਗਣਿਤ ਵਿਸ਼ੇ ਨੂੰ ਬਣਾਇਆ ਵਿਦਿਆਰਥੀਆਂ ਦਾ ਦੋਸਤ, 29 ਮਈ ਨੂੰ ਮਿਲੇਗਾ ਮਾਲਤੀ ਗਿਆਨ ਪੀਠ ਐਵਾਰਡ

ਕਿਵੇਂ ਮਿਲਿਆ ਸਨਮਾਨ ?:
ਦਰਅਸਲ ਰੂਮਾਨੀ ਅਹੂਜਾ ਨੂੰ ਪਿਛਲੇ ਸਾਲ ਪੰਜਾਬ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਪ੍ਰਾਜੈਕਟ ਤਿਆਰ ਕੀਤੇ ਗਏ ਅਤੇ ਮਾਲਤੀ ਗਿਆਨਪੀਠ ਅਵਾਰਡ ਦੇ ਲਈ ਨੌਮੀਨੇਟ ਕੀਤਾ ਗਿਆ। ਜਿਸ ਸਬੰਧੀ ਚੰਡੀਗੜ੍ਹ ਦੇ ਵਿੱਚ ਬਕਾਇਦਾ ਦੋ ਵਾਰ ਟੈਸਟ ਕੀਤੇ ਗਏ, ਆਈਏਐੱਸ ਅਤੇ ਉੱਘੇ ਵਿਦਵਾਨਾਂ ਵੱਲੋਂ ਇੰਟਰਵਿਊ ਲੈਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਤੋਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਅਜਿਹੇ ਅਧਿਆਪਕਾਂ ਦੀ ਚੋਣ ਕੀਤੀ ਗਈ ਜੋ ਇਸ ਸਨਮਾਨ ਲਈ ਹੱਕਦਾਰ ਹਨ ਜਿਨ੍ਹਾਂ ਵਿੱਚੋ ਗਣਿਤ ਦੇ ਲਈ ਰੁਮਾਨੀ ਅਹੂਜਾ ਦੇ ਨਾਂ ਦੀ ਚੋਣ ਹੋਈ ਹੈ। ਇਹ ਅਵਾਰਡ ਆਪਣੇ-ਆਪ ਦੇ ਵਿੱਚ ਇਕ ਵਿਲੱਖਣ ਐਵਾਰਡ ਹੈ। ਗਣਿਤ ਦੇ ਖੇਤਰ ਦੇ ਵਿੱਚ ਹਾਸਲ ਕੀਤੀਆਂ ਉਪਲਬਧੀਆਂ ਲਈ ਨਵੀਂ ਦਿੱਲੀ ਵਿਖੇ 29 ਮਈ ਨੂੰ ਰੂਮਾਨੀ ਅਹੂਜਾ ਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਜਿਸ ਵਿੱਚ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। 13 ਮਈ ਨੂੰ ਚੰਡੀਗੜ੍ਹ ਵਿਖੇ ਅਧਿਆਪਕਾਂ ਦੀ ਫਾਈਨਲ ਚੋਣ ਹੋਈ ਹੈ।

10 ਸਾਲ ਬਾਅਦ ਪੰਜਾਬ ਦੇ ਨਾਂ ਸਨਮਾਨ: ਦਰਅਸਲ ਇਹ ਸਨਮਾਨ ਵਿਲੱਖਣ ਹੈ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਦੇਣ ਵਾਲਿਆਂ ਨੂੰ ਹੀ ਇਹ ਸਨਮਾਨ ਮਿਲਦਾ ਹੈ। ਪੰਜਾਬ ਦੇ ਵਿੱਚ ਆਖਰੀ ਸਨਮਾਨ ਸਾਲ 2013 ਦੇ ਵਿੱਚ ਮਿਲਿਆ ਸੀ, ਪੰਜਾਬ ਦੇ ਮੁਹਿੰਦਰ ਸਿੰਘ ਨੂੰ ਇਹ ਸਨਮਾਨ ਹਾਸਲ ਹੋਇਆ ਸੀ। ਜਿਸ ਤੋਂ ਬਾਅਦ ਇਹ ਸਮਾਂ ਹੁਣ ਰੁਮਾਨੀ ਅਹੂਜਾ ਨੂੰ ਮਿਲ ਰਿਹਾ ਹੈ। ਰੁਮਾਨੀ ਅਹੂਜਾ ਦਾ ਪਰਿਵਾਰ ਵੀ ਉਹਨਾਂ ਦੀ ਇਸ ਉਪਲੱਬਧੀ ਤੋਂ ਕਾਫੀ ਖੁਸ਼ ਹੈ। ਉਨ੍ਹਾਂ ਕਿਹਾ ਕਿ ਇਹੋ ਸਿੱਖਿਆ ਦੇ ਖੇਤਰ ਦੇ ਵਿੱਚ ਹੀ ਅੱਗੇ ਵਧਣਾ ਚਾਹੁੰਦੇ ਹਨ ਅਤੇ ਇਸ ਤਰ੍ਹਾਂ ਵਿਦਿਆਰਥੀਆਂ ਲਈ ਗਣਿਤ ਜਿਸ ਨੂੰ ਸਭ ਤੋਂ ਮੁਸ਼ਕਿਲ ਵਿਸ਼ਾ ਮੰਨਿਆ ਜਾਂਦਾ ਹੈ, ਉਸ ਨੂੰ ਸੌਖਾ ਕਰਨ ਦੇ ਲਈ ਉਹ ਯਤਨਸ਼ੀਲ ਰਹਿਣਗੇ।

  1. CM Mann ਵੱਲੋ ਸਰਕਾਰੀ ਜ਼ਮੀਨਾਂ ਦੱਬ ਕੇ ਬੈਠੇ ਲੋਕਾਂ ਨੂੰ ਅਲਟੀਮੇਟਮ, ਕਬਜ਼ੇ ਛੱਡਣ ਲਈ 31 ਮਈ ਤਕ ਦਾ ਸਮਾਂ
  2. Dharamsot Got Bail: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜੇਲ੍ਹ ਤੋਂ ਰਿਹਾਅ, ਹਾਈ ਕੋਰਟ ਨੇ ਦਿੱਤੀ ਜ਼ਮਾਨਤ
  3. G-20 ਸੰਮੇਲਨ ਲਈ 124 ਝੁੱਗੀ-ਝੌਂਪੜੀ ਵਾਲਿਆਂ ਨੂੰ ਕਬਜ਼ਾ ਹਟਾਉਣ ਦਾ ਨੋਟਿਸ, ਸਮਾਜਿਕ ਸੰਗਠਨਾਂ ਵੱਲੋਂ ਵਿਰੋਧ

ਪ੍ਰਾਈਵੇਟ ਸਕੂਲਾਂ ਤੋਂ ਆਫਰ: ਰੂਮਾਨੀ ਨੂੰ ਸਟੇਟ ਅਵਾਰਡ ਮਿਲਣ ਤੋਂ ਬਾਅਦ ਲਗਾਤਾਰ ਨਿੱਜੀ ਸਕੂਲਾਂ ਵੱਲੋਂ ਆਫਰਾਂ ਆ ਵੀ ਆ ਰਹੀਆਂ ਹਨ, ਪਰ ਉਹ ਸਰਕਾਰੀ ਸਕੂਲ ਜਾਂ ਫਿਰ ਸਰਕਾਰੀ ਕਾਲਜ ਦੇ ਵਿੱਚ ਰਹਿ ਕੇ ਹੀ ਵਿਦਿਆਰਥੀਆਂ ਨੂੰ ਪੜ੍ਹਾਉਣਾ ਚਾਹੁੰਦੇ ਹਨ ਕਿਉਂਕਿ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਵੀ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ ਅਤੇ ਅਧਿਆਪਕ ਵੀ ਇਸ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ। ਰੂਮਾਨੀ ਨੇ ਕਿਹਾ ਕਿ ਉਹ ਸਰਕਾਰੀ ਸਕੂਲ ਦੇ ਵਿੱਚ ਰਹਿ ਕੇ ਹੀ ਆਪਣੀਆਂ ਸੇਵਾਵਾਂ ਦੇਣਗੇ ਉਹ ਨਿੱਜੀ ਸਕੂਲ ਪੈਸਿਆਂ ਲਈ ਨਹੀਂ ਜਾਣਗੇ, ਕਿਉਂਕਿ ਗਰੀਬ ਬੱਚਿਆਂ ਨੂੰ ਵੀ ਸਿੱਖਿਆ ਦਾ ਅਧਿਕਾਰ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ।

Last Updated : May 19, 2023, 1:18 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.