ਲੁਧਿਆਣਾ : ਲੁਧਿਆਣਾ ਪੁਲਿਸ ਵੱਲੋਂ ਸਪਾ ਸੈਂਟਰਾਂ ਵਿੱਚ ਦੇਹ ਵਪਾਰ ਦੇ ਧੰਦੇ ਦੀਆਂ ਗੁਪਤ ਸੂਚਨਾਵਾਂ ਉੱਤੇ ਕਾਰਵਾਈ ਕਰਦਿਆਂ (Raid At The Spa Center) ਛਾਪਾਮਾਰੀ ਕੀਤੀ ਗਈ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸਰਾਭਾ ਨਗਰ ਲੁਧਿਆਣਾ ਦੇ ਏਰੀਆ ਵਿੱਚ ਚੱਲਣ ਵਾਲੇ ਸੈਂਟਰ (Sparkle Unisex Day) ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਖਿਲਾਫ਼ ਕਾਰਵਾਈ ਕੀਤੀ ਹੈ। ਇਸ ਦੌਰਾਨ 5 ਲੜਕਿਆਂ ਅਤੇ 2 ਲੜਕੀਆਂ ਨੂੰ ਕਾਬੂ ਕੀਤਾ ਹੈ।
ਇਹ ਮੁਲਜ਼ਮ ਹੋਏ ਕਾਬੂ : ਸੀਨੀਅਰ ਪੁਲਿਸ ਅਫਸਰ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਵੇਰਕਾ ਕੱਟ ਲੁਧਿਆਣਾ ਉੱਤੇ ਸਪਾਰਕਲ ਯੂਨੀਸੈਕਸ ਸ਼ੋਅ ਸਪਾ ਸੈਂਟਰ ਦੇ ਮਾਲਿਕ ਇੰਦਰਜੀਤ ਸਿੰਘ ਅਤੇ ਮੈਨੇਜਰ ਪੱਲਵੀ ਹਾਂਡਾ (Flesh trade business under the guise of spa) ਅਤੇ ਦਲਾਲ ਕੀਰਤਪ੍ਰੀਤ ਕੌਰ ਵੱਲੋਂ ਸਪਾ ਸੈਂਟਰ ਵਿੱਚ ਦੇਹ ਵਪਾਰ ਕਰਨ ਦੀ ਸੂਚਨਾ ਮਿਲੀ ਸੀ ਪੁਲਿਸ ਨੇ ਛਾਪਾਮਾਰੀ ਕਰਕੇ ਮੁਹੰਮਦ ਦਿਲਸ਼ਾਦ, ਰਾਸ਼ਿਦ, ਗੁਰਮਨਪ੍ਰੀਤ ਸਿੰਘ, ਸੋਹਮ ਕੁਮਾਰ, ਅਮਿਤ ਵਰਮਾ, ਪੱਲਵੀ ਹਾਂਡਾ ਅਤੇ ਅੰਮ੍ਰਿਤਸਰ ਦੀ ਕੀਰਤਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਸਰਾਂ ਨੇ ਦੱਸਿਆ ਕੇ ਇਹ ਕਾਲਜ ਚ ਪੜ੍ਹਾਈ ਕਰਨ ਵਾਲੇ ਨੌਜਵਾਨਾਂ ਨੂੰ ਟਾਰਗੇਟ ਕਰਦੇ ਸਨ। ਇਸ ਤੋਂ ਇਲਾਵਾ ਕੁੱਝ ਨਾਬਾਲਗ ਲੜਕੀਆਂ ਨੂੰ ਵੀ ਉਨ੍ਹਾ ਨੇ ਇਸ ਧੰਦੇ ਵਿੱਚ ਲਾਇਆ ਹੋਇਆ ਹੈ। ਪੁਲਿਸ ਨੇ ਦੱਸਿਆ ਕੇ ਨਾਰਕੋਟਿਕ ਸੈੱਲ ਤੋਂ ਇਹ ਵੀ ਪਤਾ ਲੱਗਾ ਕੇ ਇਹ ਸੈਂਟਰ ਵਿੱਚ ਨੌਜਵਾਨਾਂ ਨੂੰ ਨਸ਼ੇ ਦੀਆਂ ਗੋਲੀਆਂ ਆਦਿ ਵੀ ਮੁਹੱਈਆ ਕਰਵਾਉਂਦੇ ਸਨ। ਇਸ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।