ਲੁਧਿਆਣਾ: ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਦੇ ਵਿੱਚ ਮੋਬਾਇਲ ਹੋਣ ਵਾਲੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਲੁਧਿਆਣਾ ਪੁਲੀਸ ਨੇ ਦੋ (Moti Nagar police station of Ludhiana) ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 50 ਮੋਬਾਈਲ ਫੋਨ ਬਰਾਮਦ (50 mobile phones recovered) ਕੀਤੇ ਗਏ ਹਨ ਅਤੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਰਿਤਿਕ ਨਾਮ ਦਾ ਮੁਲਜ਼ਮ ਜੋ ਕਿ ਮਿਤੀ 5 ਨਵੰਬਰ ਨੂੰ ਹੀ ਬੇਲ ਦੇ ਬਾਹਰ ਆਇਆ ਸੀ ਉਸ ਨੇ ਆਪਣੇ ਹੀ ਹੋਰ ਸਾਥੀ ਜਸਵਿੰਦਰ ਦੇ ਨਾਲ ਮਿਲ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਜਨਤਕ ਥਾਵਾਂ ਉੱਤੇ ਗੱਡੀਆਂ: ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੁਰਮ ਕਦੀ ਖਤਮ ਨਹੀਂ ਹੋ ਸਕਦਾ ਉਹ ਚੱਲਦਾ ਰਹਿੰਦਾ ਹੈ, ਪਰ ਅਸੀਂ ਜੋ ਜੁਰਮ ਕਰਨ ਵਾਲੇ ਹਨ ਉਨ੍ਹਾਂ ਨੂੰ ਨਹੀਂ ਛੱਡਾਂਗੇ ਨਹੀਂ। ਉਨ੍ਹਾਂ ਨੂੰ ਅਸੀਂ ਜੇਲਾਂ ਦੇ ਵਿਚ ਡਿੱਗਾਂਗੀ ਉਨ੍ਹਾਂ ਕਿਹਾ ਕਿ ਇਸ ਪਿੱਛੇ ਹੋਰ ਕੌਣ ਸ਼ਾਮਿਲ ਹੈ, ਇਸ ਉੱਤੇ ਵੀ ਅਸੀਂ ਨਜ਼ਰਸਾਨੀ ਹੋਣ ਦੇ ਨਾਲ ਹੀ ਉਹਨਾਂ ਜਨਤਕ ਥਾਵਾਂ ਉੱਤੇ ਗੱਡੀਆਂ (Vehicles in public places) ਲਾ ਕੇ ਸ਼ਰਾਬ ਪੀਣ ਵਾਲਿਆਂ ਉੱਤੇ ਵੀ ਸ਼ਿਕੰਜਾ ਕੱਸਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਦਾ ਵੱਡਾ ਫੈਸਲਾ, ਫਿਲਮਾਂ ਰਾਹੀਂ ਨਹੀਂ ਪੇਸ਼ ਹੋਣਗੇ ਕਿਸੇ ਵੀ ਗੁਰੂ ਸਾਹਿਬ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ
ਰੈਸਟੋਰੈਂਟ ਸ਼ਰਾਬ ਪਰੋਸਦੇ: ਉਨ੍ਹਾਂ ਕਿਹਾ ਹੈ ਕਿ ਕੱਲ੍ਹ ਅਸੀਂ ਅਜਿਹੇ ਲੋਕਾਂ ਦੇ ਦਰਜਨਾਂ ਚਲਾਨ ਕੱਟੇ ਹਨ, ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਹੋਰ ਜਨਤਕ ਥਾਂਵਾਂ ਉੱਤੇ ਬਜ਼ਾਰਾਂ ਵਿੱਚ ਗੱਡੀਆਂ ਅੰਦਰ ਸ਼ਰਾਬ ਨਾ ਪੀਣ ਇਸ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾ ਨੂੰ ਵੈਰੀਫਿਕੇਸ਼ਨ ਦੇ ਵਿਚ ਮੁਸ਼ਕਿਲ ਆ ਸਕਦੀ ਹੈ, ਉਨ੍ਹਾਂ ਕਿਹਾ ਕਿ ਜਿਹੜੇ ਢਾਬੇ ਅਤੇ ਰੈਸਟੋਰੈਂਟ ਸ਼ਰਾਬ ਪਰੋਸਦੇ (Restaurants serve alcohol) ਨੇ ਉਹਨਾਂ ਉੱਤੇ ਵੀ ਅਸੀਂ ਕਾਰਵਾਈ ਕਰਾਂਗੇ।