ETV Bharat / state

Arrested Ransom Demanders : ਫਿਰੌਤੀ ਮੰਗਣ ਵਾਲਿਆਂ ਦੀ ਖੌਫਨਾਕ ਧਮਕੀ, ਪੈਸੇ ਨਾ ਦਿੱਤੇ ਤਾਂ ਸਰੀਰ 'ਚ ਭਰ ਦਿਆਂਗੇ ਪਿੱਤਲ - ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ

ਲੁਧਿਆਣਾ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਸਾਰੀ ਕਾਰਵਾਈ ਬਕਾਇਦਾ ਜਾਲ ਵਿਛਾਇਆ ਗਿਆ ਅਤੇ ਮੁਲਜ਼ਮ ਫੜ੍ਹੇ ਗਏ ਹਨ। ਪੁਲਿਸ ਨੇ ਹਥਿਆਰ ਵੀ ਬਰਾਮਦ ਕੀਤੇ ਹਨ।

Ludhiana police arrested two accused who demanded ransom
Arrested Ransom Demanders : ਫਿਰੌਤੀ ਮੰਗਣ ਵਾਲਿਆਂ ਦੀ ਖੌਫਨਾਕ ਧਮਕੀ, ਪੈਸੇ ਨਾ ਦਿੱਤੇ ਤਾਂ ਸਰੀਰ 'ਚ ਭਰ ਦਿਆਂਗੇ ਪਿੱਤਲ
author img

By

Published : Feb 22, 2023, 1:17 PM IST

Arrested Ransom Demanders : ਫਿਰੌਤੀ ਮੰਗਣ ਵਾਲਿਆਂ ਦੀ ਖੌਫਨਾਕ ਧਮਕੀ, ਪੈਸੇ ਨਾ ਦਿੱਤੇ ਤਾਂ ਸਰੀਰ 'ਚ ਭਰ ਦਿਆਂਗੇ ਪਿੱਤਲ

ਲੁਧਿਆਣਾ :
ਲੁਧਿਆਣਾ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਨੂੰ ਪੂਰੀ ਯੋਜਨਾ ਬਣਾ ਕੇ ਲੁਧਿਆਣਾ ਗਿੱਲ ਨੇੜੇ ਕੈਂਡ ਪੁਲ ਕੋਲੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਸੁਨੀਲ ਕੁਮਾਰ ਨਾਂ ਦੇ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਸਨੂੰ ਇੱਕ ਇੰਟਰਨੈਸ਼ਨਲ ਨੰਬਰ ਤੋਂ ਫੋਨ ਕਰਕੇ ਫਿਰੌਤੀ ਮੰਗੀ ਗਈ ਹੈ। ਫਿਰੌਤੀ ਮੰਗਣ ਵਾਲੇ ਖੁਦ ਨੂੰ ਗੈਂਗਸਟਰ ਕਹਿ ਰਹੇ ਹਨ। ਇਸਦੇ ਨਾਲ ਹੀ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਫਿਰੌਤੀ ਮੰਗਣ ਵਾਲਿਆਂ ਨੇ ਕਿਹਾ ਹੈ ਕਿ ਜੇਕਰ ਉਸਨੇ ਮੰਗੇ ਪੈਸੇ ਨਾ ਦਿੱਤੇ ਤਾਂ ਉਸਦੇ ਸਰੀਰ ਵਿੱਚ ਪਿੱਤਲ ਭਰ ਦਿੱਤਾ ਜਾਵੇਗਾ ਤੇ ਇਹ ਸਾਰੀ ਜਿੰਦਗੀ ਯਾਦ ਰਹੇਗਾ। ਇਸ ਤੋਂ ਬਾਅਦ ਖੌਫਜ਼ਦਾ ਪੀੜਤ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਕਮਿਸ਼ਨਰ ਨੇ ਖੁਦ ਮੌਕੇ ਉੱਤੇ ਜਾ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

5 ਲੱਖ ਮੰਗੀ ਗਈ ਸੀ ਫਿਰੌਤੀ: ਪੀੜਤ ਸੁਨੀਲ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਨੂੰ ਪੰਜ ਲੱਖ ਰੁਪਏ ਦੀ ਫਿਰੌਤੀ ਮੰਗ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੀਲ ਨੇ ਦੱਸਿਆ ਕਿ ਇਸ ਤੋਂ ਬਾਅਦ ਉਸਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਪੁਲਿਸ ਕਮਿਸ਼ਨਰ ਨੇ ਖੁਦ ਉਸ ਨਾਲ ਗੱਲਬਾਤ ਕੀਤੀ ਅਤੇ ਪੂਰਾ ਜਾਲ ਵਿਛਾਇਆ ਤਾਂ ਜੋ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕੇ। ਪੀੜਤ ਨੇ ਦੱਸਿਆ ਕਿ ਉਸਨੇ ਗੈਂਗਸਟਰਾਂ ਨੂੰ ਇਹ ਕਿਹਾ ਕਿ ਉਹ ਪੰਜ ਲੱਖ ਰੁਪਏ ਤਾਂ ਨਹੀਂ ਦੇ ਸਕਦਾ ਤਾਂ ਉਸਦੀ ਗੈਂਗਸਟਰਾਂ ਨਾਲ ਡੇਢ ਲੱਖ ਰੁਪਏ ਵਿਚ ਗੱਲ ਤੈਅ ਹੋ ਗਈ। ਫਿਰੌਤੀ ਮੰਗਣ ਵਾਲਿਆਂ ਨੂੰ ਉਸਨੂੰ ਸੁੰਨਸਾਨ ਜਗ੍ਹਾ ਬੁਲਾਇਆ ਤੇ ਉਸ ਕੋਲੋਂ ਡੇਢ ਲੱਖ ਰੁਪਏ ਲੈ ਕੇ ਚਲੇ ਗਏ। ਪਰ ਪਹਿਲਾਂ ਤੋਂ ਹੀ ਮੁਸਤੈਦ ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ ਅਤੇ ਪੈਸਿਆਂ ਸਣੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਵਿਛਾਇਆ ਜਾਲ: ਮੌਕੇ ਉੱਤੇ ਮੌਜੂਦ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਖੁਦ ਇਸ ਪੂਰੇ ਆਪ੍ਰੇਸ਼ਨ ਨੂੰ ਕਾਮਯਾਬ ਕਰਨ ਲਈ ਸ਼ਮੂਲੀਅਤ ਕੀਤੀ ਅਤੇ ਅਫਸਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਦੀ ਮਦਦ ਨਾਲ ਇਹਨਾਂ ਮੁਲਜ਼ਮਾਂ ਨੂੰ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਹਾਲਾਂਕਿ ਇਨ੍ਹਾਂ ਦਾ ਰਿਕਾਰਡ ਚੈਕ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਦੀ ਅਸਲੀਅਤ ਸਾਹਮਣੇ ਆ ਸਕੇ।

ਇਹ ਵੀ ਪੜ੍ਹੋ: Schools of eminence: ਸੀਐਮ ਭਗਵੰਤ ਮਾਨ ਨੇ 117 ‘ਸਕੂਲਜ਼ ਆਫ ਐਮੀਨੈਂਸ’ ਵਿੱਚ ਦਾਖ਼ਲੇ ਲਈ ਪੋਰਟਲ ਕੀਤਾ ਲਾਂਚ

ਡੇਢ ਲੱਖ ਰੁਪਏ ਤੇ ਨਕਲੀ ਪਿਸਤੌਲ ਬਰਾਮਦ:
ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਕਿਸੇ ਗੈਂਗ ਨਾਲ ਸਬੰਧਿਤ ਨਹੀਂ ਲੱਗ ਰਹੇ ਹਨ। ਇਹ ਪੀੜਤ ਨੂੰ ਧਮਕੀਆਂ ਦੇ ਰਹੇ ਸਨ ਕਿ ਜੇਕਰ ਉਨ੍ਹਾਂ ਨੂੰ ਪੈਸੇ ਦੇ ਦੇਣਗੇ ਤਾਂ ਕੋਈ ਹੋਰ ਗੈਂਗਸਟਰ ਪੈਸੇ ਨਹੀਂ ਮੰਗੇਗਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਨ੍ਹਾ ਨੂੰ ਕਾਬੂ ਕਰਨ ਲਈ ਉਨ੍ਹਾ ਵੱਲੋਂ ਜਿਹੜੇ ਡੇਢ ਲੱਖ ਰੁਪਏ ਰੱਖੇ ਗਏ ਸਨ ਉਹ ਵੀ ਮੌਕੇ ਤੇ ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਪਾਸੋਂ ਇਕ ਦਾਤ ਅਤੇ ਇਕ ਨਕਲੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਆਮ ਵਾਹਨ ਜਿਵੇਂ ਟਰੈਕਟਰ ਮੋਟਰਸਾਈਕਲ ਆਦਿ ਦੀ ਵਰਤੋਂ ਕੀਤੀ ਸੀ ਤਾਂ ਜੋ ਉਨ੍ਹਾ ਨੂੰ ਕੋਈ ਸ਼ੱਕ ਨਾ ਹੋਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.