ਲੁਧਿਆਣਾ: ਜਗਰਾਓਂ ਸਥਿਤ ਹਲਵਾਰਾ ਏਅਰਪੋਰਟ ਤੋਂ 1 ਜਾਸੂਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਸ਼ਨਾਖਤ ਰਾਮਪਾਲ ਸਿੰਘ ਪਿੰਡ ਟੁਸੋ ਵਜੋਂ ਹੋਈ ਹੈ। ਪੁਲਿਸ ਇਸ ਮਾਮਲੇ ਦੀ ਪੂਰੀ ਸ਼ਨਾਖਤ ਕਰ ਰਹੀ ਹੈ ਸੂਤਰਾਂ ਮੁਤਾਬਕ ਮੁਲਜ਼ਮ ਰਾਮਪਾਲ ਕਈ ਸਾਲ ਕੁਵੈਤ ਵਿੱਚ ਰਹਿਣ ਤੋਂ ਬਾਅਦ ਹਲਵਾਰਾ ਏਅਰਪੋਰਟ ਦੇ ਅੰਦਰ ਡੀਜ਼ਲ ਮਕੈਨਿਕ ਦਾ ਕੰਮ ਕਰ ਰਿਹਾ ਸੀ।
ਪੁਲਿਸ ਨੇ ਉਸ ਨੂੰ ਸ਼ੱਕ ਜਤਾਇਆ ਹੈ ਕਿ ਉਹ ਇਥੋਂ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਬੈਠੇ ਆਈਐਸਆਈ ਏਜੰਟਾਂ ਤੱਕ ਪਹੁੰਚਾ ਰਿਹਾ ਸੀ। ਸੂਤਰਾਂ ਮੁਤਾਬਕ ਮੁਲਜ਼ਮ ਵੱਲੋਂ ਹਲਵਾਰਾ ਏਅਰਪੋਰਟ ਦੀਆਂ ਕੁੱਝ ਖੁਫ਼ੀਆ ਜਾਣਕਾਰੀ ਅਤੇ ਹਲਵਾਰਾ ਏਅਰ ਫੋਰਸ ਸਟੇਸ਼ਨ ਦੀਆਂ ਕੁੱਝ ਤਸਵੀਰਾਂ ਵੀ ਭੇਜੀਆਂ ਗਈਆਂ ਹਨ।
ਹਾਲਾਂਕਿ ਪੁਲਿਸ ਨੇ 1 ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਉਸਦੇ 2 ਸਾਥੀ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਜਾਣਕਾਰੀ ਮੁਤਾਬਕ ਮੁਲਜ਼ਮ ਦੇ ਖਾਲਿਸਤਾਨ ਅਤੇ ਕੁੱਝ ਹੋਰ ਪਬੰਦੀ ਸ਼ੁਦਾ ਗੈਰ-ਕਨੂੰਨੀ ਸਮਾਜਿਕ ਸੰਗਠਨਾਂ ਨਾਲ ਵੀ ਲਿੰਕ ਹਨ। ਪੁਲਿਸ ਨੇ ਫਿਲਹਾਲ ਕੈਮਰੇ ਅੱਗੇ ਕੁੱਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਜਲਦ ਹੀ ਪੁਲਿਸ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਵੀ ਕਰ ਸਕਦੀ ਹੈ। ਸੂਤਰਾਂ ਮੁਤਾਬਕ ਆਈਐਸਆਈ ਏਜੰਟ ਅਦਨਾਲ ਨਾਲ ਮੁਲਜ਼ਮ ਸੰਪਰਕ ਵਿੱਚ ਦੱਸਿਆ ਜਾ ਰਿਹਾ ਹੈ।