ਲੁਧਿਆਣਾ : ਲੁਧਿਆਣਾ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਿੰਗ ਏਸ਼ੀਆ ਦੀ ਸਾਈਕਲ ਪਾਰਟਸ ਦੀ ਸਭ ਤੋਂ ਵੱਡੀ ਸੰਸਥਾ ਹੈ, ਜਿਸ ਵਿਚ ਸਾਇਕਲਾਂ ਦੇ ਪੁਰਜ਼ੇ ਬਣਾਉਣ ਵਾਲੀਆਂ ਹਜ਼ਾਰਾਂ ਦੇ ਕਰੀਬ ਛੋਟੀਆਂ ਫ਼ਰਮਾਂ ਹਨ, ਜੋ ਕਿ ਸਾਇਕਲਾਂ ਦੇ ਪੁਰਜ਼ੇ ਬਣਾ ਕੇ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਏਸ਼ੀਆ ਵਿੱਚ ਸਪਲਾਈ ਕਰਦੀਆਂ ਹਨ, ਪਰ ਐਮਐਸਐਮਈ ਵਿੱਚ ਕੰਮ ਕਰਨ ਵਾਲੀਆਂ ਛੋਟੀਆਂ ਫਰਮਾਂ ਦੀ ਜਦੋਂ ਪੇਮੈਂਟ ਦੀ ਅਦਾਇਗੀ ਰੁਕ ਜਾਂਦੀ ਹੈ ਤਾਂ ਉਹਨਾਂ ਨੂੰ ਕਾਰੋਬਾਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੰਪਨੀਆਂ ਨੂੰ ਨੋਟਿਸ ਭੇਜ 85 ਲੱਖ ਦੀ ਕਰਵਾਈ ਅਦਾਇਗੀ : ਕਈ ਕੰਪਨੀਆ ਵਿੱਤੀ ਘਾਟਾ ਨਾ ਸਹਾਰਦਿਆਂ ਹੋਇਆਂ ਬੰਦ ਹੋਣ ਤਕ ਪਹੁੰਚ ਜਾਂਦੀਆਂ ਹਨ, ਪਰ ਹੁਣ ਇਨ੍ਹਾਂ ਦੀ ਅਦਾਇਗੀ ਨਹੀਂ ਡੁੱਬੇਗੀ, ਕਿਉਂਕਿ ਯੂਨਾਇਟਡ ਸਾਈਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਵੱਲੋਂ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ, ਜਿਸ ਵਿਚ ਪੈਮੇਂਟ ਰੋਕਣ ਵਾਲੀਆਂ ਫਰਮਾਂ ਨੂੰ ਨੋਟਿਸ ਭੇਜੇ ਗਏ ਹਨ ਅਤੇ ਤੁਰੰਤ ਅਦਾਇਗੀ ਵਾਸਤੇ ਕਿਹਾ ਗਿਆ ਸੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਫਰਮਾਂ ਵੱਲੋਂ ਅਦਾਇਗੀ ਕਰ ਦਿੱਤੀ ਗਈ ਹੈ ਅਤੇ 85 ਲੱਖ ਦੇ ਕਰੀਬ ਰਕਮ ਵਾਪਸ ਮਿਲ ਚੁੱਕੀ ਹੈ।
- ਪਿੰਡ ਪਹੁੰਚੀ ਬਲਜੀਤ ਕੁਮਾਰ ਦੀ ਮ੍ਰਿਤਕ ਦੇਹ, ਪਰਿਵਾਰ ਨੇ ਰੀਤੀ ਰਿਵਾਜ਼ਾਂ ਨਾਲ ਕੀਤਾ ਅੰਤਿਮ ਸੰਸਕਾਰ
- ਤੇਜ਼ ਝੱਖੜ ਕਾਰਨ ਕਿਸਾਨ ਦਾ ਲੱਖਾਂ ਦਾ ਨੁਕਸਾਨ, ਪੋਲਟਰੀ ਫਾਰਮ ਦੀ ਡਿੱਗੀ ਸ਼ੈੱਡ, 3 ਹਜ਼ਾਰ ਚੂਚਿਆਂ ਦੀ ਮੌਤ
- Heroin Recovered: ਫਿਰੋਜ਼ਪੁਰ ਦੀ ਕੌਮੀ ਸਰਹੱਦ ਨੇੜਿਓ 14 ਪੈਕੇਟ ਹੈਰੋਇਨ ਬਰਾਮਦ
ਜਿਨ੍ਹਾਂ ਨੇ ਅਦਾਇਗੀ ਨਹੀਂ ਕੀਤੀ ਉਨ੍ਹਾਂ ਨਾਲ ਵਪਾਰ ਹੋਵੇਗਾ ਬੰਦ : ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਸੀਪੀਐਮਏ ਦੇ ਪ੍ਰਧਾਨ ਡੀ. ਐੱਸ ਚਾਵਲਾ ਨੇ ਕਿਹਾ ਕਿ ਸੰਸਥਾ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਸੀ, ਜਿਸ ਦੇ ਅਧਾਰ ਉਤੇ ਪੈਸਾ ਰੋਕਣ ਵਾਲੀਆਂ ਫਰਮਾਂ ਨੂੰ ਨੋਟਿਸ ਭੇਜੇ ਗਏ ਸਨ ਅਤੇ ਹੁਣ ਤੱਕ 85 ਲੱਖ ਤੋਂ ਜ਼ਿਆਦਾ ਦੀ ਅਦਾਇਗੀ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕਾਂ ਵੱਲੋਂ ਅਦਾਇਗੀ ਨਹੀਂ ਕੀਤੀ ਗਈ, ਉਨ੍ਹਾਂ ਨੂੰ ਫਾਈਨਲ ਰਿਮਾਇੰਡਰ ਭੇਜਿਆ ਜਾ ਰਿਹਾ ਹੈ ਅਤੇ ਜੇਕਰ ਉਹ ਅਦਾਇਗੀ ਨਹੀਂ ਕਰਦੇ ਤਾਂ ਉਨ੍ਹਾਂ ਨਾਲ ਲੁਧਿਆਣਾ ਸ਼ਹਿਰ ਦੇ ਸਾਰੇ ਮੈਂਬਰਾਂ ਵੱਲੋਂ ਕੰਮ ਨਾ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ।
ਲਾਕਡਾਊਨ ਸਮੇਂ ਤੋਂ ਲਟਕੀਆਂ ਅਦਾਇਗੀਆਂ : ਸਾਇਕਲਾਂ ਦੇ ਪੁਰਜ਼ੇ ਬਣਾਉਣ ਵਾਲਿਆਂ ਦੀ ਕੁਝ ਅਦਾਇਗੀਆਂ ਲਾਕਡਾਉਣ ਦੌਰਾਨ ਦੀਆਂ ਫਸੀਆਂ ਹੋਈਆਂ ਸਨ, ਜਿਸਦਾ ਅਸਰ ਵਪਾਰ ਉਤੇ ਪੈ ਰਿਹਾ ਸੀ। ਸਿਰਫ ਪੰਜਾਬ ਹੀ ਨਹੀਂ ਸਗੋਂ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਵੀ ਆਉਣ ਵਾਲੇ ਆਰਡਰਾਂ ਦੀ ਇਹ ਵੱਡੀ ਸੂਚੀ ਸੀ, ਜਿਸ ਕਰਕੇ ਸਾਈਕਲ ਦੇ ਪੁਰਜ਼ੇ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਲੈ ਕੇ ਇਹ ਫੈਸਲਾ ਲੈਣਾ ਪਿਆ ਹੈ। ਕਾਬਿਲੇਗੌਰ ਹੈ ਕਿ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਵਿਸ਼ਵ ਦੀ ਸਭ ਤੋਂ ਵੱਡੀ ਸਾਈਕਲ ਦੇ ਪੁਰਜ਼ੇ ਬਨਾਉਣ ਵਾਲੀ ਸੰਸਥਾ ਹੈ, ਜਿਸ ਵਿੱਚ ਸੈਂਕੜੇ ਹੀ ਮੈਂਬਰ ਜੁੜੇ ਹੋਏ ਹਨ, ਜੋ ਸਾਈਕਲ ਦੇ ਪੁਰਜ਼ੇ ਬਨਾਉਣ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ।