ਲੁਧਿਆਣਾ : ਜ਼ਿਲ੍ਹੇ ਦੇ ਪੁਲਿਸ ਸਟੇਸ਼ਨਾਂ ਤੇ ਮਾਲ ਗੋਦਾਮਾਂ, ਜਿੱਥੇ ਜ਼ਿਆਦਾਤਰ ਚੋਰੀ ਜਾਂ ਫਿਰ ਕਿਸੇ ਕੇਸ ਵਿਚ ਫੜੇ ਗਏ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਰੱਖੇ ਜਾਂਦੇ ਹਨ। ਉਨ੍ਹਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦੀ ਨਿਗਰਾਨੀ ਹੇਠ ਵੀ ਇਨ੍ਹਾਂ ਵਾਹਨਾਂ ਦੇ ਜ਼ਿਆਦਾ ਟਾਇਰ ਕੱਢ ਲਏ ਗਏ ਹਨ, ਜਾਂ ਫਿਰ ਕਾਰਾਂ ਦੇ ਸਪੇਅਰ ਪਾਰਟ ਗਾਇਬ ਹਨ ਅਤੇ ਇਥੋਂ ਤੱਕ ਕੇ ਕਈਆਂ ਦੇ ਤਾਂ ਇੰਜਣ ਵੀ ਨਹੀਂ ਹਨ। ਹੁਣ ਪੁਲਿਸ ਦੇ ਮਾਲ ਗੋਦਾਮ ਵਿਚ ਇਹ ਸਾਮਾਨ ਕਿਵੇਂ ਚੋਰੀ ਹੋ ਗਿਆ, ਇਹ ਵੱਡਾ ਸਵਾਲ ਹੈ।
ਇਹ ਵੀ ਪੜ੍ਹੋ : Extortion From Merchants Case: ਬਠਿੰਡਾ ਜੇਲ੍ਹ ਨਾਲ ਜੁੜੀ ਵਪਾਰੀਆਂ ਕੋਲੋਂ ਫਿਰੌਤੀ ਮੰਗਣ ਦੇ ਮਾਮਲੇ ਦੀ ਤਾਰ
ਅਜਿਹੇ ਫਾਲਤੂ ਸਵਾਲ ਮੇਰੇ ਨਾਲ ਨਹੀਂ ਕਰਨੇ : ਇਹੀ ਸਵਾਲ ਜਦੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਪੱਤਰਕਾਰਾਂ ਵੱਲੋਂ ਕੀਤਾ ਗਿਆ ਤਾਂ ਉਹ ਇਸ ਮਾਮਲੇ ਨੂੰ ਆਪਣੇ ਅਹੁਦੇ ਤੋਂ ਕਿਤੇ ਨੀਵਾਂ ਸਮਝ ਕੇ ਪੱਤਰਕਾਰਾਂ ਨੂੰ ਕਹਿਣ ਲੱਗੇ ਕਿ, ਮੈਂ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਹਾਂ, ਹੁਣ ਮੈਂ ਟਾਇਰ ਜੇਬ੍ਹ ਵਿਚ ਪਾ ਕੇ ਤਾਂ ਨਹੀਂ ਘੁੰਮ ਰਿਹਾ। ਇਥੋਂ ਤੱਕ ਕਿ ਜਦੋਂ ਪੱਤਰਕਾਰਾਂ ਨੇ ਇਹ ਸਵਾਲ ਦੁਹਰਾਇਆ ਤਾਂ ਉਨ੍ਹਾਂ ਨੇ ਪਹਿਲਾਂ ਤਾਂ ਅਣਜਾਣਤਾ ਪ੍ਰਗਟਾਈ ਤੇ ਕਿਹਾ ਕਿ ਅਜਿਹੇ ਫਾਲਤੂ ਸਵਾਲ ਮੇਰੇ ਨਾਲ ਨਹੀਂ ਕਰਨੇ।
ਇਹ ਵੀ ਪੜ੍ਹੋ : Protest Against Private Hospital: ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
ਪੁਲਿਸ ਕਮਿਸ਼ਨਰ ਦੇ ਇਸ ਰਵੱਈਏ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਮਾਲ ਗੋਦਾਮ ਵਿੱਚੋਂ ਚੋਰੀ ਹੋ ਰਹੇ ਵਾਹਨਾਂ ਦੇ ਸਪੇਅਰ ਪਾਰਟ ਸਬੰਧੀ ਕਿੰਨੇ ਕੁ ਗੰਭੀਰ ਹਨ। ਪੁਲਿਸ ਸਟੇਸ਼ਨਾਂ ਵਿਚੋਂ ਇਸ ਤਰ੍ਹਾਂ ਸਪੇਰਪਾਟ ਚੋਰੀ ਹੋਣਾ ਪੁਲਿਸ ਦੀ ਕਾਰਗੁਜ਼ਾਰੀ ਉਤੇ ਵੀ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਜੇਕਰ ਪੁਲਿਸ ਦੀ ਨਿਗਰਾਨੀ ਵਿੱਚ ਇਹ ਸਾਮਾਨ ਚੋਰੀ ਹੋ ਰਿਹਾ ਹੈ ਤਾਂ ਵੀ ਸਵਾਲ ਉਠਦਾ ਹੈ ਅਤੇ ਜੇਕਰ ਪੁਲਿਸ ਨੂੰ ਪਤਾ ਹੀ ਨਹੀਂ ਹੈ ਕਿ ਉਨ੍ਹਾ ਦੇ ਥਾਣੇ ਅਧੀਨ ਆਉਂਦੇ ਮਾਲ ਗੋਦਾਮ ਵਿੱਚ ਹੀ ਸੰਨ੍ਹ ਲੱਗ ਰਹੀ ਹੈ ਤਾਂ ਵੀ ਪੁਲਿਸ ਦੀ ਵੱਡੀ ਅਣਗਿਹਲੀ ਵੱਲ ਇਸ਼ਾਰਾ ਹੁੰਦਾ ਹੈ। ਇਸ ਕਰਕੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਸ਼ਾਇਦ ਇਹ ਮੁੱਦਾ ਬਾਕੀ ਮੁੱਦਿਆਂ ਵਾਂਗ ਹੀ ਜ਼ਿਆਦਾ ਗੰਭੀਰ ਨਹੀਂ ਲੱਗਿਆ।