ਲੁਧਿਆਣਾ: ਕੇਂਦਰੀ ਬਜਟ (Centre budget 2022)ਨੂੰ ਲੈ ਕੇ ਲੁਧਿਆਣਾ ਦੇ ਕਾਰੋਬਾਰੀਆਂ ਦੀ ਰਲਵੀਂ ਮਿਲਵੀਂ ਪ੍ਰਤੀਕਿਰਿਆ (Mix response of ludhiana businessmen) ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੱਜ ਜਿਹੜਾ ਬਜਟ ਸਾਲ 2022-23 ਪੇਸ਼ ਕੀਤਾ ਗਿਆ ਹੈ, ਉਸ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਬਜਟ ਤਜਵੀਜ਼ਾਂ ਪੇਸ਼ ਕੀਤੀਆਂ ਗਈਆਂ, ਇਸ ਵਿੱਚ ਕੋਈ ਵੱਡੀ ਰਾਹਤ ਨਹੀਂ ਦਿੱਤੀ ਗਈ। ਦਰਅਸਲ ਕਾਰੋਬਾਰੀ ਇਥੇ ਲੁਧਿਆਣਾ ਵਿਚ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਵੱਲੋਂ ਲਾਈਵ ਬਜਟ ਰੀਵਿਊ ਮੌਕੇ ਇਕੱਤਰ ਹੋਏ ਸੀ। ਇਸ ਦੌਰਾਨ ਯੂ. ਸੀ. ਪੀ ਐਮ. ਏ (UCPMA) ਦੇ ਪ੍ਰਧਾਨ ਡੀ. ਐਸ ਚਾਵਲਾ ਨੇ ਜਿੱਥੇ ਬਜਟ ਨੂੰ ਨਾਕਾਫੀ ਦੱਸਿਆ ਉਥੇ ਹੀ ਸੀਆਈਸੀਯੂ ਦੇ ਚੇਅਰਮੈਨ ਉਪਕਾਰ ਅਹੂਜਾ ਨੇ ਬਜਟ ਨੂੰ ਭਵਿੱਖ ਲਈ ਚੰਗਾ ਦੱਸਿਆ।
ਬਜਟ ਤਜਵੀਜ਼ਾਂ
ਲੁਧਿਆਣਾ ਦੇ ਸਨਅਤਕਾਰਾਂ ਦੀਆਂ ਉਮੀਦਾਂ
ਲੁਧਿਆਣਾ ਦੇ ਸਨਅਤਕਾਰਾਂ ਨੇ ਬਜਟ ਨੂੰ ਲੈ ਕੇ ਰਲਵੀਂ ਮਿਲਵੀਂ ਪ੍ਰਤੀਕਿਰਿਆ ਦਿੱਤੀ ਹੈ। ਜਿਥੇ ਇਕ ਪਾਸੇ ਸਾਈਕਲ ਇੰਡਸਟਰੀ ਲਈ ਫਿਲਹਾਲ ਕੋਈ ਰਾਹਤ ਨਹੀਂ ਦਿੱਤੀ ਗਈ, ਜਿਸ ਨੂੰ ਲੈ ਕੇ ਯੂਸੀਪੀਐਮਏ ਦੇ ਪ੍ਰਧਾਨ ਡੀ. ਐਸ. ਚਾਵਲਾ ਨੇ ਬਜਟ ਨੂੰ ਨਾਕਾਫੀ ਦੱਸਿਆ ਤੇ ਕਿਹਾ ਕਿ ਇਸ ਤੇ ਲੋਕ ਸਭਾ ਚ ਬਹਿਸ ਹੋਣੀ ਚਾਹੀਦੀ ਹੈ। ਇਹ ਕੋਈ ਬਜਟ ਨਹੀਂ ਸਗੋਂ ਬਜਟ ਪ੍ਰਪੋਜ਼ਲ ਸੀ, ਜਿਸ 'ਤੇ ਬਹਿਸ ਹੋਣੀ ਲਾਜ਼ਮੀ ਹੈ ਉਥੇ ਹੀ ਦੂਜੇ ਪਾਸੇ ਸੀਆਈਸੀਯੂ ਦੇ ਪ੍ਰਧਾਨ ਅਤੇ ਸੈਕਟਰੀ ਨੇ ਬਜਟ ਨੂੰ ਚੰਗਾ ਦੱਸਿਆ ਅਤੇ ਕਿਹਾ ਕਿ ਇਸ ਨਾਲ ਐੱਮਐੱਸਐੱਮਈ ਨੂੰ ਅਸਿੱਧੇ ਤੌਰ ਤੇ ਫਾਇਦਾ ਹੋਵੇਗਾ ਨਾਲ ਹੀ ਡਿਜੀਟਲਾਈਜੇਸ਼ਨ ਨੂੰ ਵਧਾਵਾ ਮਿਲੇਗਾ।
ਇਹ ਵੀ ਪੜ੍ਹੋ: Union Budget 2022: ਕੀ ਹੈ ਕ੍ਰਿਪਟੋਕਰੰਸੀ, ਜਾਣੋ ਵਿਸਤਾਰ ਨਾਲ