ETV Bharat / state

ਅਸ਼ਵਨੀ ਅਤੇ ਸ਼ਬਾਨਾ ਦੇ ਸੰਘਰਸ਼ ਅਤੇ ਪਿਆਰ ਦੀ ਕਹਾਣੀ, ਪੋਲੀਓ ਵੀ ਨਹੀਂ ਹਰਾ ਸਕਿਆ ਜਜ਼ਬੇ ਨੂੰ - ਸੇਵਾ ਸੁਸਾਇਟੀ ਅਸ਼ਵਨੀ ਅਤੇ ਸ਼ਬਾਨਾ ਦੀ ਮਦਦ

ਪੋਲੀਓ ਪੀੜਤ ਬੈਡਮਿੰਟਨ ਸਟਾਰ ਅਸ਼ਵਨੀ ਅਤੇ ਸ਼ਬਾਨਾ ਦੀ ਕਮਾਲ ਦੀ ਪ੍ਰੇਮ ਅਤੇ ਸੰਘਰਸ਼ ਦੀ ਕਹਾਣੀ ਹੈ। ਦੋਵਾਂ ਨੇ ਪੰਜਾਬ ਅਤੇ ਭਾਰਤ ਦਾ ਨਾਮ ਤਾਂ ਖੂਬ ਰੋਸ਼ਨ ਕੀਤਾ, ਪਰ ਸਰਕਾਰਾਂ ਨੇ ਕਦੇ ਵੀ ਇਨ੍ਹਾਂ ਸਾਰੇ ਨਹੀਂ ਸੋਚਿਆ। ਆਓ ਜਾਣਦੇ ਹਾਂ ਕੀ ਹੈ ਪੂਰੀ ਕਹਾਣੀ...

ਅਸ਼ਵਨੀ ਅਤੇ ਸ਼ਬਾਨਾ ਦੇ ਸੰਘਰਸ਼ ਅਤੇ ਪਿਆਰ ਦੀ ਕਹਾਣੀ

author img

By

Published : Jun 8, 2023, 10:59 PM IST

Updated : Jun 9, 2023, 6:58 PM IST

ਅਸ਼ਵਨੀ ਅਤੇ ਸ਼ਬਾਨਾ ਦੇ ਸੰਘਰਸ਼ ਅਤੇ ਪਿਆਰ ਦੀ ਕਹਾਣੀ, ਪੋਲੀਓ ਵੀ ਨਹੀਂ ਹਰਾ ਸਕਿਆ ਜਜ਼ਬੇ ਨੂੰ

ਲੁਧਿਆਣਾ: ਪੋਲੀਓ ਪੀੜਤ ਬੈਡਮਿੰਟਨ ਸਟਾਰ ਪਤੀ ਪਤਨੀ ਅਸ਼ਵਨੀ ਅਤੇ ਸ਼ਬਾਨਾ ਹੁਣ 2024 ਪੈਰਿਸ 'ਚ ਹੋਣ ਜਾ ਰਹੇ ਪੈਰਾ ਓਲੰਪਿਕ 'ਚ ਜਾਣ ਲਈ ਕੁਆਲੀਫਾਈ ਕਰਨ ਲਈ ਯੋਗਾਂਡਾ ਜਾ ਰਹੇ ਨੇ, ਪਰ ਉਨ੍ਹਾਂ ਕੋਲ ਖੇਡਣ ਲਈ ਨਾ ਤਾਂ ਸਪੋਰਟਸ ਵ੍ਹੀਲ ਚੇਅਰ ਹੈ ਅਤੇ ਨੇ ਹੀ ਲੋੜੀਂਦਾ ਫੰਡ। ਅਸ਼ਵਨੀ ਭਾਰਤ 'ਚ ਨੰਬਰ 3 ਰੈਂਕਿੰਗ ਅਤੇ ਵਿਸ਼ਵ 'ਚ 23ਵੇਂ ਰੈਂਕ 'ਤੇ ਹੈ। ਜਦੋਂ ਕੇ ਸ਼ਬਾਨਾ ਭਾਰਤ 'ਚ 9ਵੇਂ ਅਤੇ ਵਿਸ਼ਵ 'ਚ 41ਵੇਂ ਰੈਂਕ 'ਤੇ ਹੈ। ਨੈਸ਼ਨਲ ਖੇਡਾਂ 'ਚ ਦੋਵੇਂ ਹੀ ਖਿਡਾਰੀ ਮੈਡਲ ਲਿਆ ਚੁੱਕੇ ਹਨ। ਸ਼ਬਾਨਾ ਨੈਸ਼ਨਲ 'ਚ ਗੋਲਡ ਮੈਡਲ ਜਿੱਤ ਚੁੱਕੀ ਹੈ।

ਸਮਾਜ ਸੇਵੀ ਸੰਸਥਾ ਦਾ ਯੋਗਦਾਨ: 2020 'ਚ ਯੋਗਾਂਡਾ ਟੂਰ ਤੇ ਸ਼ਬਾਨਾ ਸਿੰਗਲਸ ਅਤੇ ਡਬਲ 'ਚ ਸਿਲਵਰ ਮੈਡਲ ਹਾਸਿਲ ਕਰਕੇ ਆਏ ਸੀ। ਹੁਣ ਦੋਵੇਂ ਹੀ ਪੈਰਾ ਓਲੰਪਿਕ ਦੀ ਤਿਆਰੀ ਜਿਸ ਲਈ ਅਫਰੀਕਾ ਆਪਣੀ ਰੈਂਕਿੰਗ ਵਿੱਚ ਇਜ਼ਾਫਾ ਕਰਨ ਜਾ ਰਹੇ ਹਨ ਪਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਮਦਦ ਨਹੀਂ ਮਿਲ ਸਕੀ ਹੈ। ਸਗੋ ਲੁਧਿਆਣਾ ਦੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੈਸੇ ਇਕੱਠੇ ਕਰ ਕੇ ਦੋਵਾਂ ਨੂੰ ਵਿਦੇਸ਼ ਖੇਡਣ ਲਈ ਭੇਜਿਆ ਜਾ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਮੁਲਾਕਾਤ: ਸ਼ਬਾਨਾ ਉਤਰ ਪ੍ਰਦੇਸ਼ ਯੂਪੀ ਦੀ ਰਹਿਣ ਵਾਲੀ ਹੈ। ਅਸ਼ਵਨੀ ਨਾਲ ਉਸਦੀ ਮੁਲਾਕਾਤ ਸੋਸ਼ਲ ਮੀਡੀਆ 'ਤੇ ਹੋਈ ਸੀ। ਉਸ ਵੇਲੇ ਅਸ਼ਵਨੀ ਕ੍ਰਿਕਟ ਖੇਡਦਾ ਸੀ ਅਤੇ ਸ਼ਬਾਨਾ ਬੈਡਮਿੰਟਨ ਦੀ ਖਿਡਾਰਨ ਸੀ। ਦੋਵਾਂ ਦੀ ਸੋਸ਼ਲ ਮੀਡੀਆ 'ਤੇ ਮੁਲਾਕਾਤ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਕਿਉਂਕਿ ਦੋਵੇਂ ਹੀ ਪੋਲੀਓ ਦੇ ਸ਼ਿਕਾਰ ਸਨ ਅਤੇ ਦੋਵੇਂ ਹੀ ਖਿਡਾਰੀ ਸਨ ਇਸ ਕਰਕੇ ਅਸ਼ਵਨੀ ਨੇ ਵੀ ਸ਼ਬਾਨਾ ਤੋਂ ਪ੍ਰਭਾਵਿਤ ਹੋ ਕੇ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਅਤੇ ਜਲਦੀ ਹੀ ਉਹ ਇਸ ਵਿਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਪੰਜਾਬ ਲਈ ਮੈਡਲ ਲਿਆਉਣ ਲੱਗਾ।

ਸੰਸਥਾਵਾਂ ਵੱਲੋਂ ਮਦਦ: ਅਸ਼ਵਨੀ ਅਤੇ ਸ਼ਬਾਨਾ ਦਾ ਘਰ ਦਾ ਖਰਚਾ ਵੀ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ। ਭਗਵਾਨ ਮਹਾਂਵੀਰ ਸੇਵਾ ਸੁਸਾਇਟੀ ਵੱਲੋਂ ਪਹਿਲਾਂ ਇਨ੍ਹਾਂ ਦੋਵਾਂ ਨੂੰ ਇਕ ਦੁਕਾਨ ਖੋਲ੍ਹ ਕੇ ਦਿੱਤੀ ਸੀ ਪਰ ਉਹ ਕੰਮ ਨਹੀਂ ਚੱਲ ਸਕਿਆ ਜਿਸ ਤੋਂ ਬਾਅਦ ਅਸ਼ਵਨੀ ਨੂੰ ਅਤੇ ਉਸਦੀ ਮਾਤਾ ਨੂੰ ਨਾਲ ਹੀ ਸ਼ਬਾਨਾ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੈ ।ਇਸ ਕਰਕੇ ਜਦੋਂ ਦੋ ਦੇ ਬਾਹਰ ਖੇਡਣ ਜਾਣਾ ਹੁੰਦਾ ਹੈ ਤਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਵਾਰ ਵੀ ਅਫਰੀਕਾ ਖੇਡਣ ਜਾਣ ਲਈ ਦੋਰਾਹਾ ਦੀ ਇੰਡਸਟਰੀ ਵੱਲੋਂ ਉਹਨਾਂ ਦਾ ਸਾਰਾ ਖਰਚਾ ਚੁੱਕਿਆ ਜਾ ਰਿਹਾ ਹੈ।

ਨਹੀਂ ਮਿਲੀ ਇਨਾਮੀ ਰਾਸ਼ੀ: ਪੰਜਾਬ ਦੀ ਸਰਕਾਰ ਵੱਲੋਂ ਬੀਤੇ ਦਿਨੀਂ ਨੈਸ਼ਨਲ ਦੇ ਵਿੱਚ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਇਨਾਮ ਦੇ ਕੇ ਵੀ ਨਵਾਜ਼ਿਆ ਗਿਆ ਪਰ ਉਸ ਵਿੱਚ ਵੀ ਅਸ਼ਵਨੀ ਅਤੇ ਸ਼ਬਾਨਾ ਨੂੰ ਕੁਝ ਨਹੀਂ ਮਿਿਲ਼ਆ। ਸ਼ਬਾਨਾ ਨੇ ਕਿਹਾ ਕਿ ਸਰਕਾਰ ਵੱਲੋਂ 7 ਲੱਖ ਦੇ ਕਰੀਬ ਪੈਸਾ ਦੇਣਾ ਹੈ ਪਰ ਉਹ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਸਰਕਾਰ ਬਣਦਾ ਪੈਸਾ ਦੇ ਦੇਵੇ ਤਾਂ ਉਸ ਨਾਲ ਹੀ ਸਾਡੇ ਬਹੁਤ ਸਾਰੇ ਖਰਚੇ ਨਿਕਲ ਜਾਣਗੇ। ਦੋਵਾਂ ਪਤੀ-ਪਤਨੀ ਵੱਲੋਂ ਸੰਘਰਸ਼ ਹਾਲੇ ਵੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਉਹ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਸਿਖਲਾਈ ਲੈ ਰਹੇ ਨੇ ਪਰ ਉਹਨਾਂ ਨੂੰ ਸੰਦੀਪ ਕੋਚ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ ਜੋ ਕਿ ਨੌਰਮਲ ਖਿਡਾਰੀਆਂ ਦਾ ਕੋਚ ਹੈ ਜਦੋਂ ਕਿ ਸਾਡੇ ਲਈ ਵਿਸ਼ੇਸ਼ ਕੋਚ ਦੀ ਜ਼ਰੂਰਤ ਹੈ ਜੋ ਪੋਲੀਓ ਤੋਂ ਪ੍ਰਭਾਵਿਤ ਖਿਡਾਰੀਆਂ ਨੂੰ ਸਿਖਲਾਈ ਦੇ ਸਕੇ । ਉਨ੍ਹਾਂ ਨੇ ਕਿਹਾ ਕਿ ਫਿਲਹਾਲ ਇਸ ਦੀ ਸੁਵਿਧਾ ਸਿਰਫ ਹੈਦਰਾਬਾਦ, ਲਖਨਊ ਅਤੇ ਬੰਗਲੌਰ ਵਿੱਚ ਹੈ ।ਜਿੱਥੇ ਜਾ ਕੇ ਉਹ ਸਿਖਲਾਈ ਨਹੀਂ ਲੈ ਸਕਦੇ ਕਿਉਂਕਿ ਉਥੇ ਕਾਫੀ ਖਰਚਾ ਆਉਂਦਾ ਹੈ।

ਸਪੋਰਟਸ ਵ੍ਹੀਲ ਚੇਅਰ ਦੀ ਮੰਗ: ਦੋਵੇਂ ਹੀ ਪਤੀ ਪਤਨੀ ਬਿਨਾਂ ਸਪੋਰਟਸ ਵ੍ਹੀਲ ਚੇਅਰ ਤੋਂ ਪੈਰਾ ਓਲੰਪਿਕ ਦੇ ਕੁਆਲੀਫਾਈ ਰਾਊਂਡ ਖੇਡਣ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਪੋਰਟਸ ਵੀਲ ਚੇਅਰ, ਆਮ ਨਾਲੋਂ ਕਾਫੀ ਵੱਖਰੀ ਹੁੰਦੀ ਹੈ ਅਤੇ ਉਹ ਕਾਫੀ ਮਹਿੰਗੀ ਹੁੰਦੀ ਹੈ । ਉਹ ਉਸ ਨੂੰ ਖਰੀਦ ਨਹੀਂ ਸਕਦੇ। ਜਿਸ ਕਰਕੇ ਜੇਕਰ ਕੋਈ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਕਰ ਦੇਵੇ ਤਾਂ ਉਹ ਪੈਰਾ ਓਲੰਪਿਕ ਦੇ ਵਿੱਚ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਚੇਅਰ ਕਾਫੀ ਮਹਿੰਗੀ ਹੈ ਜਿਸ ਨਾਲ ਉਨ੍ਹਾਂ ਦਾ ਪ੍ਰਦਰਸ਼ਨ ਹੋਰ ਵਧੀਆ ਹੋ ਜਾਵੇਗਾ।

ਸਰਕਾਰਾਂ ਵੱਲੋਂ ਨਜ਼ਰਅੰਦਾਜ਼: ਅੱਜ ਤੱਕ ਲੁਧਿਆਣਾ ਦੇ ਜਾ ਪੰਜਾਬ ਦੇ ਕਿਸੇ ਵੀ ਮੰਤਰੀ ਵੱਲੋਂ ਐਮ ਐਲ ਏ ਵੱਲੋਂ ਇਥੋਂ ਤੱਕ ਕਿ ਕੌਂਸਲਰ ਵੱਲੋਂ ਵੀ ਉਹਨਾਂ ਦੀ ਸਾਰ ਨਹੀਂ ਲਈ ਗਈ ਹੈ। ਜਦੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮਦਨ ਲਾਲ ਬੱਗਾ ਦੇ ਮਹਜ 300 ਮੀਟਰ ਦੀ ਦੂਰੀ ਤੇ ਰਿਹਾਇਸ਼ੀ ਹੈ ਪਰ ਅੱਜ ਤੱਕ ਉਹ ਉਨ੍ਹਾਂ ਨੂੰ ਮਿਲਣ ਨਹੀਂ ਪਹੁੰਚੇ। ਇਥੋਂ ਤੱਕ ਕਿ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਜਦੋਂ ਭਗਵੰਤ ਮਾਨ ਸਰਕਾਰ ਵੱਲੋਂ ਨੌਕਰੀਆਂ ਕੱਢੀਆਂ ਗਈਆਂ ਤਾਂ ਉਸ ਵੇਲੇ ਵੀ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਗਈ ਸਿਰਫ਼ ਇਹ ਕਹਿ ਕੇ ਸਾਰ ਦਿੱਤਾ ਗਿਆ ਸੀ ਫਿਲਹਾਲ ਉਨ੍ਹਾਂ ਦਾ ਨੰਬਰ ਬਾਅਦ ਵਿੱਚ ਆਵੇਗਾ। ਜਦੋਂ ਕਿ ਇਸਦੇ ਉਲਟ ਹਰਿਆਣਾ ਦੇ ਵਿੱਚ ਕੌਮੀ ਖੇਡਾਂ ਅੰਦਰ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਦੇ ਕੇ ਨਵਾਜਿਆ ਗਿਆ ਹੈ।

Last Updated : Jun 9, 2023, 6:58 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.