ਲੁਧਿਆਣਾ: ਕੋਰੋਨਾ ਨਾਲ ਬੁੱਧਵਾਰ ਨੂੰ ਲੁਧਿਆਣਾ ਵਿੱਚ 28 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਿਨਾਂ ਵਿੱਚੋਂ 26 ਸਾਲ ਦੀ ਮਹਿਲਾ ਵੀ ਸ਼ਾਮਲ ਹੈ ਜੋ 6 ਮਹੀਨੇ ਦੀ ਗਰਭਵਤੀ ਸੀ। ਬੀਤੇ 2 ਦਿਨ ਵਿੱਚ ਇਹ ਦੂਜੀ ਗਰਭਵਤੀ ਮਹਿਲਾ ਸੀ ਜਿਸ ਦੀ ਕੋਰੋਨਾ ਨੇ ਜਾਨ ਲਈ ਹੈ।
ਕੋਰੋਨਾ ਨੇ 2 ਦਿਨ 'ਚ ਪਤੀ-ਪਤਨੀ ਦੇ ਲਏ ਪ੍ਰਾਣ
ਉਥੇ ਹੀ ਮਾਛੀਵਾੜਾ ਵਿੱਚ ਕੋਰੋਨਾ ਨੇ 2 ਦਿਨ ਅੰਦਰ ਪਤੀ ਪਤਨੀ ਦੀ ਜਾਨ ਲੈ ਲਈ, ਉਨ੍ਹਾਂ ਦੇ ਘਰ ਬੱਸ ਇਕ ਪੁੱਤਰ ਬੱਚਿਆ ਹੈ। ਪ੍ਰੇਮ ਨਗਰ ਦੇ ਰਹਿਣ ਵਾਲੇ ਦੋਵੇ ਪਤੀ ਪਤਨੀ ਕੋਰੋਨਾ ਪੀੜਿਤ ਸੀ, ਬੇਟੇ ਅਰੁਣ ਨੇ ਮੰਗਲਵਾਰ ਨੂੰ ਆਪਣੀ ਮਾਂ ਦੀ ਚਿਤਾ ਨੂੰ ਅੱਗ ਦਿੱਤੀ ਅਤੇ 24 ਘੰਟੇ ਬਾਅਦ ਉਸ ਦੇ ਪਿਤਾ ਦੀ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ਼ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ:ਪੀਐਮ ਕੇਅਰ ਫੰਡ 'ਚ ਜੀਜੀਐਸਐਮਸੀ ਨੂੰ ਮਿਲੇ 82 ਵੈਟੀਂਲੇਟਰਾਂ ਚੋਂ 62 ਖ਼ਰਾਬ
ਲੰਘੇ ਦਿਨੀਂ ਲੁਧਿਆਣਾ 'ਚ ਹੋਈਆਂ 28 ਮੌਤਾਂ
ਉਧਰ ਬੀਤੇ ਦਿਨ ਲੁਧਿਆਣਾ ਵਿੱਚ ਹੋਈਆਂ 28 ਮੌਤਾਂ ਵਿਚੋਂ 4 ਪਿੰਡਾਂ ਤੋਂ ਸਬੰਧਿਤ ਸਨ। ਲਗਾਤਾਰ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਲੁਧਿਆਣਾ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ 28 ਮਾਈਕਰੋ ਕੰਟਨਮੈਂਟ ਜ਼ੋਨ ਬਣਾਏ ਹਨ। ਜਿਨ੍ਹਾਂ ਵਿਚੋਂ 7 ਪਿੰਡਾਂ ਵਿੱਚ ਬਣਾਏ ਗਏ ਹਨ, ਜਿਨਾਂ ਵਿੱਚ ਲਲਹੇੜੀ, ਜੰਡਾਲੀ, ਪਾਇਲ, ਰੁੜਕਾ, ਦੇਤਵਾਲ, ਲਲਤੋਂ ਅਤੇ ਭੁੱਟਾ ਪਿੰਡ ਸ਼ਾਮਿਲ ਹਨ। ਇਨ੍ਹਾਂ 7 ਪਿੰਡਾਂ ਚੋ ਹੀ 54 ਪੌਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕੇ ਪਿੰਡਾਂ ਵਿਚ ਵੀ ਕੋਰੋਨਾ ਵਾਇਰਸ ਫੈਲ ਰਿਹਾ ਹੈ।