ਲੁਧਿਆਣਾ: ਦੇਸ਼ ਦੀ ਜੀਡੀਪੀ ਹੁਣ ਤਾਜ਼ਾ ਅੰਕੜਿਆਂ ਮੁਤਾਬਕ 5 ਫੀਸਦੀ ਰਹਿ ਗਈ ਹੈ ਜੋ ਪਿਛਲੇ ਪੰਜ ਸਾਲਾਂ 'ਚ ਸਭ ਤੋਂ ਘੱਟ ਹੈ। ਇਸ ਕਾਰਨ ਆਟੋਮੋਬਾਈਲ, ਹੌਜਰੀ ਸਮੇਤ ਕਈ ਇੰਡਸਟਰੀਆਂ ਨੂੰ ਘਾਟਾ ਪੈ ਰਿਹਾ ਹੈ ।
ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਦੁਨੀਆਂਭਰ 'ਚ ਮਸ਼ਹੂਰ ਹੈ ਪਰ ਹੁਣ ਇਹ ਵੀ ਮੰਦੀ ਦੀ ਮਾਰ ਝੇਲ ਰਹੀ ਹੈ। ਹੌਜ਼ਰੀ ਸਨਅਤਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੈਨੂਫੈਕਚਰਿੰਗ ਅਤੇ ਬਾਜ਼ਾਰ ਦੀ ਡਿਮਾਂਡ ਦੋਵੇਂ ਘੱਟ ਗਈਆਂ ਹਨ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਸਨਅਤਕਾਰਾਂ ਨੇ ਕਿਹਾ ਕਿ ਦੇਸ਼ ਦੀ ਗ੍ਰੋਥ ਇਸ ਸਮੇਂ 5 ਫੀਸਦੀ ਰਹਿ ਗਈ ਹੈ ਜਿਸ ਕਾਰਨ ਕਾਰੋਬਾਰੀ ਮੰਦੀ ਦੀ ਮਾਰ ਝੇਲ ਰਹੇ ਹਨ। ਖ਼ਾਸ ਕਰਕੇ ਲੁਧਿਆਣਾ ਦਾ ਰੈਡੀਮੇਡ ਦਾ ਕਾਰੋਬਾਰ ਲਗਭਗ ਬੰਦ ਹੋਣ ਦੀ ਕਗਾਰ 'ਤੇ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਵਿੱਚ ਗ੍ਰਾਹਕ ਨਹੀਂ ਹੈ ਜਿਸ ਕਰਕੇ ਉਨ੍ਹਾਂ ਨੂੰ ਮੈਨੂਫੈਕਚਰਿੰਗ ਵੀ ਘਟਾਉਣੀ ਪੈ ਰਹੀ ਹੈ ਅਤੇ ਲੇਬਰ ਵਿਹਲੀ ਹੋਣ ਕਾਰਨ ਬੇਰੁਜ਼ਗਾਰੀ ਦੀ ਸਮੱਸਿਆ ਵੀ ਵੱਧਣ ਲੱਗੀ ਹੈ। ਸਨਅਤਕਾਰਾਂ ਨੇ ਕਿਹਾ ਕਿ ਸਰਕਾਰ ਨੇ ਇੰਡਸਟਰੀ ਨੂੰ ਬਚਾਉਣ ਲਈ ਕੋਈ ਵੀ ਪਾਲਿਸੀ ਨਹੀਂ ਬਣਾਈ ਜਿਸ ਕਰਕੇ ਲੁਧਿਆਣਾ ਸ਼ਹਿਰ ਦੇ ਕਾਰੋਬਾਰੀ ਮੰਦੀ ਦੀ ਮਾਰ ਝੇਲ ਰਹੇ ਹਨ।
ਇਹ ਵੀ ਪੜੋ- ਸਿਮਰਜੀਤ ਬੈਂਸ ਦੇ ਭਰਾ ਨੇ ਪੰਜਾਬ ਸਰਕਾਰ 'ਤੇ ਲਾਏ ਸਿਆਸੀ ਬਦਲਾਖੋਰੀ ਦੇ ਇਲਜ਼ਾਮ