ਲੁਧਿਆਣਾ: ਟਰਾਂਸਪੋਰਟ ਵਿਭਾਗ (Department of Transportation) ਵੱਲੋਂ ਵਾਹਨਾਂ ਤੇ ਹਾਈ ਸਕਿਓਰਿਟੀ ਨੰਬਰ ਪਲੇਟ (High security number plate) ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਨੂੰ ਲੈ ਕੇ ਵੱਖ ਵੱਖ ਥਾਵਾਂ ਤੇ ਸੈਂਟਰ ਬਣਾ ਕੇ ਨੰਬਰ ਪਲੇਟਾਂ ਲਗਾਈਆਂ ਜਾਂਦੀਆਂ ਹਨ। ਪਰ ਕਈ ਥਾਂਵਾਂ ਤੇ ਲੋਕ ਆਪਣੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਉੱਥੇ ਹੀ ਛੱਡ ਜਾਂਦੇ ਹਨ। ਇਹ ਨੰਬਰ ਪਲੇਟਾਂ ਲਵਾਰਿਸ ਪਈਆਂ ਰਹਿੰਦੀਆਂ ਹਨ, ਜੋ ਕਿ ਇੱਕ ਵੱਡੀ ਅਣਗਹਿਲੀ ਹੈ।
ਦੱਸ ਦੇਈਏ ਕਿ ਸੈਂਟਰ ਵੱਲੋਂ ਦਾਅਵੇ ਤਾਂ ਕੀਤੇ ਜਾਂਦੇ ਨੇ ਕਿ ਉਨ੍ਹਾਂ ਨੇ ਕੈਮਰੇ ਲਗਾਏ ਹੋਏ ਨੇ ਉਹ ਧਿਆਨ ਰੱਖਦੇ ਨੇ ਕਿ ਕੋਈ ਨੰਬਰ ਪਲੇਟ ਨਾ ਲਿਜਾ ਸਕੇ ਪਰ ਸੈਂਟਰ ਦੇ ਇੰਚਾਰਜ ਨੇ ਖੁਦ ਮੰਨਿਆ ਹੈ ਕਿ ਇਹ ਲੋਕਾਂ ਦੀ ਵੱਡੀ ਅਣਗਹਿਲੀ ਹੈ।
ਇਸ ਸੰਬੰਧੀ ਸੈਂਟਰ ਦੇ ਇੰਚਾਰਜ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਲੋਕਾਂ ਦੇ ਨਾਲ-ਨਾਲ ਉਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਨੰਬਰ ਪਲੇਟਾਂ ਨੂੰ ਸਾਂਭ ਕੇ ਰੱਖਣ। ਉਨ੍ਹਾਂ ਕਿਹਾ ਕਿ ਸਾਡੇ ਕੋਲ ਨੰਬਰ ਪਲੇਟਾਂ (High security number plate)ਦੇ ਬੋਰੇ ਭਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸੈਂਟਰ ਵੱਲੋਂ ਲੋਕਾਂ ਨੂੰ ਕਿਹਾ ਵੀ ਜਾਂਦਾ ਹੈ ਕਿ ਉਹ ਆਪਣੀਆਂ ਨੰਬਰ ਪਲੇਟਾਂ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਤੋਂ ਬਾਅਦ ਨਾਲ ਹੀ ਲੈ ਜਾਣ, ਪਰ ਇਸ ਸੰਬੰਧੀ ਲੋਕ ਅਨਗਹਿਲੀ ਕਰਦੇ ਹਨ, ਜਿਸ ਕਰਕੇ ਨੰਬਰ ਪਲੇਟਾਂ ਦੀ ਦੁਰਵਰਤੋਂ ਹੋ ਸਕਦੀ ਹੈ।
ਦੂਜੇ ਪਾਸੇ ਕੌਮੀ ਸੜਕ ਸੁਰੱਖਿਆ ਕੌਂਸਲ (Security Council) ਦੇ ਮੈਂਬਰ ਕਮਲਜੀਤ ਸੋਈ ਨੇ ਇਸਨੂੰ ਸਮੂਹ ਦੀ ਵੱਡੀ ਲਾਪ੍ਰਵਾਹੀ ਦੱਸਿਆ ਹੈ, ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ, ਲੋਕਾਂ ਦੀਆਂ ਨੰਬਰ ਪਲੇਟਾਂ ਸਾਂਭ ਕੇ ਇਸ ਦੀ ਪੂਰੀ ਰਿਪੋਰਟ ਟਰਾਂਸਪੋਰਟ ਮਹਿਕਮੇ ਨੂੰ ਦੇਣ ਦੀ ਜ਼ਿੰਮੇਵਾਰੀ ਹਾਈ ਸਕਿਓਰਿਟੀ ਨੰਬਰ ਪਲੇਟ ਸੈਂਟਰਾਂ ਦੀ ਹੈ।
ਇੰਨਾ ਹੀ ਨਹੀਂ ਜੋ ਲੋਕ ਨੰਬਰ ਪਲੇਟ ਛੱਡ ਕੇ ਜਾਂਦੇ ਨੇ ਉਨ੍ਹਾਂ ਨੂੰ ਬਕਾਇਦਾ ਰਸੀਦ ਵੀ ਦੇਣੀ ਚਾਹੀਦੀ ਹੈ। ਪਰ ਇਨ੍ਹਾਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਨਾ ਤਾਂ ਲੋਕ ਅਤੇ ਨੰਬਰ ਪਲੇਟ ਸੈਂਟਰ ਦੋਵੇਂ ਹੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਮਹੀਨਿਆਂ ਦੇ ਵਿੱਚ ਲੁਧਿਆਣਾ ਅੰਦਰ ਹੋਈਆਂ ਦਰਜਨਾਂ ਵਾਰਦਾਤਾਂ ਦੇ ਵਿਚ ਪੁਲਿਸ ਵੱਲੋਂ ਖੁਦ ਹੀ ਖੁਲਾਸਾ ਕੀਤਾ ਗਿਆ ਕਿ ਅਪਰਾਧੀ ਨਕਲੀ ਨੰਬਰ ਪਲੇਟ ਲਗਾ ਕੇ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ।
ਇਹ ਵੀ ਪੜ੍ਹੋ: ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ