ETV Bharat / state

ਦਬੰਗ SDM ਦੀ ਵੱਡੀ ਕਾਰਵਾਈ, ਫਰਜ਼ੀ ਰਜਿਸਟਰੀਆਂ ਕਰਾਉਣ ਵਾਲਿਆਂ 'ਤੇ ਕੱਸਿਆ ਸ਼ਿਕੰਜਾ

ਖੰਨਾ ਦੀ ਐਸਡੀਐਮ ਸਵਾਤੀ ਟਿਵਾਣਾ ਵਲੋਂ ਜਾਅਲੀ ਰਜਿਸਟਰੀਆਂ ਕਰਵਾਉਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਦਫ਼ਤਰ ਬੁਲਾ ਕੇ ਪੁਲਿਸ ਹਵਾਲੇ ਕੀਤਾ ਹੈ। ਦੱਸਿਆ ਜਾ ਰਿਹਾ ਕਿ ਇੰਨ੍ਹਾਂ ਵਿਅਕਤੀਆਂ ਦੀ ਦੋ ਰਜਿਸਟਰੀਆਂ ਜਾਅਲੀ ਪਾਈਆਂ ਗਈਆਂ, ਜਿਸ 'ਚ ਇੱਕ ਅਜਿਹੀ ਸੀ ਕਿ ਅੱਠ ਸਾਲ ਪਹਿਲਾਂ ਮਰ ਚੁੱਕੇ ਸ਼ਖਸ ਨੂੰ ਇੰਨ੍ਹਾਂ ਵਲੋਂ ਜ਼ਿੰਦਾ ਦਿਖਾ ਕੇ ਰਜਿਸਟਰੀ ਕਰ ਦਿੱਤੀ ਗਈ।

ਖੰਨਾ 'ਚ SDM ਦੀ ਵੱਡੀ ਕਾਰਵਾਈ
ਖੰਨਾ 'ਚ SDM ਦੀ ਵੱਡੀ ਕਾਰਵਾਈ
author img

By ETV Bharat Punjabi Team

Published : Aug 25, 2023, 8:45 AM IST

ਖੰਨਾ 'ਚ SDM ਦੀ ਵੱਡੀ ਕਾਰਵਾਈ

ਖੰਨਾ/ਲੁਧਿਆਣਾ: ਪੰਜਾਬ ਸਰਕਾਰ ਵਲੋਂ ਬੇਸ਼ੱਕ ਭ੍ਰਿਸ਼ਟਾਚਾਰੀ ਅਤੇ ਫਰਜ਼ੀ ਕੰਮਾਂ ਰੋਕਣ ਦੇ ਯਤਨ ਕੀਤੇ ਜਾਂਦੇ ਨੇ ਪਰ ਕਈ ਵਿਭਾਗਾਂ 'ਚ ਹਾਲੇ ਵੀ ਇੰਨ੍ਹਾਂ ਫਰਜ਼ੀ ਕੰਮਾਂ ਨਾਲ ਲਗਾਤਾਰ ਲੋਕਾਂ ਦੀ ਜੇਬ੍ਹ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਇਸ ਦੇ ਚੱਲਦੇ ਖੰਨਾ 'ਚ SDM ਸਵਾਤੀ ਟਿਵਾਣਾ ਨੇ ਵੱਡੀ ਕਾਰਵਾਈ ਕਰਦੇ ਹੋਏ ਜਾਅਲੀ ਰਜਿਸਟਰੀਆਂ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਦੇ ਕੁਝ ਮੈਂਬਰਾਂ ਨੂੰ ਦਫਤਰ ਬੁਲਾ ਕੇ ਪੁਲਿਸ ਹਵਾਲੇ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਪਹਿਲੇ ਪੜਾਅ ਵਿੱਚ ਦੋ ਰਜਿਸਟਰੀਆਂ ਫਰਜ਼ੀ ਨਿਕਲੀਆਂ ਹਨ। ਇਸ ਗਿਰੋਹ ਦੇ ਮੈਂਬਰ ਜਿੰਨੀਆਂ ਰਜਿਸਟਰੀਆਂ ਵਿੱਚ ਸ਼ਾਮਲ ਹਨ, ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮ੍ਰਿਤਕ ਵਿਅਕਤੀ ਦੀ ਕੀਤੀ ਜਾਅਲੀ ਰਜਿਸਟਰੀ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਖੰਨਾ ਦੇ ਰਹਿਣ ਵਾਲੇ ਸਰਵਣ ਸਿੰਘ ਨਾਮਕ ਵਿਅਕਤੀ ਦਾ ਪਲਾਟ ਮਈ 2023 ਵਿੱਚ ਵੇਚਿਆ ਗਿਆ ਸੀ। ਜਦਕਿ ਸਰਵਣ ਸਿੰਘ ਦੀ 8 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਸਦੇ ਬਾਵਜੂਦ ਇਸ ਗਿਰੋਹ ਨੇ ਫਰਜ਼ੀ ਸਰਵਣ ਸਿੰਘ ਨੂੰ ਖੜ੍ਹਾ ਕਰਕੇ ਸਾਰੇ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਉਸਦਾ ਪਲਾਟ ਵੇਚ ਦਿੱਤਾ। ਸਰਵਣ ਸਿੰਘ ਦੇ ਪੁੱਤਰ ਕਮਲਜੀਤ ਸਿੰਘ ਨੇ ਐਸਡੀਐਮ ਨੂੰ ਸ਼ਿਕਾਇਤ ਦਿੱਤੀ ਸੀ ਤਾਂ ਜਾਅਲਸਾਜ਼ੀ ਦਾ ਪਰਦਾਫਾਸ਼ ਹੋਇਆ ਹੈ।

ਫਰਜ਼ੀ ਪਤਨੀ ਬਣਾ ਕੇ ਰਜਿਸਟਰੀ ਕਰ ਪਲਾਟ ਵੇਚਿਆ: ਇਸ ਮਾਮਲੇ ਵਿੱਚ ਐਸਡੀਐਮ ਦੇ ਹੁਕਮਾਂ ’ਤੇ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਰਜਿਸਟਰੀ ਦੀ ਜਾਂਚ ਵਿੱਚ ਉਸੇ ਦਿਨ ਦੀ ਇੱਕ ਹੋਰ ਰਜਿਸਟਰੀ ਜਾਅਲੀ ਪਾਈ ਗਈ ਹੈ। ਇਸ ਰਜਿਸਟਰੀ 'ਚ ਇਕ ਵਿਅਕਤੀ ਨੇ ਇਸ ਗਿਰੋਹ ਦੀ ਮਦਦ ਨਾਲ ਆਪਣੀ ਫਰਜ਼ੀ ਪਤਨੀ ਬਣਾ ਕੇ ਸਾਂਝਾ ਪਲਾਟ ਵੇਚ ਦਿੱਤਾ। ਜਦੋਂਕਿ ਇਹ ਪਲਾਟ ਪਤੀ-ਪਤਨੀ ਦਾ ਸਾਂਝਾ ਸੀ ਅਤੇ ਆਪਣੀ ਪਤਨੀ ਤੋਂ ਬਗੈਰ ਨਹੀਂ ਵੇਚ ਸਕਦਾ ਸੀ। ਜਦਕਿ ਵਿਅਕਤੀ ਦਾ ਆਪਣੀ ਪਤਨੀ ਨਾਲ ਕੇਸ ਚੱਲ ਰਿਹਾ ਹੈ। ਇਸੇ ਲਈ ਉਸਨੇ ਗਿਰੋਹ ਨਾਲ ਗੱਲਬਾਤ ਕਰਕੇ ਇਕ ਹੋਰ ਔਰਤ ਨੂੰ ਆਪਣੀ ਨਕਲੀ ਪਤਨੀ ਬਣਾ ਲਿਆ ਅਤੇ ਪਲਾਟ ਦੀ ਰਜਿਸਟਰੀ ਕਰਵਾ ਦਿੱਤੀ।

ਐਸਡੀਐਮ ਨੇ ਪੁਲਿਸ ਹਵਾਲੇ ਕੀਤੇ ਬੰਦੇ: ਇਸ ਸਬੰਧੀ ਜਦੋਂ ਸੱਚਾਈ ਸਾਹਮਣੇ ਆਈ ਤਾਂ ਵਿਅਕਤੀ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ। ਜਿਸ 'ਤੇ ਐਸਡੀਐਮ ਸਵਾਤੀ ਟਿਵਾਣਾ ਨੇ ਸਬੰਧਤ ਵਿਅਕਤੀਆਂ ਨੂੰ ਆਪਣੇ ਦਫ਼ਤਰ ਵਿੱਚ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਸੀ। ਉਥੇ ਹੀ ਥਾਣਾ ਸਿਟੀ 1 ਦੀ ਪੁਲਿਸ ਨੂੰ ਬੁਲਾ ਕੇ ਉਨ੍ਹਾਂ ਜਾਅਲੀ ਰਜਿਸਟਰੀਆਂ ਕਰਨ ਵਾਲੇ ਗਿਰੋਹ ਦੇ ਬੰਦਿਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਇਸ ਕੇਸ 'ਚ ਗਿਰੋਹ ਦੇ 5 ਮੈਂਬਰ ਹਿਰਾਸਤ 'ਚ ਲਏ ਹਨ। ਇਹਨਾਂ 'ਚ ਇੱਕ ਔਰਤ ਵੀ ਸ਼ਾਮਲ ਹੈ।

ਜਾਂਚ 'ਚ ਜੁਟੀ ਪੁਲਿਸ: ਜਦੋਂ ਐਸਡੀਐਮ ਦਫਤਰ ਚੋਂ ਗਰੋਹ ਦੇ ਮੈਂਬਰਾਂ ਨੂੰ ਥਾਣਾ ਸਿਟੀ 1 ਦੇ ਐਸਐਚਓ ਇੰਸਪੈਕਟਰ ਹੇਮੰਤ ਮਲਹੋਤਰਾ ਲੈ ਕੇ ਜਾ ਰਹੇ ਸੀ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਗਈ। ਐਸਐਚਓ ਨੇ ਮਾਮਲੇ ਸਬੰਧੀ ਕੇਵਲ ਇੰਨਾ ਹੀ ਕਿਹਾ ਕਿ ਉਹ ਹਾਲੇ ਜਾਂਚ ਕਰ ਰਹੇ ਹਨ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਹੋਵੇਗੀ। ਇੱਕ ਹੋਰ ਏਐਸਆਈ ਨੇ ਕੈਮਰੇ ਸਾਮਣੇ ਇੰਨਾ ਹੀ ਕਿਹਾ ਕਿ ਉਹ ਐਸਡੀਐਮ ਦੇ ਹੁਕਮ ਅਨੁਸਾਰ ਕਾਰਵਾਈ ਕਰ ਰਹੇ ਹਨ।

ਫਿਲਹਾਲ ਮਾਮਲਾ ਜਾਂਚ ਅਧੀਨ: ਉਥੇ ਹੀ ਐਸਡੀਐਮ ਸਵਾਤੀ ਟਿਵਾਣਾ ਨੇ ਕਿਹਾ ਕਿ ਗ੍ਰਿਫਤਾਰੀ ਵਾਲੀ ਕੋਈ ਗੱਲ ਨਹੀਂ ਹੈ। ਹਾਲੇ ਮਾਮਲਾ ਜਾਂਚ ਅਧੀਨ ਹੈ। ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਉਦੋਂ ਤੱਕ ਕੋਈ ਵੀ ਬਿਆਨ ਦੇਣਾ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਜੋ ਵੀ ਸੱਚ ਸਾਹਮਣੇ ਆਵੇਗਾ ਉਹ ਜਲਦ ਦੱਸ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.