ETV Bharat / state

ਜਾਵਾਂ ਦਿਵਸ ਮੌਕੇ ਜਾਵਾ-ਯੈਦੀ ਕਲੱਬ ਪੰਜਾਬ ਨੇ ਕੱਢੀ ਰੈਲੀ - ਮੰਡੀ ਗੋਬਿੰਦਗੜ੍ਹ

ਜਾਵਾ-ਯੈਦੀ ਕਲੱਬ ਪੰਜਾਬ ਅਤੇ ਰਾਜ ਮੋਟੋ ਸਟਾਰ ਡੀਲਰਸ਼ਿਪ ਵੱਲੋਂ ਸਾਂਝੇ ਤੌਰ ’ਤੇ 19ਵਾਂ ਅੰਤਰਰਾਸ਼ਟਰੀ (International) ਜਾਵਾਂ ਦਿਵਸ ਮਨਾਇਆ ਗਿਆ। ਇਸ ਮੌਕੇ ਰੈਲੀ (Rally) ਜ਼ਰੀਏ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ।

ਜਾਵਾਂ ਦਿਵਸ ਮੌਕੇ ਜਾਵਾ-ਯੈਦੀ ਕਲੱਬ ਪੰਜਾਬ ਨੇ ਕੱਢੀ ਰੈਲੀ

author img

By

Published : Jul 12, 2021, 9:27 PM IST

Updated : Jul 12, 2021, 9:42 PM IST

ਖੰਨਾ: ਜਾਵਾ-ਯੈਦੀ ਕਲੱਬ ਪੰਜਾਬ ਅਤੇ ਰਾਜ ਮੋਟੋ ਸਟਾਰ ਡੀਲਰਸ਼ਿਪ ਵੱਲੋਂ ਸਾਂਝੇ ਤੌਰ ’ਤੇ 19ਵਾਂ ਅੰਤਰਰਾਸ਼ਟਰੀ ਜਾਵਾਂ ਦਿਵਸ ਮਨਾਇਆ ਗਿਆ। ਜਿਸ ਨੂੰ ਸਮਰਪਿਤ ਪੰਜਾਬ ਤੇ ਹੋਰਨਾਂ ਸੂੁਬਿਆਂ ਤੋਂ ਪੁੱਜੇ ਜਾਵਾ ਰਾਇਡਰਜ਼ ਵੱਲੋਂ ਖੰਨਾ ਸ਼ੋਅਰੂਮ ਤੋਂ ਭੂਰਾ ਢਾਬਾ ਬਡਾਲੀ ਆਲਾ ਸਿੰਘ ਤੱਕ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਨੂੰ ਖੰਨਾ ਤੋਂ ਰਵਾਨਾ ਕਰਦੇ ਹੋਏ ਰਾਜ ਮੋਟੋ ਸਟਾਰ ਦੇ ਮਾਲਕ ਪੁਸ਼ਕਰਰਾਜ ਸਿੰਘ ਰੁੂਪਰਾਏ ਨੇ ਕਿਹਾ ਕਿ ਇਸ ਰੈਲੀ ਦਾ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਤੇ ਜਾਗਰੂਕ ਕਰਨਾ ਹੈ।

ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਸਮਾਜ ਭਲਾਈ ਦੇ ਕਾਰਜਾਂ ਪ੍ਰਤੀ ਜਾਗਰੂੁਕ ਕਰਨਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਦੇਸ਼ ਦੀ ਖੁਸ਼ਹਾਲੀ ਵਿੱਚ ਵੱਡੇ ਪੱਧਰ ‘ਤੇ ਯੋਗਦਾਨ ਪਾਵੇ। ਇਹ ਰੈਲੀ ਖੰਨਾ ਤੋਂ ਚੱਲ ਕੇ ਮੰਡੀ ਗੋਬਿੰਦਗੜ੍ਹ, ਸਰਹਿੰਦ, ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਪੀਰ ਜੈਨ ਹੁੰਦੀ ਹੋਈ ਭੂੁਰਾ ਢਾਬਾ ਬਡਾਲੀ ਆਲਾ ਸਿੰਘ ਪੁੱਜੀ।

ਜਾਵਾਂ ਦਿਵਸ ਮੌਕੇ ਜਾਵਾ-ਯੈਦੀ ਕਲੱਬ ਪੰਜਾਬ ਨੇ ਕੱਢੀ ਰੈਲੀ

ਜਿੱਥੇ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਬੱਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਦੀ ਪਤਨੀ ਸ਼੍ਰੀਮਤੀ ਗੁਰਪ੍ਰੀਤ ਕੌਰ, ਲੋਕ ਗਾਇਕ ਵੀਤ ਬਲਜੀਤ, ਪੁਸ਼ਕਰਰਾਜ ਸਿੰਘ ਰੂਪਰਾਏ, ਹਰਜਿੰਦਰ ਸਿੰਘ ਰੂਪਰਾਏ ਵੱਲੋਂ ਨਾਰਥ ਇੰਡੀਆ ਦੇ ਵਧੀਆ ਐਲਾਣੇ ਰਾਇਡਰਜ਼ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਅਤੇ ਰਾਜ ਮੋਟੋ ਸਟਾਰ ਦੀਆਂ ਜਾਵਾ ਟੀ-ਸ਼ਰਟਸ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ਼੍ਰੀਮਤੀ ਗੁਰਪ੍ਰੀਤ ਕੌਰ ਤੇ ਵੀਤ ਬਲਜੀਤ ਨੇ ਵੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਣ ਲਈ ਪ੍ਰੇਰਿਤ ਕੀਤੇ, ਤੇ ਆਪਣੇ ਬਾਈਕ ਦੀ ਸ਼ੌਕ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਸੱਭਿਆਚਾਰ ਨੂੰ ਸੰਭਾਲਣ ਦੀ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਸ਼ਹਿਰਾਂ ਤੋਂ ਆਏ ਜਾਵਾ ਰਾਇਡਜ਼ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ:ਦੋ ਵੱਖ-ਵੱਖ ਥਾਵਾਂ ਤੋਂ ਹੈਰੋਇਨ ਤੇ ਪਿਸਤੌਲ ਸਮੇਤ 2 ਨੌਜਵਾਨ ਕਾਬੂ

Last Updated : Jul 12, 2021, 9:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.