ETV Bharat / state

ਪਰਾਲੀ ਸਾੜਨ ਨੂੰ ਲੈਕੇ ਖੇਤੀਬਾੜੀ ਵਿਭਾਗ ਦੀ ਕਿਸਾਨਾਂ ਨੂੰ ਵੱਡੀ ਚਿਤਾਵਨੀ - ਕਿਸਾਨਾਂ ਨੂੰ ਵੱਡੀ ਚਿਤਾਵਨੀ

ਸੂਬੇ ਦੇ ਵਿੱਚ ਪਰਾਲੀ ਨੂੰ ਅੱਗ ( stubble burning ) ਲਗਾਉਣ ਦੇ ਮਾਮਲੇ ਵਧ ਰਹੇ ਹਨ ਜਿਸ ਕਾਰਨ ਪ੍ਰਦੂਸ਼ਣ (Pollution) ਵਧਣ ਦਾ ਖਤਰਾ ਵਧ ਗਿਆ ਹੈ। ਲੁਧਿਆਣਾ ਦੇ ਏਅਰ ਕੁਆਲਿਟੀ ਇੰਡੈਕਸ 150 ਦੇ ਨੇੜੇ ਪਹੁੰਚ ਚੁੱਕਿਆ ਹੈ। ਖੇਤੀਬਾੜੀ ਵਿਭਾਗ (Department of Agriculture) ਦੇ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਇਸੇ ਤਰ੍ਹਾਂ ਪਰਾਲੀ ਨੂੰ ਅੱਗ ਲਗਾਈ ਗਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

ਪਰਾਲੀ ਨੂੰ ਅੱਗ ਲਗਾਉਣ ਦੇ ਵਧ ਰਹੇ ਮਾਮਲੇ
ਪਰਾਲੀ ਨੂੰ ਅੱਗ ਲਗਾਉਣ ਦੇ ਵਧ ਰਹੇ ਮਾਮਲੇ
author img

By

Published : Oct 22, 2021, 7:07 PM IST

Updated : Oct 22, 2021, 7:43 PM IST

ਲੁਧਿਆਣਾ: ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਝੋਨੇ ਦੀ ਕਟਾਈ ਦੇ ਨਾਲ-ਨਾਲ ਉਸ ਦੀ ਰਹਿੰਦ ਖੂੰਹਦ ਖਾਸ ਕਰਕੇ ਪਰਾਲੀ ਨੂੰ ਕਿਸਾਨ ਖੇਤਾਂ ਵਿੱਚ ਹੀ ਅੱਗ ਲਾ ਕੇ ਸਾੜ ਰਹੇ ਹਨ ਜਿਸ ਕਾਰਨ ਧਰਾਤਲ ‘ਚ ਪ੍ਰਦੂਸ਼ਣ (Pollution) ਦੀ ਮਾਤਰਾ ਵੱਧ ਰਹੀ ਹੈ। ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਅਤੇ ਮੌਸਮ ਦੇ ਵਿੱਚ ਵੱਡੀ ਤਬਦੀਲੀ ਆਉਣ ਕਰਕੇ ਵੀ ਇਨ੍ਹਾਂ ਦਿਨਾਂ ਅੰਦਰ ਪ੍ਰਦੂਸ਼ਣ ਦੀ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਹੈ। ਨਾ ਸਿਰਫ਼ ਪੰਜਾਬ ਸਗੋਂ ਪੂਰੇ ਉੱਤਰ ਭਾਰਤ ‘ਚ ਇਸ ਦਾ ਅਸਰ ਵੇਖਣ ਨੂੰ ਮਿਲਦਾ ਹੈ। ਪ੍ਰਦੂਸ਼ਣ ਦੇ ਵੱਧਣ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੁੰਦੀਆਂ ਹਨ ਤੇ ਨਾਲ ਹੀ ਚੌਗਿਰਦੇ ਨੂੰ ਵੀ ਨੁਕਸਾਨ ਹੁੰਦਾ ਹੈ।

ਪਰਾਲੀ ਸਾੜਨ ਨੂੰ ਲੈਕੇ ਖੇਤੀਬਾੜੀ ਵਿਭਾਗ ਦੀ ਕਿਸਾਨਾਂ ਨੂੰ ਵੱਡੀ ਚਿਤਾਵਨੀ

ਖਾਸ ਕਰਕੇ ਅੱਖਾਂ ‘ਚ ਪਾਣੀ ਆਉਣਾ, ਸਾਹ ਦੀਆਂ ਬਿਮਾਰੀਆਂ, ਖੰਘ ਆਦਿ ਪ੍ਰਦੂਸ਼ਣ ਦੇ ਵਧਣ ਨਾਲ ਵਧ ਜਾਂਦੀਆਂ ਹਨ। ਬੀਤੇ ਸਾਲ ਨਾਲੋਂ ਇਸ ਸਾਲ ਝੋਨੇ ਦੀ ਕਟਾਈ ਦੀ ਸ਼ੁਰੂਆਤ ਵਿੱਚ ਹੀ ਪਰਾਲੀ ਨੂੰ ਅੱਗ ਲਾਉਣ ਦੇ ਕੇਸ ਵਧਣ ਲੱਗੇ ਹਨ।

ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਹੈ ਕਿ ਰੋਜ਼ਾਨਾ 10-15 ਮਾਮਲੇ ਪਰਾਲੀ ਨੂੰ ਅੱਗ ਲਾਉਣ ਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ‘ਤੇ ਮੋਨੀਟਰਿੰਗ ਕੀਤੀ ਜਾ ਰਹੀ ਹੈ। ਬਕਾਇਦਾ ਜੋ ਕਿਸਾਨ ਪਰਾਲੀ ਨੂੰ ਅੱਗ ਲਾ ਰਹੇ ਹਨ। ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਜੁਰਮਾਨਾ ਵੀ ਹੋਵੇਗਾ ਅਤੇ ਲੋੜ ਪੈਣ ਤੇ ਉਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਕਰਵਾਇਆ ਜਾਵੇਗਾ।

ਪਰਾਲੀ ਨੂੰ ਅੱਗ ਲਗਾਉਣ ਦੇ ਵਧ ਰਹੇ ਮਾਮਲੇ

ਸਬਸਿਡੀ ਮਸ਼ੀਨਾਂ ਨਾ ਵਰਤਣ ‘ਤੇ ਕਾਰਵਾਈ

ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਹੈ ਕਿ ਬੀਤੇ ਤਿੰਨ ਸਾਲਾਂ ਦੇ ਵਿੱਚ ਸਰਕਾਰ ਵੱਲੋਂ 4800 ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀਆਂ ‘ਤੇ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੋਆਪਰੇਟਿਵ ਸੁਸਾਇਟੀਆਂ ਨੂੰ ਇਸ ਸਾਲ 5 ਕਰੋੜ ਰੁਪਏ ਕੀਮਤ ਦੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਕਿਸਾਨ ਆਸਾਨੀ ਨਾਲ ਇੰਨ੍ਹਾਂ ਦੀ ਵਰਤੋੋਂ ਕਰਕੇ ਜਾਂ ਤਾਂ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਦੇਣ ਜਾਂ ਫਿਰ ਉਸ ਦੀਆਂ ਗੰਢਾਂ ਬਣਾ ਕੇ ਖੇਤ ਤੋਂ ਬਾਹਰ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਆਪਰੇਟਿਵ ਸੁਸਾਇਟੀਆਂ ਜਾਂ ਉਹ ਕਿਸਾਨ ਜਿੰਨ੍ਹਾਂ ਨੇ ਸਬਸਿਡੀ ‘ਤੇ ਮਸ਼ੀਨਾਂ ਲਈਆਂ ਹਨ ਉਹ ਮਸ਼ੀਨਾਂ ਦੀ ਵਰਤੋਂ ਨਹੀਂ ਕਰਦੇ ਉਨ੍ਹਾਂ ਦੇ ਖਿਲਾਫ਼ ਵੀ ਕਾਰਵਾਈ ਹੋਵੇਗੀ ।

ਛੋਟੇ ਕਿਸਾਨਾਂ ਨੂੰ ਸੁਵਿਧਾ

ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਛੋਟੇ ਕਿਸਾਨਾਂ ਦੀ ਸੁਵਿਧਾ ਦੇ ਲਈ ਇਸ ਵਾਰ ਵਿਸ਼ੇਸ਼ ਤੌਰ ‘ਤੇ ਇਕ ਐਪ ਤਿਆਰ ਕੀਤੀ ਗਈ ਹੈ ਜਿਸ ਰਾਹੀਂ ਉਹ ਆਪਣੇ ਇਲਾਕੇ ਵਿੱਚ ਚਾਰ ਤੋਂ ਪੰਜ ਕਿਲੋਮੀਟਰ ਦੇ ਏਰੀਏ ਵਿਚ ਪੈਣ ਵਾਲੀ ਕਿਸੇ ਵੀ ਸੁਸਾਇਟੀ ਤੋਂ ਮਸ਼ੀਨ ਲੈ ਕੇ ਸਿਰਫ ਡੀਜ਼ਲ ਪਾ ਕੇ ਚਲਾ ਸਕਦੇ ਹਨ ਅਤੇ ਮਸ਼ੀਨ ਦਾ ਵੀ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਆਈ ਖੇਤੀ ਐਪ ਕਿਸਾਨ ਡਾਊਨਲੋਡ ਕਰ ਕੇ ਇਸ ਸੁਵਿਧਾ ਦੀ ਵਰਤੋਂ ਕਰ ਸਕਦੇ ਹਨ।

ਵਾਤਾਵਰਣ ‘ਤੇ ਅਸਰ

ਪਰਾਲੀ ਸਾੜਨ ਨਾਲ ਨਾ ਸਿਰਫ ਚੌਗਿਰਦੇ ‘ਤੇ ਅਸਰ ਪੈਂਦਾ ਹੈ ਸਗੋਂ ਮਨੁੱਖੀ ਸਿਹਤ ‘ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ। ਜੇਕਰ ਲੁਧਿਆਣਾ ਦੇ ਵਿੱਚ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਏਅਰ ਕੁਆਲਿਟੀ ਇੰਡੈਕਸ 143 ਦੇ ਕਰੀਬ ਰਿਕਾਰਡ ਕੀਤਾ ਗਿਆ ਹੈ ਜੋ ਕਿ 50 ਤੋਂ ਵੀ ਹੇਠਾਂ ਰਹਿਣਾ ਚਾਹੀਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਦੇ ਵਿੱਚ ਵਾਤਾਵਰਣ ‘ਚ ਤਬਦੀਲੀ ਆਉਂਦੀਆਂ ਹਨ। ਹਵਾ ਦੀ ਰਫ਼ਤਾਰ ਮਹਿਜ਼ 2 ਕਿਲੋਮੀਟਰ ਪ੍ਰਤੀ ਘੰਟਾ ਚੱਲਣ ਕਰਕੇ ਵਾਤਾਵਰਨ ‘ਚ ਗੁਬਾਰ ਜਿਹਾ ਬਣ ਜਾਂਦਾ ਹੈ।

ਇਹ ਵੀ ਪੜ੍ਹੋ:ਚੰਨੀ ਦੇ ਆਦੇਸ਼ਾਂ ਅਨੁਸਾਰ PSPCL ਨੇ ਖਪਤਕਾਰਾਂ ਨੂੰ ਦਿੱਤਾ ਇਹ ਵੱਡਾ ਤੋਹਫ਼ਾ

Last Updated : Oct 22, 2021, 7:43 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.