ਲੁਧਿਆਣਾ : ਦੇਸ਼ ਭਰ ਵਿਚ ਸਾਇਬਰ ਠੱਗੀ ਦੇ ਮਾਮਲਿਆਂ ਦੇ ਅੰਦਰ ਲਗਾਤਾਰ ਇਜਾਫਾ ਹੋ ਰਿਹਾ ਹੈ। ਜੇਕਰ ਇਕੱਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਰੋਜ਼ਾਨਾ 100 ਦੇ ਕਰੀਬ ਸਾਇਬਰ ਠੱਗੀ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਕੱਲੇ ਲੁਧਿਆਣਾ ਵਿੱਚ ਹੀ 20 ਦੇ ਕਰੀਬ ਰੋਜ਼ਾਨਾ ਸਾਇਬਰ ਠੱਗੀ ਦੇ ਮਾਮਲੇ ਦਰਜ ਹੋ ਰਹੇ ਹਨ। ਇਹ ਖੁਲਾਸਾ ਲੁਧਿਆਣਾ ਸਾਇਬਰ ਸੈੱਲ ਦੇ ਇੰਚਾਰਜ ਸਹਾਇਕ ਕਮਿਸ਼ਨਰ ਰਾਜ ਕੁਮਾਰ ਬਾਜੜ ਨੇ ਈਟੀਵੀ ਭਾਰਤ ਦੀ ਟੀਮ ਨਾਲ ਖਾਸ ਗੱਲਬਾਤ ਦੌਰਾਨ ਕੀਤਾ ਹੈ।
ਰੋਜਾਨਾ ਕਿੰਨੇ ਆ ਰਹੇ ਮਾਮਲੇ: ਜੇਕਰ ਰੋਜ਼ਾਨਾ ਸਾਇਬਰ ਲੱਗੀ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਇਕੱਲੇ ਲੁਧਿਆਣਾ ਵਿੱਚ 15 ਤੋਂ 20 ਮਾਮਲੇ ਰੋਜਾਨਾਂ ਆ ਰਹੇ ਹਨ। ਇਸ ਮੁਤਾਬਕ ਮਹੀਨੇ ਦੀ ਲਗਭਗ ਐਵਰੇਜ 500 ਬੈਠ ਰਹੀ ਹੈ। ਜੇਕਰ ਸਾਲ ਦੀ ਗੱਲ ਕੀਤੀ ਜਾਵੇ ਤਾਂ 5000 ਤੋਂ ਲੈਕੇ 7000 ਤੱਕ ਦੇ ਮਾਮਲੇ ਸਿਰਫ ਲੁਧਿਆਣਾ ਵਿਚੋਂ ਹੀ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ ਦਾ ਇਹ ਅੰਕੜਾ ਲੱਖਾਂ ਵਿੱਚ ਪਹੁੰਚ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਿਵੇਂ ਜਿਵੇਂ ਇੰਟਰਨੈੱਟ ਦੇ ਯੁੱਗ ਵਿਚ ਨਵੀਂ ਕ੍ਰਾਂਤੀ ਆ ਰਹੀ ਹੈ, ਉਸੇ ਤਰੀਕੇ ਨਾਲ ਠੱਗੀਆਂ ਵਧ ਰਹੀਆਂ ਹਨ।
ਇਹ ਵੀ ਪੜ੍ਹੋ: Sanjay Singh Statement on Governor: ਰਾਜਪਾਲ ਅਤੇ ਐੱਲਜੀ 'ਤੇ ਲੋਕਾਂ ਦਾ ਪੈਸਾ ਹੁੰਦੈ ਖ਼ਰਾਬ: ਸੰਜੇ ਸਿੰਘ
ਕਿਸ ਤਰਾਂ ਦੇ ਆ ਰਹੇ ਮਾਮਲੇ: ਲੁਧਿਆਣਾ ਸਾਇਬਰ ਕ੍ਰਾਇਮ ਇੰਚਾਰਜ ਨੇ ਦੱਸਿਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਸਾਇਬਰ ਠੱਗੀ ਦੇ ਜ਼ਿਆਦਾਤਰ ਮਾਮਲੇ ਸਿਮ ਦੀ ਕੇਵਾਈਸੀ ਕਰਵਾਉਣ ਦੇ ਨਾਂ ਉੱਤੇ ਆ ਰਹੇ ਨੇ। ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਕ੍ਰੈਡਿਟ ਕਾਰਡ ਦੀ ਹੱਦ ਵਧਾਉਣ ਦੇ ਵੀ ਮਾਮਲੇ ਸਾਹਮਣੇ ਆ ਰਹੇ ਹਨ। ਸਾਇਬਰ ਠੱਗ ਲੋਕਾਂ ਨੂੰ ਫੋਨ ਕਰ ਕੇ ਦੱਸਦੇ ਨੇ ਕਿ ਉਨ੍ਹਾਂ ਦੀ ਕ੍ਰੈਡਿਟ ਕਾਰਡ ਦੀ ਹੱਦ ਵਧਾਈ ਜਾ ਰਹੀ ਹੈ ਉਸ ਲਈ ਉਹ ਥੋੜ੍ਹੀ ਜਾਣਕਾਰੀ ਚੋਰੀ ਨਹੀਂ ਅਤੇ ਉਸ ਜਾਣਕਾਰੀ ਦੇ ਨਾਲ ਹੀ ਉਹ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਲੈਂਦੇ ਨੇ। ਇਸ ਤੋਂ ਇਲਾਵਾ ਸਿਮ ਅਪਡੇਟ ਕਰਨ ਦੇ ਨਾਂ ਤੇ ਵੀ ਫੋਨ ਕਰਕੇ ਉਹ ਜਾਣਕਾਰੀ ਹਾਸਿਲ ਕਰਦੇ ਰਹੇ ਅਤੇ ਠੱਗੀ ਮਾਰਦੇ ਨੇ।
ਐੱਨ ਆਰ ਆਈ ਦੇ ਨਾਂ ਉੱਤੇ ਠੱਗੀ: ਉਨ੍ਹਾਂ ਦੱਸਿਆ ਕਿ ਸਾਡੇ ਕੋਲ ਬੀਤੇ ਦਿਨਾਂ ਅੰਦਰ ਦਰਜਨਾਂ ਕੇਸ ਅਜਿਹੇ ਦਰਜ ਹੋਏ ਹਨ, ਜਿਨ੍ਹਾਂ ਵਿਚ ਐਨ ਆਰ ਆਈ ਬਣ ਕੇ ਪੰਜਾਬ ਵਿਚ ਫੋਨ ਕੀਤਾ ਜਾਂਦਾ ਹੈ ਅਤੇ ਪੰਜਾਬੀ ਵਿੱਚ ਗੱਲ ਕੀਤੀ ਜਾਂਦੀ ਹੈ। ਉਹਨਾਂ ਨਾਲ ਨੇੜਤਾ ਵਧਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਉਨ੍ਹਾਂ ਦੇ ਅਕਾਊਂਟ ਵਿੱਚ ਪੈਸੇ ਪਾਉਣਗੇ ਜੋ ਅੱਗੇ ਕਿਸੇ ਨੂੰ ਦੇਣੇ ਹਨ। ਰਾਜ ਕੁਮਾਰ ਨੇ ਦੱਸਿਆ ਕਿ ਇਸ ਤਰ੍ਹਾਂ ਲੋਕ ਉਨ੍ਹਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਨਾ ਕੋਈ ਸਾਡੇ ਦੂਰ ਦਾ ਰਿਸ਼ਤੇਦਾਰ ਹੋਵੇਗਾ ਅਤੇ ਉਹ ਪੈਸੇ ਪਾਉਣ ਦੀ ਗੱਲ ਕਰ ਰਿਹਾ ਹੈ ਤਾਂ ਇਸ ਵਿੱਚ ਉਹਨਾਂ ਨੂੰ ਕੀ ਨੁਕਸਾਨ ਹੋਵੇਗਾ ਪਰ ਬਾਅਦ ਜਦੋਂ ਉਹ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕਰਦੇ ਨਹੀਂ ਤਾਂ ਉਨ੍ਹਾਂ ਦੇ ਅਕਾਊਂਟ ਖਾਲੀ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਬਾਹਰਲੇ ਮੁਲਕ ਵਿੱਚ ਜ਼ਰੂਰ ਰਹਿੰਦਾ ਹੈ ਇਸ ਕਰਕੇ ਉਹਨਾਂ ਨੂੰ ਸੋਫਟ ਟਾਰਗੇਟ ਬਣਾਕੇ ਸਾਹਿਬ ਠੱਗੀ ਮਾਰੀ ਜਾਂਦੀ ਹੈ।
ਕੀ ਵਾਪਿਸ ਆ ਸਕਦੇ ਨੇ ਖਾਤੇ ਚੋਂ ਨਿਕਲੇ ਪੈਸੇ: ਹਾਲਾਕਿ ਸਾਇਬਰ ਸੈੱਲ ਨਾਲ ਸਬੰਧਤ ਪੁਲਿਸ ਅਫਸਰ ਅਤੇ ਬੈਂਕ ਨਾਲ ਸਬੰਧਤ ਅਧਿਕਾਰੀ ਇਹ ਦਾਵੇ ਜ਼ਰੂਰ ਕਰਦੇ ਹਨ ਕਿ ਜੇਕਰ ਤੁਸੀਂ ਸਮੇਂ ਸਿਰ ਸਾਨੂੰ ਸ਼ਿਕਾਇਤ ਦੇ ਦਿੰਦੇ ਹੋ ਤਾਂ ਪੈਸੇ ਵਾਪਿਸ ਆ ਸਕਦੇ ਹਨ। ਪਰ ਬਹੁਤ ਸਾਰੇ ਮਾਮਲਿਆਂ ਵਿਚ ਪੈਸੇ ਵਾਪਸ ਨਹੀਂ ਆਉਂਦੇ। ਜੇਕਰ ਅਜਿਹੀ ਠੱਗੀ ਵੱਜਦੀ ਹੈ ਤਾਂ ਤੁਹਾਨੂੰ ਤੁਰੰਤ ਇਸ ਬਾਰੇ ਜਾਣਕਾਰੀ ਸਾਂਝੀ ਕਰਨੀ ਪੈਂਦੀ ਹੈ ਅਤੇ ਜੇਕਰ ਤੁਸੀਂ ਉਸ ਵਿੱਚ ਦੇਰੀ ਕਰਦੇ ਹੋ ਤਾਂ ਫਿਰ ਤੁਹਾਡੇ ਖਾਤੇ ਵਿੱਚੋਂ ਨਿਕਲੇ ਪੈਸੇ ਵਾਪਸ ਨਹੀਂ ਆ ਸਕਦੇ। ਉਹਨਾਂ ਦੱਸਿਆ ਕਿ ਜਦੋਂ ਇਕ ਵਾਰ ਖਾਤੇ ਵਿਚੋਂ ਪੈਸੇ ਨਿਕਲਦੇ ਹਨ ਤਾਂ ਦੂਜੇ ਖਾਤੇ ਵਿੱਚ ਜਾਣ ਲਈ ਕੁਝ ਸਮਾਂ ਲਗਦਾ ਹੈ। ਪੈਸੇ ਪਾਈਪ ਲਾਈਨ ਵਿਚ ਹੁੰਦੇ ਹਨ ਅਤੇ ਜਦੋਂ ਸਮੇਂ ਸਿਰ ਬੈਂਕ ਨੂੰ ਇਹ ਸੁਨੇਹਾ ਚਲਾ ਜਾਵੇ ਤਾਂ ਇਹ ਪੈਸੇ ਰੁਕ ਜਾਂਦੇ ਨੇ ਅਤੇ ਤੁਹਾਡੇ ਖਾਤੇ ਵਿਚ ਵਾਪਸ ਆਉਣ ਦੀ ਸੰਭਾਵਨਾ ਵਧੇਰੇ ਵਧ ਜਾਂਦੀ ਹੈ।
ਸਾਇਬਰ ਠੱਗੀ ਹੋਣ ਤੇ ਕਿੱਥੇ ਕਰੀਏ ਸੰਪਰਕ: ਉਨ੍ਹਾਂ ਦੱਸਿਆ ਕਿ ਜੇਕਰ ਸਾਇਬਰ ਠੱਗੀ ਦਾ ਤੁਸੀਂ ਸ਼ਿਕਾਰ ਹੋ ਜਾਂਦੇ ਹੋ ਤਾਂ ਤੁਰੰਤ ਕੌਮੀ ਹੈਲਪ ਲਾਈਨ ਨੰਬਰ 1930 ਤੇ ਕਾਲ ਕਰ ਸਕਦੇ ਹੋ। ਜੇਕਰ ਇਹ ਨੰਬਰ ਬਿਜੀ ਆਉਂਦਾ ਹੈ ਤਾਂ ਤੁਸੀਂ ਨੈਸ਼ਨਲ ਸਾਇਬਰ ਕ੍ਰਾਈਮ ਸੈੱਲ ਦੀ ਵੈਬਸਾਇਟ ਜੋਕਿ www.cybercrime.gov.in ਹੈ ਉੱਤੇ ਆਪਣੀ ਸ਼ਿਕਾਇਤ ਆਨਲਾਈਨ ਵੀ ਦਰਜ ਕਰਵਾ ਸਕਦੇ ਹੋ। ਇਥੇ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ ਤੁਰੰਤ ਤੁਹਾਡੇ ਬੈਂਕ ਨੂੰ ਆਟੋਮੈਟਿਕ ਹੀ ਸੁਨੇਹਾ ਚਲਾ ਜਾਵੇਗਾ ਅਤੇ ਤੁਹਾਡਾ ਖਾਤਾ ਬਲਾਕ ਹੋ ਜਾਂਦਾ ਹੈ। ਉਸ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਟਰਾਂਜ਼ੈਕਸ਼ਨ ਨਹੀਂ ਹੋ ਸਕੇਗੀ। ਇਥੋਂ ਤੱਕ ਕਿ ਤੁਹਾਡੇ ਪੈਸੇ ਵਾਪਿਸ ਆਉਣ ਦੀ ਵੀ ਸੰਭਾਵਨਾ ਰਹੇਗੀ। ਇਸ ਤੋਂ ਇਲਾਵਾ ਉਨ੍ਹਾ ਦਸਿਆ ਕਿ ਲੁਧਿਆਣਾ ਦੇ ਲਈ ਵੱਖਰਾ ਹੇਪਲਾਇਨ ਨੰਬਰ 9501101930 ਵੀ ਜਾਰੀ ਕੀਤਾ ਗਿਆ ਹੈ। ਨਾਲ ਹੀ ਇਹ ਸਰਵਿਸ 24 ਘੰਟੇ 7 ਦਿਨ ਚੱਲਦੀ ਰਹਿੰਦੀ ਹੈ।