ਲੁਧਿਆਣਾ : ਲੁਧਿਆਣਾ 'ਚ ਦਿਵੰਗਤ ਸਾਬਕਾ ਸਿਹਤ ਮੰਤਰੀ ਸਤਪਾਲ ਗੋਸਾਈ ਦੇ ਬਰਸੀ ਸਮਾਗਮ ਵਿੱਚ ਪਹੁੰਚੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਮੌਜੂਦਾ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਸਵਾਲ ਚੁੱਕੇ ਹਨ ਅਤੇ ਕਿਹਾ ਕਿ ਪੰਜਾਬ ਵਿੱਚ ਇਸ਼ਤਿਹਾਰਬਾਜ਼ੀ ਦੀ ਸਰਕਾਰ ਚੱਲ ਰਹੀ ਹੈ। ਉੱਧਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਉਹ ਸਵਰਗੀ ਸਤਪਾਲ ਗੋਸਾਈ ਦੇ ਬਰਸੀ ਸਮਾਗਮ ਵਿੱਚ ਪਹੁੰਚੇ ਹਨ ਅਤੇ ਕਿਹਾ ਕਿ ਉਨ੍ਹਾਂ ਦੇ ਦਿੱਤੇ ਦਿਸ਼ਾ ਨਿਰਦੇਸ਼ ਉੱਤੇ ਉਨ੍ਹਾਂ ਦੇ ਵਰਕਰ ਸਾਥੀ ਸਮੇਤ ਪਰਿਵਾਰ ਚੱਲ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਵਧਾਈ ਰੇਟਾਂ ਨੂੰ ਲੈ ਕੇ ਕਿਹਾ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਉੱਤੇ ਕੀ ਸਰਕਾਰ ਖਰਾ ਉੱਤਰ ਸਕੇਗੀ। ਇਹ ਹਾਲੇ ਤੱਕ ਨਹੀਂ ਪਤਾ ਕਿਉਂਕਿ ਜੋ ਪਹਿਲਾਂ ਵਾਅਦੇ ਕੀਤੇ ਹਨ, ਉਹ ਵੀ ਹਾਲੇ ਤੱਕ ਸਿਰੇ ਚੜਦੇ ਹੋਏ ਨਜ਼ਰ ਨਹੀਂ ਆ ਰਹੇ। ਇਸ ਤੋਂ ਇਲਾਵਾ ਉਹਨਾਂ ਪ੍ਰਾਈਵੇਟ ਮਿੱਲਾਂ ਦਾ ਹਾਲੇ ਵੀ ਬਕਾਇਆ ਪਿਆ ਹੈ ਅਤੇ ਇਹ ਝੂਠ ਦੀ ਸਰਕਾਰ ਹੈ।
ਕਾਨੂੰਨ ਪ੍ਰਬੰਧ ਉੱਤੇ ਚੁੱਕੇ ਸਵਾਲ : ਸੁਨੀਲ ਜਾਖੜ ਕਿਹਾ ਕਿ ਓਲਡ ਪੈਨਸ਼ਨ ਸਕੀਮ ਵੀ ਲਾਗੂ ਕੀਤੀ ਗਈ ਹੈ, ਜਿਸ ਦਾ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਜ਼ਾਰ ਰੁਪਏ ਵਾਲੀ ਗਰੰਟੀ ਨੂੰ ਵੀ ਹਲੇ ਤੱਕ ਪੂਰਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸੂਬੇ ਅੰਦਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਵੀ ਉਹਨਾਂ ਜਮ ਕੇ ਆਮ ਆਦਮੀ ਪਾਰਟੀ ਸਰਕਾਰ ਦਾ ਸਵਾਲ ਚੁੱਕੇ। ਇਸ ਤੋਂ ਇਲਾਵਾ ਜੇਲ੍ਹਾਂ ਅੰਦਰੋਂ ਹੋ ਰਹੀਆਂ ਵੀਡੀਓ ਕਾਲਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਜਪਾ ਇਸ ਦਾ ਵੀ ਉਹਨਾਂ ਕੋਲੋਂ ਜਵਾਬ ਮੰਗਦੀ ਹੈ।
- ਬੈਂਕਾਂ 'ਚ ਵਾਪਸ ਆਏ ਦੋ ਹਜ਼ਾਰ ਰੁਪਏ ਦੇ 97 ਫੀਸਦੀ ਤੋਂ ਜ਼ਿਆਦਾ ਨੋਟ, ਅਜੇ ਵੀ ਬਣੇ ਰਹਿਣਗੇ ਵੈਧ
- Punjab Sugarcane Price Hike: ਗੰਨਾ ਕਾਸ਼ਤਕਾਰਾਂ ਨੂੰ ਸਰਕਾਰ ਦੀ ਸੌਗਾਤ, ਕੀਮਤਾਂ ਵਿੱਚ ਕੀਤਾ ਵਾਧਾ
- ਜਾਣੋ ਕੌਣ ਸੀ ਅਰਜਨ ਵੈਲੀ, ਕਿਉਂ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦੇ ਮਸ਼ਹੂਰ ਗਾਣੇ 'ਚ ਲਿਆ ਇਹ ਨਾਂਅ
ਅਰਵਿੰਦ ਕੇਜਰੀਵਾਲ ਤੇ ਤਿੱਖਾ ਹਮਲਾ : ਪੰਜਾਬ ਸਰਕਾਰ ਵਲੋਂ ਤੀਰਥ ਯਾਤਰਾ ਦੀ ਚਲਾਈ ਮੁਹਿੰਮ ਨੂੰ ਲੈ ਕੇ ਉਹਨਾਂ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਹੁਣ ਇਹ ਭਾਜਪਾ ਨੂੰ ਦੋਸ਼ ਦੇ ਰਹੇ ਨੇ ਕਿਹਾ ਕਿ ਇਸ ਦਾ ਲੋਕਾਂ ਨੂੰ ਜਵਾਬ ਦੇਣਾ ਪਵੇਗਾ। ਉਧਰ ਗੁਰਦੁਆਰਾ ਅਕਾਲ ਬੁੰਗਾ ਮਾਮਲੇ 'ਚ ਗਵਰਨਰ ਨਾਲ ਮੁਲਾਕਾਤ 'ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਸਰਕਾਰ ਨੂੰ ਧਾਰਮਿਕ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ । ਉਹਨਾਂ ਇਹ ਵੀ ਕਿਹਾ ਕਿ ਗਵਰਨਰ ਦੇ ਖਿਲਾਫ ਆਪ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਗਈ ਹੈ। ਇਸ ਵਿੱਚ ਗਵਰਨਰ ਨੇ ਵੀ ਕੰਮਾਂ ਦਾ ਜਵਾਬ ਮੰਗਿਆ ਸੀ।