ETV Bharat / state

Remand Of Gangster: ਖਤਰਨਾਕ ਗੈਂਗਸਟਰ ਅਮਿਤ ਭੂਰਾ ਖੰਨਾ ਪੁਲਿਸ ਦੀ ਹਿਰਾਸਤ 'ਚ, ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ, 4 ਦਿਨਾਂ ਦਾ ਰਿਮਾਂਡ ਹਾਸਲ - ਸਪੈਸ਼ਲ ਸੈੱਲ

ਖੰਨਾ ਪੁਲਿਸ ਪ੍ਰੋਡਕਸ਼ਨ ਵਾਰੰਟ ਉੱਤੇ ਬਠਿੰਡਾ ਤੋਂ ਇੱਕ ਕੇਸ ਦੇ ਸਿਲਸਿਲੇ ਵਿੱਚ ਪੁੱਛਗਿੱਚ ਕਰਨ ਲਈ ਗੈਂਗਸਟਰ ਅਮਿਤ ਮਲਿਕ ਉਰਫ਼ ਭੂਰਾ ਨੂੰ ਲੈਕੇ ਆਈ ਅਤੇ ਅਦਾਲਤ (Khanna police got the remand of gangster ) ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 4 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ।

In Ludhiana, Khanna police got the remand of gangster Amit Malik
Remand of gangster: ਖਤਰਨਾਕ ਗੈਂਗਸਟਰ ਅਮਿਤ ਭੂਰਾ ਖੰਨਾ ਪੁਲਿਸ ਦੀ ਹਿਰਾਸਤ 'ਚ, ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ, 4 ਦਿਨਾਂ ਦਾ ਰਿਮਾਂਡ ਹਾਸਲ
author img

By ETV Bharat Punjabi Team

Published : Oct 13, 2023, 7:55 PM IST

4 ਦਿਨਾਂ ਦਾ ਰਿਮਾਂਡ ਹਾਸਲ

ਖੰਨਾ/ਲੁਧਿਆਣਾ: ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਉੱਤਰਾਖੰਡ ਅਤੇ ਰਾਜਸਥਾਨ ਦਾ ਖਤਰਨਾਕ ਗੈਂਗਸਟਰ ਅਮਿਤ ਮਲਿਕ ਉਰਫ਼ ਭੂਰਾ ਖੰਨਾ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਬਠਿੰਡਾ ਜੇਲ੍ਹ ਵਿੱਚ ਬੰਦ ਅਮਿਤ ਭੂਰਾ (Amit Bhura in jail) ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। 6 ਸਤੰਬਰ 2023 ਨੂੰ ਥਾਣਾ ਸਦਰ ਖੰਨਾ 'ਚ ਦਰਜ ਹੋਏ ਅਸਲਾ ਐਕਟ ਦੇ ਮਾਮਲੇ 'ਚ ਅਮਿਤ ਭੂਰਾ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਜੇਲ੍ਹ 'ਚ ਰਹਿੰਦਿਆਂ ਹਥਿਆਰਾਂ ਦੀ ਤਸਕਰੀ ਅਤੇ ਗਿਰੋਹ ਚਲਾਉਣ ਦਾ ਸ਼ੱਕ ਹੈ। ਇਸ ਸਬੰਧੀ ਖੰਨਾ ਪੁਲਿਸ ਦੀਆਂ ਟੀਮਾਂ ਪੁੱਛਗਿੱਛ ਕਰ ਰਹੀਆਂ ਹਨ। ਅਮਿਤ ਭੂਰਾ ਨੂੰ ਸ਼ੁੱਕਰਵਾਰ ਨੂੰ ਭਾਰੀ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਖੰਨਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।

ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਵੀ ਕਰਵਾਇਆ ਗਿਆ। ਭੂਰਾ ਦੇ ਅਪਰਾਧਿਕ ਰਿਕਾਰਡ ਨੂੰ ਦੇਖਦੇ ਹੋਏ ਉਸ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ। ਦੱਸ ਦਈਏ ਕਿ 6 ਸਤੰਬਰ 2023 ਨੂੰ ਥਾਣਾ ਸਦਰ ਖੰਨਾ ਦੀ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਪਿੰਡ ਬਿਲਰੀ ਦੇ ਰਹਿਣ ਵਾਲੇ ਮੁਹੰਮਦ ਯਾਸੀਨ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁਹੰਮਦ ਯਾਸੀਨ ਤੋਂ ਪੁੱਛਗਿੱਛ ਦੌਰਾਨ ਗੈਂਗਸਟਰ ਅਮਿਤ ਭੂਰਾ (Gangster Amit Bhura) ਦਾ ਨਾਂ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ। ਅਮਿਤ ਭੂਰਾ ਨੂੰ ਇੱਕ ਐੱਸਪੀ, ਤਿੰਨ ਡੀਐੱਸਪੀ ਅਤੇ ਚਾਰ ਇੰਸਪੈਕਟਰਾਂ ਦੀ ਨਿਗਰਾਨੀ ਹੇਠ ਭਾਰੀ ਪੁਲਿਸ ਫੋਰਸ ਦੀ ਹਾਜ਼ਰੀ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਕੌਣ ਹੈ ਗੈਂਗਸਟਰ ਭੂਰਾ?: ਗੈਂਗਸਟਰ ਅਮਿਤ ਮਲਿਕ, ਜਿਸ ਦਾ ਬਾਅਦ ਵਿੱਚ ਨਾਮ ਭੂਰਾ ਪਿਆ। ਇਸ ਦਾ ਕਾਰਨ ਇਹ ਹੈ ਕਿ ਅਮਿਤ ਆਪਣੇ ਗੋਰੇ ਰੰਗ ਦੇ ਕਾਰਨ ਅਪਰਾਧ ਦੀ ਦੁਨੀਆ ਵਿੱਚ ਭੂਰਾ ਦੇ ਨਾਂ ਤੋਂ ਜਾਣਿਆ ਜਾਣ ਲੱਗਾ। ਉਹ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਪਿੰਡ ਸਾਰਨਵਾਲੀ ਦਾ ਰਹਿਣ ਵਾਲਾ ਹੈ। 16 ਸਾਲ ਦੀ ਉਮਰ ਵਿੱਚ ਭੂਰਾ ਬਾਈਕ ਚੋਰੀ ਦੇ ਕੇਸ ਵਿੱਚ ਫੜਿਆ ਗਿਆ ਸੀ। ਸਾਲ 2002 'ਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਬਾਈਕ ਚੋਰੀ ਦੇ ਮਾਮਲੇ ਦੇ ਮੁੱਖ ਗਵਾਹ ਮੈਡੀਕਲ ਸਟੋਰ ਮਾਲਕ ਵਿਨੀਤ ਦਾ ਕਤਲ ਕਰ ਦਿੱਤਾ ਗਿਆ ਸੀ। ਅਪਰਾਧ ਦੀ ਦੁਨੀਆਂ ਵਿੱਚ ਨਿੱਤ ਨਵੀਆਂ ਪੌੜੀਆਂ ਚੜ੍ਹ ਰਿਹਾ ਭੂਰਾ ਪੱਛਮੀ ਯੂਪੀ ਦੇ ਖ਼ਤਰਨਾਕ ਮਾਫ਼ੀਆ ਸੁਨੀਲ ਰਾਠੀ ਦੇ ਸੰਪਰਕ ਵਿੱਚ ਆਇਆ। ਰਾਠੀ ਦੇ ਨਿਰਦੇਸ਼ਾਂ 'ਤੇ ਸਾਲ 2002 'ਚ ਅਮਿਤ ਭੂਰਾ ਨੇ ਗੈਂਗਸਟਰ ਉਦੈਵੀਰ ਕਾਲਾ ਦਾ ਕਤਲ (Murder of gangster Udayveer Kala) ਕਰ ਦਿੱਤਾ ਸੀ।

ਸਾਲ 2004 ਵਿੱਚ ਬਾਗਪਤ ਦੇ ਇੱਕ ਵੱਡੇ ਅਪਰਾਧੀ ਧਰਮਿੰਦਰ ਕਿਰਥਲ ਉੱਤੇ ਦਿਨ ਦਿਹਾੜੇ ਉਸਦੇ ਹੀ ਪਿੰਡ ਵਿੱਚ ਹਮਲਾ ਕੀਤਾ ਸੀ। ਇਸ ਹਮਲੇ 'ਚ ਧਰਮਿੰਦਰ ਕੀਰਥਲ ਵਾਲ-ਵਾਲ ਬਚਿਆ ਪ੍ਰੰਤੂ ਉਸਦੇ ਪਿਤਾ ਅਤੇ ਚਾਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਤਤਕਾਲੀ ਆਈਪੀਐਸ ਨਵਨੀਤ ਸਿਕੇਰਾ ਨੂੰ ਕਤਲ ਕੇਸ ਦੀ ਜਾਂਚ ਵਿੱਚ ਸ਼ਾਮਲ ਕਰਕੇ ਗਿਰੋਹ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਨਵਨੀਤ ਸਿਕੇਰਾ ਨੇ ਪੁਸ਼ਪੇਂਦਰ, ਅਨਿਲ, ਰਾਜੀਵ ਸਮੇਤ ਸਾਰੇ ਮੈਂਬਰਾਂ ਨੂੰ ਖਤਮ ਕਰ ਦਿੱਤਾ ਸੀ ਪਰ ਅਮਿਤ ਭੂਰਾ ਫਰਾਰ ਹੋ ਗਿਆ ਸੀ। ਹੁਣ ਤੱਕ ਅਮਿਤ ਭੂਰਾ ਖਿਲਾਫ ਦਿੱਲੀ ਦੇ ਮਧੂ ਬਿਹਾਰ, ਮਾਲਵੀਆ ਨਗਰ, ਜਨਕਪੁਰੀ, ਨਿਊ ਫਰੈਂਡਜ਼ ਕਲੋਨੀ, ਕੀਰਤੀ ਨਗਰ ਥਾਣਿਆਂ ਤੋਂ ਇਲਾਵਾ ਗਾਜ਼ੀਆਬਾਦ ਦੇ ਇੰਦਰਾਪੁਰਮ, ਮੁਜ਼ੱਫਰਨਗਰ ਸ਼ਹਿਰ, ਕੋਤਵਾਲੀ, ਸ਼ਾਮਲੀ, ਫਗੁਨਾ, ਬਾਗਪਤ, ਪੰਜਾਬ ਦੇ ਗੁਰਦਾਸਪੁਰ ਤੋਂ ਇਲਾਵਾ 100 ਤੋਂ ਵੱਧ ਮਾਮਲੇ ਦਰਜ ਹਨ।

ਮਹਿੰਗੀਆਂ ਲਗਜ਼ਰੀ ਕਾਰਾਂ, ਬ੍ਰਾਂਡੇਡ ਕੱਪੜੇ ਅਤੇ ਗਰਲਫ੍ਰੈਂਡ ਦਾ ਸ਼ੌਕੀਨ: ਗੈਂਗਸਟਰ ਅਮਿਤ ਭੂਰਾ ਦੇ ਸ਼ੌਕ ਮਹਿੰਗੇ ਹਨ। 16 ਸਾਲ ਦੀ ਉਮਰ ਵਿੱਚ ਉਸ ਨੇ ਲਗਜ਼ਰੀ ਕਾਰਾਂ, ਬ੍ਰਾਂਡੇਡ ਕੱਪੜੇ ਅਤੇ ਗਰਲਫ੍ਰੈਂਡਸ ਦੇ ਸ਼ੌਂਕ ਪੈਦਾ ਕੀਤੇ। ਇਸ ਕਾਰਨ ਭੂਰਾ ਨੇ ਨੈਸ਼ਨਲ ਹਾਈਵੇਅ ਤੋਂ ਲਗਜ਼ਰੀ ਕਾਰਾਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ। ਉਹ ਆਪਣੀਆਂ ਸਹੇਲੀਆਂ ਨੂੰ ਇਨ੍ਹਾਂ ਗੱਡੀਆਂ ਵਿੱਚ ਘੁਮਾਉਂਦਾ ਸੀ। ਬ੍ਰਾਂਡੇਡ ਕੱਪੜੇ ਪਹਿਨਦਾ ਸੀ। ਆਪਣੀ ਪ੍ਰੇਮਿਕਾ ਨੂੰ ਕਾਰ ਗਿਫਟ ਕਰਦਾ ਸੀ। 2015 ਵਿੱਚ ਜਦੋਂ ਪਟਿਆਲਾ ਪੁਲਿਸ ਨੇ ਭੂਰਾ ਨੂੰ ਗ੍ਰਿਫਤਾਰ ਕੀਤਾ ਸੀ।

ਕਈ ਵਾਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਚੁੱਕਾ ਭੂਰਾ: ਭੂਰਾ ਨੂੰ ਜੂਨ 2011 ਵਿੱਚ ਦਿੱਲੀ ਦੇ ਸਪੈਸ਼ਲ ਸੈੱਲ (Special cell) ਨੇ ਗ੍ਰਿਫ਼ਤਾਰ ਕੀਤਾ ਸੀ ਪਰ 3 ਸਾਲ ਬਾਅਦ 15 ਦਸੰਬਰ 2014 ਨੂੰ ਦੇਹਰਾਦੂਨ ਪੁਲਿਸ ਭੂਰਾ ਨੂੰ ਕਤਲ ਕੇਸ ਵਿੱਚ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਜਾ ਰਹੀ ਸੀ। ਬਾਗਪਤ ਤੋਂ ਬਾਹਰ ਨਿਕਲਦੇ ਹੀ ਬਦਮਾਸ਼ਾਂ ਨੇ ਪੁਲਿਸ ਟੈਂਪੂ ਨੂੰ ਘੇਰ ਲਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਅਮਿਤ ਨੂੰ ਪੁਲਿਸ ਤੋਂ ਛੁਡਵਾ ਲਿਆ ਸੀ। ਜਾਂਦੇ ਸਮੇਂ ਅਮਿਤ ਭੂਰਾ ਅਤੇ ਉਸਦੇ ਸਾਥੀ ਦੋ ਏਕੇ-47 ਅਤੇ ਇੱਕ ਐਸਐਲਆਰ ਵੀ ਲੈ ਗਏ ਸੀ। ਜਿਸ ਤੋਂ ਬਾਅਦ 6 ਰਾਜਾਂ ਦੀ ਪੁਲਿਸ ਵਿੱਚ ਹਫੜਾ-ਦਫੜੀ ਮਚ ਗਈ ਸੀ। ਕੁਝ ਸਮੇਂ ਬਾਅਦ ਅਮਿਤ ਭੂਰਾ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ

ETV Bharat Logo

Copyright © 2024 Ushodaya Enterprises Pvt. Ltd., All Rights Reserved.