ਲੁਧਿਆਣਾ: ਜ਼ਿਲ੍ਹੇ ਵਿੱਚ ਅੱਜ ਦੁਪਹਿਰ ਨੂੰ ਮੌਸਮ ਨੇ ਅਚਾਨਕ ਤਬਦੀਲੀ ਕੀਤੀ ਅਤੇ ਲਗਾਤਾਰ ਇੱਕ ਘੰਟਾ ਮੀਂਹ ਪੈਂਦਾ ਰਿਹਾ ਜਿਸ ਨਾਲ ਚਿਪਚਿਪੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ। ਦੱਸ ਦੇਈਏ ਕਿ ਪਹਿਲਾਂ ਹੀ ਮੌਸਮ ਵਿਭਾਗ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪੂਰੇ ਪੰਜਾਬ ਭਰ ਦੇ ਅੰਦਰ ਮੀਂਹ ਪੈ ਸਕਦਾ ਹੈ। ਜਿਸ ਦੇ ਮੱਦੇਨਜ਼ਰ ਲੁਧਿਆਣਾ ਦੇ ਵਿੱਚ ਕਾਫੀ ਦੇਰ ਤੱਕ ਮੀਂਹ ਪੈਂਦਾ ਰਿਹਾ ਜਿਸ ਤੋਂ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਅਤੇ ਉਥੇ ਹੀ ਕਿਸਾਨਾਂ ਲਈ ਵੀ ਇਹ ਮੀਂਹ ਲਾਹੇਵੰਦ ਦੱਸਿਆ ਜਾ ਰਿਹਾ ਹੈ।
ਕਾਬਿਲੇਗੌਰ ਹੈ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਆਉਣ ਵਾਲੇ ਤਿੰਨ ਚਾਰ ਦਿਨਾਂ ਅੰਦਰ ਪੰਜਾਬ ਦੇ ਲਗਪਗ ਸਾਰੇ ਹੀ ਇਲਾਕਿਆਂ ਵਿੱਚ ਦਰਮਿਆਨੀ ਤੋਂ ਲੈ ਕੇ ਭਾਰੀ ਬਾਰਿਸ਼ ਹੋਵੇਗੀ। ਜਿਸ ਦੇ ਮੱਦੇਨਜ਼ਰ ਲੁਧਿਆਣਾ ਅੰਦਰ ਕਾਫੀ ਦੇਰ ਤੱਕ ਮੀਂਹ ਪੈਂਦਾ ਰਿਹਾ।
ਇਹ ਵੀ ਪੜ੍ਹੋ: ਮੌਸਮ ਵਿਭਾਗ ਦਾ ਅਲਰਟ: ਪੰਜਾਬ 'ਚ 18 ਤੋਂ 20 ਜੁਲਾਈ ਤੱਕ ਭਾਰੀ ਮੀਂਹ
ਇਸ ਮੀਂਹ ਤੋਂ ਲੋਕਾਂ ਨੂੰ ਜਿਥੇ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਲਵਾਈ ਲਈ ਉਨ੍ਹਾਂ ਲਈ ਇਹ ਮੀਂਹ ਕਾਫੀ ਲਾਹੇਵੰਦ ਸਾਬਤ ਹੋਵੇਗਾ।