ETV Bharat / state

ਲੁਧਿਆਣਾ 'ਚ ਕੁੜੀ ਨੇ ਨਗਰ ਨਿਗਮ ਦਫਤਰ ਦੇ ਬਾਹਰ ਲਾਇਆ ਧਰਨਾ, ਕਿਹਾ 'ਸੀਨੀਅਰ ਕਰਦਾ ਹੈ ਛੇੜਛਾੜ' - girl molested

ਲੁਧਿਆਣਾ ਨਗਰ ਨਿਗਮ ਦਫਤਰ 'ਚ ਤੈਨਾਤ ਲੜਕੀ ਨੇ ਸੀਨੀਅਰ ਅਧਿਕਾਰੀ 'ਤੇ ਛੇੜਛਾੜ ਅਤੇ ਟਰਾਂਸਫਰ ਦੇ ਇਲਜ਼ਾਮ ਲਗਾਉਂਦੇ ਹੋਏ ਨਿਗਮ ਕਮਿਸ਼ਨਰ ਦਫਤਰ ਬਾਹਰ ਧਰਨਾ ਦਿੱਤਾ। ਕਮਿਸ਼ਨਰ ਸੰਦੀਪ ਰਿਸ਼ੀ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।

Girl accused of molestation against the senior officer of the Municipal Corporation Ludhiana
ਲੁਧਿਆਣਾ 'ਚ ਕੁੜੀ ਨੇ ਨਗਰ ਨਿਗਮ ਦਫਤਰ ਦੇ ਬਾਹਰ ਲਾਇਆ ਧਰਨਾ, ਕਿਹਾ 'ਸੀਨੀਅਰ ਕਰਦਾ ਹੈ ਛੇੜਛਾੜ'
author img

By ETV Bharat Punjabi Team

Published : Dec 15, 2023, 5:05 PM IST

ਲੁਧਿਆਣਾ 'ਚ ਕੁੜੀ ਨੇ ਨਗਰ ਨਿਗਮ ਦਫਤਰ ਦੇ ਬਾਹਰ ਲਾਇਆ ਧਰਨਾ, ਕਿਹਾ ਸੀਨੀਅਰ ਕਰਦਾ ਹੈ ਛੇੜਛਾੜ

ਲੁਧਿਆਣਾ : ਲੁਧਿਆਣਾ ਦੇ ਨਗਰ ਨਿਗਮ ਜੋਨ ਏ ਵਿੱਚ ਤਾਇਨਾਤ ਇੱਕ ਲੜਕੀ ਨੇ ਆਪਣੇ ਹੀ ਸੀਨੀਅਰ ਅਧਿਕਾਰੀ 'ਤੇ ਛੇੜਛਾੜ ਕਰਨ ਅਤੇ ਉਸ ਦੀ ਬੇਵਜਹਾ ਟਰਾਂਸਫਰ ਕਰਨ ਦੇ ਇਲਜ਼ਾਮ ਲਗਾਏ ਨੇ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾਅ ਰਹੀ ਹੈ। ਜਿਸ ਨੂੰ ਲੈ ਕੇ ਉਸ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਹੈ। ਪਰ ਕੋਈ ਵੀ ਸੁਣਵਾਈ ਨਹੀਂ ਹੋਈ,ਉਹਨਾਂ ਕਿਹਾ ਕਿ ਜਿਸ ਤੋਂ ਬਾਅਦ ਅੱਜ ਨਿਗਮ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦਿੱਤਾ ਹੈ।

ਧੱਕੇ ਨਾਲ ਟਰਾਂਸਫਰ ਕਰਨ ਦੀ ਧਮਕੀ : ਉਹਨਾਂ ਕਿਹਾ ਕਿ ਉਹਨਾਂ ਨੂੰ ਦੂਸਰੀ ਜਗ੍ਹਾ 'ਤੇ ਟਰਾਂਸਫਰ ਕੀਤਾ ਗਿਆ ਹੈ ਅਤੇ ਉਹ ਉਸੇ ਪੋਸਟ 'ਤੇ ਕੰਮ ਕਰਨ ਲਈ ਤਿਆਰ ਨੇ ਪਰ ਉਹਨਾਂ ਨੂੰ ਹੋਰ ਡਿਪਾਰਟਮੈਂਟ ਦੇ ਵਿੱਚ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਜਿਸ ਵਿਅਕਤੀ ਵੱਲੋਂ ਛੇੜਛਾੜ ਕੀਤੀ ਗਈ ਹੈ। ਉਸ ਵੱਲੋਂ ਦਬਾਅ ਬਣਾਇਆ ਗਿਆ ਹੈ ਕਿ ਜੇਕਰ ਫੈਸਲਾ ਨਾ ਕੀਤਾ ਗਿਆ ਤਾਂ ਇਸੇ ਤਰੀਕੇ ਨਾਲ ਉਸ ਨੂੰ ਟਰਾਂਸਫਰ ਕੀਤਾ ਜਾਵੇਗਾ। ਉਧਰ ਪੀੜਿਤਾਂ ਨੇ ਕਿਹਾ ਜਾਣਬੁੱਝ ਕੇ ਮੇਰੀ ਬਦਲੀ ਕੀਤੀ ਗਈ ਹੈ। ਲੜਕੀ ਨੇ ਕਿਹਾ ਕਿ ਜੇਕਰ ਕਿਸੇ ਦੀ ਬਦਲੀ ਹੁੰਦੀ ਹੈ ਤਾਂ ਉਸ ਦੀ ਉਸ ਹੈ ਵਿਭਾਗ 'ਚ ਬਦਲੀ ਹੁੰਦੀ ਨੇ,ਮੈਨੂੰ ਕਿਸੇ ਹੋਰ ਵਿਭਾਗ 'ਚ ਤਾਇਨਾਤ ਕੀਤਾ ਜਾ ਰਿਹਾ ਹੈ,ਜਦੋਂ ਕੇ ਉਨ੍ਹਾ ਕਿਹਾ ਕਿ ਉਹ ਹਾਊਸ ਟੈਕਸ ਵਿਭਾਗ ਦੇ ਵਿੱਚ ਕਲਰਕ ਹੈ।

ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ: ਪੀੜਤ ਲੜਕੀ ਨੇ ਕਿਹਾ ਕਿ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਉਸ ਦੇ ਨਾਲ ਬਦਸਲੂਕੀ ਕਰਨ ਸਬੰਧੀ ਮੰਗ ਪੱਤਰ ਵੀ ਦਿੱਤਾ ਸੀ। ਪਰ ਇਸ 'ਤੇ ਫਿਲਹਾਲ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਸ ਦਾ ਵੀ ਜਵਾਬ ਲੈਣ ਲਈ ਅੱਜ ਉਹ ਮਜਬੂਰੀ ਦੇ ਵਿੱਚ ਧਰਨਾ ਲਾਉਣ ਲਈ ਪਹੁੰਚੇ ਹਨ। ਉਧਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਬੋਲਦੇ ਹੋਏ ਕਿਹਾ ਕਿ ਇਸ ਮਾਮਲੇ ਸਬੰਧੀ ਉਹਨਾਂ ਕੋਲ ਜਾਂਚ ਆਈ ਹੈ ਅਤੇ ਜੋ ਮਹਿਲਾ ਦੇ ਆਰੋਪ ਨੇ ਉਸ 'ਤੇ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਹਾਲਾਂਕਿ ਉਹਨਾਂ ਕਿਹਾ ਕਿ ਜਿਸ ਜਗ੍ਹਾ ਉਹਨਾਂ ਦੀ ਟਰਾਂਸਫਰ ਹੋਈ ਹੈ ਉੱਥੇ ਆਪਣੀ ਡਿਊਟੀ ਨਿਭਾਉਣ ਨਾ ਕਿ ਉਸੇ ਜਗ੍ਹਾ 'ਤੇ ਜਿੱਥੇ ਉਹ ਪਹਿਲਾਂ ਕੰਮ ਕਰ ਰਹੇ ਸੀ।

ਉਹਨਾਂ ਕਿਹਾ ਕਿ ਬਦਲੀਆਂ ਰੂਟੀਨ ਵਾਈਜ ਅਧਿਕਾਰੀਆਂ ਦੀਆਂ ਹੁੰਦੀਆਂ ਰਹਿੰਦੀਆਂ ਨੇ। ਉਨ੍ਹਾ ਕਿਹਾ ਕਿ ਸਰਕਾਰ ਦੇ ਮੁਲਾਜ਼ਮ ਦੀ ਬਦਲੀ ਕੀਤੇ ਵੀ ਕੀਤੀ ਜਾ ਸਕਦੀ ਹੈ,ਉਨ੍ਹਾ ਕਿਹਾ ਕਿ ਮੈਨੂੰ ਵੀ ਸਰਕਾਰ ਕੀਤੇ ਵੀ ਲੋੜ ਮੁਤਾਬਿਕ ਤੈਨਾਤ ਕਰ ਸਕਦੀ ਹੈ। ਨਿਗਮ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਮੁਲਾਜ਼ਮ ਮਹਿਲਾ ਨਾਲ ਕੰਮ ਕਰਦੇ ਹਨ ਉਨ੍ਹਾਂ ਨੇ ਵੀ ਕਈ ਇਲਜ਼ਮ ਲਾਏ ਨੇ ਓਹ ਵੀ ਜਾਂਚ ਕਮੇਟੀ ਕੋਲ ਭੇਜ ਦਿੱਤੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.