ਲੁਧਿਆਣਾ: ਗਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਪੰਜਾਬ ਭਰ ਵਿੱਚ ਇਸ ਬਿਮਾਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਲੰਪੀ ਸਕਿਨ ਤੋਂ ਬਾਅਦ ਹੁਣ ਇਹ ਬਿਮਾਰੀ ਤੇਜ਼ੀ ਨਾਲ ਘੋੜਿਆਂ ਦੇ ਵਿਚ ਫੈਲ ਰਹੀ ਹੈ। ਪੰਜਾਬ ਦੇ ਮਾਲਵਾ ਇਲਾਕੇ ਵਿੱਚ ਇਸ ਬਿਮਾਰੀ ਨਾਲ ਕਈ ਘੋੜੇ ਜ਼ਿਆਦਾ ਪ੍ਰਭਾਵਿਤ ਹੋਏ ਹਨ। disease called herpes in horses
ਜ਼ਿਆਦਾਤਰ ਇਲਾਕੇ ਜਿਨ੍ਹਾਂ ਵਿਚ ਇਹ ਬੀਮਾਰੀ ਫੈਲੀ ਹੈ ਉਨ੍ਹਾਂ ਵਿਚ ਮਾਨਸਾ ਬਠਿੰਡਾ ਫ਼ਿਰੋਜ਼ਪੁਰ, ਫ਼ਰੀਦਕੋਟ ਮੋਗਾ ਅਤੇ ਹੋਰ ਨਾਲ ਲੱਗਦੇ ਜ਼ਿਲ੍ਹੇ ਹਨ। ਜਿੱਥੇ ਲੋਕ ਜ਼ਿਆਦਾ ਘੋੜੇ ਰੱਖਦੇ ਨੇ ਇਸ ਬਿਮਾਰੀ ਦੇ ਨਾਲ ਪੀੜਿਤ ਪੰਜਾਬ ਭਰ ਤੋਂ 35 ਤੋਂ ਲੈ ਕੇ ਚਾਲੀ ਮਾਮਲੇ ਯੂਨੀਵਰਸਿਟੀ ਦੇ ਵਿੱਚ ਆ ਚੁੱਕੇ ਹਨ। ਇਸ ਨੂੰ ਲੈ ਕੇ ਡਾਕਟਰ ਕਾਫੀ ਚਿੰਤਤ ਹਨ।
ਹਾਲਾਂਕਿ ਇਸ ਦਾ ਮਨੁੱਖੀ ਸਰੀਰ ਤੇ ਕੋਈ ਬਹੁਤਾ ਜ਼ਿਆਦਾ ਅਸਰ ਨਹੀਂ ਹੈ ਅਤੇ ਨਾ ਹੀ ਇਸ ਦੀ ਕੋਈ ਰਿਪੋਰਟ ਹੋਈ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਇਸ ਸੰਬੰਧੀ ਵੈਕਸੀਨ ਲਵਾਉਣੀ ਬੇਹੱਦ ਜ਼ਰੂਰੀ ਹੈ ਘੋੜਿਆਂ ਦੇ ਵਿੱਚ ਲਕਵਾ ਅਤੇ ਬੱਚਾ ਸੁੱਟਣਾ ਇਸ ਦੇ ਮੁੱਖ ਲੱਛਣ ਹਨ। ਜਿਸ ਤੋਂ ਜਾਗਰੂਕ ਰਹਿਣ ਦੀ ਲੋੜ ਹੈ ਕਿਉਂਕਿ ਘੋੜਿਆਂ ਦੀਆਂ ਕਈ ਅਜਿਹੀਆਂ ਨਸਲਾਂ ਹਨ ਜੋ ਬਹੁਤ ਮਹਿੰਗੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ 5 ਲੱਖ ਤੋਂ ਲੈ ਕੇ 5 ਕਰੋੜ ਤੱਕ ਦਾ ਵੀ ਘੋੜਾ ਹੈ ਜਿਸ ਕਰਕੇ ਇਸ ਬਿਮਾਰੀ ਤੋਂ ਸਾਰਥਕ ਹੋਣ ਦੀ ਵਿਸ਼ੇਸ਼ ਲੋੜ ਹੈ।
ਇਸ ਬਿਮਾਰੀ ਦੇ ਲੱਛਣ: ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਮਾਹਰ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਹੈ ਕਿ ਜ਼ਿਆਦਾਤਰ ਇਸ ਬਿਮਾਰੀ ਦੇ ਲੱਛਣ ਘੋੜਿਆਂ ਨੂੰ ਲਕਵਾ ਮਾਰ ਜਾਣਾ ਹੈ ਇਹ ਸਿੱਧਾ ਉਸ ਦੇ ਦਿਮਾਗ 'ਤੇ ਅਸਰ ਕਰਦੀ ਹੈ ਉਨ੍ਹਾਂ ਦੱਸਿਆ ਕਿ ਘੋੜਿਆਂ ਦਾ ਪਿਛਲਾ ਹਿੱਸਾ ਕਮਜ਼ੋਰ ਹੋ ਜਾਂਦਾ ਹੈ ਅਤੇ ਕਈ ਵਾਰ ਗਰਭਵਤੀ ਆਪਣਾ ਬੱਚਾ ਸੁੱਟ ਦਿੰਦੀਆਂ ਹਨ ਇਸ ਦਾ ਅਸਰ ਉਨ੍ਹਾਂ ਦੇ ਸਰੀਰ ਉਤੇ ਪੈਂਦਾ ਹੈ ਉਨ੍ਹਾਂ ਕਿਹਾ ਕਿ ਸਾਡੇ ਕੋਲ 35 ਤੋਂ 40 ਘੋੜੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਹੁਣ ਤੱਕ ਆ ਚੁੱਕੇ ਹਨ।
ਜਾਣੋ ਕੀ ਹੈ ਇਸ ਦੀ ਇਲਾਜ: ਡਾ ਅਸ਼ਵਨੀ ਕੁਮਾਰ ਨੇ ਦੱਸਿਆ ਹੈ ਕਿ ਇਹ ਬਿਮਾਰੀ ਕਾਫ਼ੀ ਭਿਆਨਕ ਹੈ ਅਤੇ ਇਸ ਦਾ ਇਲਾਜ ਵੀ ਹੈ ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿੱਚ ਇਸ ਨੂੰ ਲੈ ਕੇ ਵੈਕਸੀਨ ਉਪਲਬਧ ਹੈ ਜੇਕਰ ਕੋਈ ਘੋੜੇ ਦੀ ਉਮਰ ਛੇ ਮਹੀਨੇ ਤੋਂ ਉੱਪਰ ਹੈ ਉਸ ਨੂੰ ਇਹ ਵੈਕਸੀਨ ਲਗਾਈ ਜਾ ਸਕਦੀ ਹੈ ਉਨ੍ਹਾਂ ਦੱਸਿਆ ਕਿ ਦੋ ਤਿੰਨ ਤਰ੍ਹਾਂ ਦੀ ਵੈਕਸੀਨ ਬਾਜ਼ਾਰ ਵਿੱਚ ਉਪਲੱਬਧ ਹੈ ਇਸ ਦੀ ਕੀਮਤ ਵੀ ਕੋਈ ਜ਼ਿਆਦਾ ਨਹੀਂ ਹੈ 400 ਤੋਂ 500 ਰੁਪਏ ਤੱਕ ਦੀ ਕੀਮਤ ਹੈ ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਹੈ ਇਸ ਕਰਕੇ ਜਾਗਰੂਕਤਾ ਬੇਹੱਦ ਜ਼ਰੂਰੀ ਹੈ।
ਕਿਵੇਂ ਫੈਲ ਰਹੀਆਂ ਹਨ ਬਿਮਾਰੀਆਂ: ਘੋੜਿਆਂ ਦੇ ਵਿਚ ਇਹ ਬਿਮਾਰੀ ਇੱਕ ਤੋਂ ਦੂਜੇ ਘੋੜੇ ਦੇ ਵਿਚ ਵਾਇਰਸ ਵਾਂਗ ਫੈਲ ਰਹੀ ਹੈ ਜਿਵੇਂ ਲੰਪੀ ਸਕਿਨ ਬਿਮਾਰੀ ਇੱਕ ਤੋਂ ਦੂਜੀ ਗਾਂ ਦੇ ਵਿੱਚ ਫੈਲੀ ਰਹੀ ਹੈ। ਉਸੇ ਤਰ੍ਹਾਂ ਇਹ ਹਰਪੀਜ ਬਿਮਾਰੀ ਵਾਇਰਸ ਵਾਂਗ ਇੱਕ ਘੋੜੇ ਤੋਂ ਦੂਜੇ ਘੋੜੇ ਦੇ ਵਿੱਚ ਫੈਲਦੀ ਹੈ ਉਨ੍ਹਾਂ ਕਿਹਾ ਹਾਲਾਂਕਿ ਬੀਮਾਰੀ ਤੇਜ਼ੀ ਨਾਲ ਨਹੀਂ ਫੈਲਦੀ ਇਸ ਦੇ ਫੈਲਣ ਦੇ ਵਿਚ ਸਮਾਂ ਲੱਗਦਾ ਹੈ ਪਰ ਘੋੜਿਆਂ ਦੇ ਮਾਲਕ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਵੇਂ ਇੱਕ ਤੋਂ ਦੂਜੇ ਘੋੜੇ ਦੇ ਵਿਚ ਇਹ ਬਿਮਾਰੀ ਚਲੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਸਤਰਕ ਹੋਣ ਦੀ ਬੇਹੱਦ ਲੋੜ ਹੈ। ਲੰਬੀ ਬਿਮਾਰੀ ਜਦੋਂ ਆਈ ਸੀ ਉਸ ਵੇਲੇ ਜਾਗਰੂਕਤਾ ਦੀ ਕਮੀ ਕਰਕੇ ਵੱਡਾ ਪਸ਼ੂਆਂ ਦਾ ਨੁਕਸਾਨ ਹੋਇਆ ਸੀ ਘੋੜਾ ਮਹਿੰਗਾ ਜਾਨਵਰ ਹੈ ਇਸ ਨੂੰ ਜਾਂ ਤਾਂ ਲੋਕ ਸ਼ੌਕ ਲਈ ਰੱਖਦੇ ਹਨ। ਲੋਕ ਇਸ ਤੋਂ ਕੰਮ ਲੈਂਦੇ ਹਨ ਕਈਆਂ ਦੀ ਇਸ ਨਾਲ ਰੋਜ਼ੀ ਰੋਟੀ ਚੱਲਦੀ ਹੈ ਇਸ ਕਰਕੇ ਕਈਆਂ ਦੇ ਇਸ ਨਾਲ ਭਾਵੁਕ ਰਿਸ਼ਤੇ ਵੀ ਜੁੜੇ ਹੁੰਦੇ ਹਨ। ਜਿਨ੍ਹਾਂ ਦਾ ਸ਼ੌਂਕ ਲਈ ਇਨ੍ਹਾਂ ਨੂੰ ਪਾਲਿਆ ਹੈ ਉਨ੍ਹਾਂ ਕਿਹਾ ਕਿ ਕਈ ਘੋੜਿਆਂ ਦੀ ਖੂਨ ਦੀ ਨਸਲ ਅਜਿਹੀ ਹੈ ਜੋ ਬਹੁਤ ਜ਼ਿਆਦਾ ਮਹਿੰਗੀ ਹੈ ਅਤੇ ਲੁਪਤ ਹੁੰਦੀ ਜਾ ਰਹੀ ਹੈ ਉਨ੍ਹਾਂ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ।
ਕੀ ਹਨ ਬਚਾਅ: ਡਾ.ਅਸ਼ਵਨੀ ਕੁਮਾਰ ਨੇ ਦੱਸਿਆ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਸਾਨੂੰ ਸਭ ਤੋਂ ਪਹਿਲਾਂ ਜ਼ਰੂਰੀ ਇਹ ਕੰਮ ਕਰਨਾ ਚਾਹੀਦਾ ਹੈ ਕਿ ਆਪਣੇ ਘੋੜਿਆਂ ਨੂੰ ਜਲਦ ਤੋਂ ਜਲਦ ਵੈਕਸੀਨ ਲਗਵਾਈ ਜਾਵੇ। ਜਿਸ ਤੋਂ ਬਾਅਦ ਜੇਕਰ ਕਿਸੇ ਘੋੜੇ ਨੂੰ ਹੀ ਬਿਮਾਰੀ ਲੱਗ ਜਾਂਦੀ ਹੈ। ਉਸ ਨੂੰ ਤਬੇਲੇ ਤੋਂ ਵੱਖ ਕਰ ਦਿੱਤਾ ਜਾਵੇ ਉਸ ਨੂੰ ਬਾਕੀ ਘੋੜਿਆਂ ਦੇ ਸੰਪਰਕ ਵਿੱਚ ਨਾ ਆਉਣ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਘੋੜੇ ਨੂੰ ਬੀਮਾਰੀ ਹੋ ਰਹੀ ਹੈ ਤਾਂ ਉਹ ਉਸਦੇ ਇਲਾਜ ਲਈ ਦੇਰੀ ਨਾ ਕਰਨ ਜਲਦ ਆਪਣੇ ਨਜ਼ਦੀਕੀ ਐਨੀਮਲ ਹਸਪਤਾਲ ਵਿੱਚ ਜਾ ਕੇ ਉਸ ਦਾ ਇਲਾਜ ਕਰਵਾਉਣ ਚਾਹੀਦਾ ਹੈ।
ਇਹ ਵੀ ਪੜ੍ਹੋ:- ਥਾਣੇ ਵਿੱਚ ਹੀ ਦੋ ਧਿਰਾਂ ਵਿਚਕਾਰ ਹੋਈ ਲੜਾਈ ਵੀਡੀਓ ਵਾਇਰਲ