ETV Bharat / state

1000 ਤੋਂ ਵੱਧ ਸਸਕਾਰ ਕਰ ਚੁੱਕੀ ਹੈ ਲੁਧਿਆਣਾ ਦੀ 'ਸਸਕਾਰ ਟੀਮ' - ਸਸਕਾਰ ਟੀਮ

ਲੁਧਿਆਣਾ ਵਿੱਚ ਕੋਰੋਨਾ ਵਾਈਰਸ ਨਾਲ ਨਿੱਤ ਦਰਜਨਾਂ ਮੌਤਾਂ ਹੋ ਰਹੀਆਂ ਹਨ। ਅੰਕੜੇ ਲਗਾਤਾਰ ਵਧ ਰਹੇ ਹਨ ਅਤੇ ਹਾਲੇ ਵੀ ਕੁਝ ਲੋਕ ਜੋ ਇਹ ਸੋਚਦੇ ਹਨ ਕਿ ਕੋਰੋਨਾ ਨਹੀਂ ਹੈ। ਉਨ੍ਹਾਂ ਲਈ ਮਨਦੀਪ ਦੀ ਟੀਮ ਇੱਕ ਵੱਡੀ ਉਦਾਹਰਨ ਹੈ ਜੋ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ਾਂ ਦਾ ਸਸਕਾਰ ਆਪਣੇ ਹੱਥਾਂ ਨਾਲ ਕਰ ਚੁੱਕੇ ਹੈ।

ਫ਼ੋਟੋ
ਫ਼ੋਟੋ
author img

By

Published : Apr 26, 2021, 12:48 PM IST

Updated : Apr 26, 2021, 2:14 PM IST

ਲੁਧਿਆਣਾ: ਲੁਧਿਆਣਾ ਵਿੱਚ ਕੋਰੋਨਾ ਵਾਈਰਸ ਨਾਲ ਨਿੱਤ ਦਰਜਨਾਂ ਮੌਤਾਂ ਹੋ ਰਹੀਆਂ ਹਨ। ਅੰਕੜੇ ਲਗਾਤਾਰ ਵਧ ਰਹੇ ਹਨ ਅਤੇ ਹਾਲੇ ਵੀ ਕੁਝ ਲੋਕ ਜੋ ਇਹ ਸੋਚਦੇ ਹਨ ਕਿ ਕੋਰੋਨਾ ਨਹੀਂ ਹੈ। ਉਨ੍ਹਾਂ ਲਈ ਮਨਦੀਪ ਦੀ ਟੀਮ ਇੱਕ ਵੱਡੀ ਉਦਾਹਰਨ ਹੈ ਜੋ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ਾਂ ਦਾ ਸਸਕਾਰ ਆਪਣੇ ਹੱਥਾਂ ਨਾਲ ਕਰ ਚੁੱਕੇ ਹੈ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਕੋਰੋਨਾ ਨਾ ਤਾਂ ਇਹ ਵੇਖਦਾ ਹੈ ਕਿ ਤੁਸੀਂ ਡਾਕਟਰ ਹੋ ਅਤੇ ਨਾ ਹੀ ਵਕੀਲ ਅਤੇ ਨਾ ਹੀ ਪੁਲਿਸ ਜਾਂ ਪੱਤਰਕਾਰ। ਉਨ੍ਹਾਂ ਕਿਹਾ ਕਿ ਉਹ ਅਜਿਹੀ 600 ਕੋਰੋਨਾ ਮਰੀਜ਼ਾਂ ਦਾ ਸਸਕਾਰ ਕਰ ਚੁੱਕੇ ਹੈ ਜਿਨ੍ਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਹੱਥ ਲਾਉਣਾ ਵੀ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੂਜਾ ਫੇਸ ਹੋਰ ਵੀ ਜ਼ਿਆਦਾ ਖਤਰਨਾਕ ਹੈ ਬੀਤੇ ਦੋ ਤਿੰਨ ਮਹੀਨੇ ਵਿੱਚ ਉਹ 600 ਸਭ ਤੋਂ ਵੱਧ ਲੋਕਾਂ ਦੀ ਸਸਕਾਰ ਕਰ ਚੁੱਕੇ ਹੈ ਅਤੇ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ ਹੈ ਇੱਕ ਪਰਿਵਾਰ ਦੇ ਤਿੰਨ ਤਿੰਨ ਮੈਂਬਰ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ।

ਸਸਕਾਰ ਟੀਮ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ ਸਿਰਫ ਲੁਧਿਆਣਾ ਦੇ ਮੇਅਰ ਹੀ ਉਨ੍ਹਾਂ ਨੂੰ ਗੱਡੀ ਦੇ ਤੇਲ ਜੋਗਾ ਖ਼ਰਚਾ ਦੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਸੇਵਾ ਕਰ ਰਹੇ ਹਨ। ਜਦੋਂ ਲੁਧਿਆਣਾ ਵਿੱਚ ਕੋਰੋਨਾ ਮਹਾਂਮਾਰੀ ਨਾਲ ਪਹਿਲੀ ਮੌਤ ਹੋਈ ਸੀ ਅਤੇ ਪਰਿਵਾਰ ਨੇ ਹੀ ਆਪਣੇ ਪਰਿਵਾਰਕ ਮੈਂਬਰ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਨ੍ਹਾਂ ਨੇ ਸਹੁੰ ਖਾਧੀ ਸੀ ਕਿ ਹੁਣ ਤੋਂ ਲੁਧਿਆਣਾ ਵਿੱਚ ਜੋ ਵੀ ਕੋਰੋਨਾ ਨਾਲ ਮਰੇਗਾ ਉਸ ਦਾ ਅੰਤਿਮ ਸਸਕਾਰ ਉਹ ਉਸ ਦੇ ਪਰਿਵਾਰਕ ਮੈਂਬਰ ਵਾਂਗ ਕਰਨਗੇ।

ਉਨ੍ਹਾਂ ਕਿਹਾ ਕਿ ਧਰਮ ਦੇ ਮੁਤਾਬਕ ਉਹ ਸਾਰੀਆਂ ਰਸਮਾਂ ਖੁਦ ਅਦਾ ਕਰਦੇ ਹਨ ਤਾਂ ਜੋ ਮਰਨ ਵਾਲੇ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਤਰ੍ਹਾਂ ਲੱਗੇ ਕਿ ਉਨ੍ਹਾਂ ਦੇ ਹੀ ਕਿਸੇ ਮੈਂਬਰ ਨੇ ਅੰਤਮ ਸਸਕਾਰ ਕੀਤਾ ਹੈ।

ਮਨਦੀਪ ਕੇਸ਼ਵ ਦੀ ਟੀਮ ਨੇ ਦੱਸਿਆ ਕਿ ਉਹ ਖੁਦ ਕਈ ਵਾਰ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹੈ ਪਰ ਜਦੋਂ ਥੋੜ੍ਹੇ ਜਿਹੇ ਹੀ ਉਨ੍ਹਾਂ ਨੂੰ ਲੱਛਣ ਦਿਸਦੇ ਹਨ ਤਾਂ ਉਹ ਤੁਰੰਤ ਆਪਣਾ ਇਲਾਜ ਸ਼ੁਰੂ ਕਰ ਦਿੰਦੇ ਹਨ ਆਪਣੀ ਰਿਪੋਰਟ ਕਰਵਾਉਂਦੇ ਅਤੇ ਡਾਕਟਰਾਂ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਦੀ ਪਾਲਣਾ ਕਰਦੇ ਹਨ।

ਟੀਮ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਟੀਮ ਦਾ ਇੱਕ ਮੈਂਬਰ ਜਿਸ ਦਾ ਇੱਕ ਫੇਫੜਾ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਚੁੱਕਾ ਹੈ ਉਹ ਉਨ੍ਹਾਂ ਨਾਲ ਪਹਿਲਾਂ ਕੰਮ ਕਰਦਾ ਸੀ ਪਰ ਹੁਣ ਉਹ ਡਾਕਟਰਾਂ ਦੀ ਮਦਦ ਨਾਲ ਘਰ ਵਿੱਚ ਹੀ ਰਹਿੰਦਾ ਹੈ। ਟੀਮ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬਹੁਤ ਜ਼ਿਆਦਾ ਖ਼ਤਰਨਾਕ ਹੈ ਜੋ ਸਸਕਾਰ ਉਨ੍ਹਾਂ ਨੇ ਬੀਤੇ ਸਾਲ ਪੂਰੇ ਇੱਕ ਸਾਲ ਦੇ ਅੰਦਰ ਕੀਤੇ ਸਨ ਓਨੇ ਹੀ ਸਸਕਾਰ ਉਹ ਕੀਤੇ ਇਕ ਦੋ ਮਹੀਨਿਆਂ ਵਿੱਚ ਕਰ ਚੁੱਕੇ ਨੇ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੋ ਲੋਕ ਸੋਚਦੇ ਨੇ ਕਿ ਕੋਰੋਨਾ ਨਹੀਂ ਹੈ ਉਹ ਇਹ ਸੋਚਣਾ ਬੰਦ ਕਰ ਦੇਣ ਉਨ੍ਹਾਂ ਕਿਹਾ ਕਿ ਉਹ ਆਪਣੇ ਹੱਥਾਂ ਨਾਲ ਵੱਡੇ-ਵੱਡੇ ਅਫ਼ਸਰਾਂ ਵਕੀਲਾਂ ਪੁਲਿਸ ਮੁਲਾਜ਼ਮਾਂ ਪੱਤਰਕਾਰਾਂ ਡਾਕਟਰਾਂ ਦੇ ਪਰਿਵਾਰਕ ਮੈਂਬਰਾਂ ਦੇ ਸਸਕਾਰ ਕਰ ਚੁੱਕੇ ਹਨ ਕੋਰੋਨਾ ਵਾਇਰਸ ਕਿਸੇ ਨੂੰ ਨਹੀਂ ਬਖ਼ਸ਼ਦਾ।

Last Updated : Apr 26, 2021, 2:14 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.