ਲੁਧਿਆਣਾ: ਮਾਡਲ ਟਾਊਨ ਦੇ ਪਿਛਲੇ ਪਾਸੇ 'ਤੇ ਸਥਿਤ ਲਾਇਲਪੁਰਾ ਸਵੀਟਸ ਨੇੜੇ ਇੱਕ ਕੋਠੀ 'ਚ ਬਣੇ ਗੋਦਾਮ ਦੇ ਵਿੱਚ ਅੱਗ ਲੱਗ ਗਈ। ਅਚਾਨਕ ਲੱਗੀ ਇਸ ਅੱਗ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੇ ਨਾਲ ਅੱਗ 'ਤੇ ਪਾਉਣ ਤੀ ਕੋਸ਼ਿਸ਼ ਕੀਤੀ। ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ।
ਹਾਲਾਂਕਿ ਗੋਦਾਮ ਦੇ ਮਾਲਿਕ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੋਦਾਮ ਦੇ ਨੇੜੇ ਦੇ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੇ ਜ਼ਰੂਰ ਇਸ ਦਾ ਵਿਰੋਧ ਕੀਤਾ।
ਗੋਦਾਮ ਦੇ ਮਾਲਿਕ ਨੇ ਦੱਸਿਆ ਕਿ ਅੰਦਰ ਗੱਤੇ ਦਾ ਸਾਮਾਨ ਜ਼ਿਆਦਾ ਹੋਣ ਕਰਕੇ ਅੱਗ ਇਕਦਮ ਫੈਲ ਗਈ ਅਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਗੋਦਾਮ ਦੇ ਮਾਲਿਕ ਨੇ ਕਿਹਾ ਕਿ ਹੁਣ ਅੱਗ ਤੇ ਕਾਬੂ ਪਾ ਲਿਆ ਗਿਆ ਹੈ
ਉਧਰ ਦੂਜੇ ਪਾਸੇ ਗੋਦਾਮ ਦੇ ਨਾਲ ਦੇ ਘਰ ਚਲਣ ਵਾਲੇ ਗੁਆਂਢੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਗੋਦਾਮ ਦੇ ਵਿੱਚ ਨਾਜਾਇਜ਼ ਸਾਮਾਨ ਭਰਿਆ ਹੋਇਆ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਗੋਦਾਮ ਦੇ ਮਾਲਕ ਨੂੰ ਕਹਿਣ ਤੇ ਉਹ ਗੋਦਾਮ ਦੇਖਣ ਨਹੀਂ ਆਏ ।
ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੇ ਅੱਗ ਬੁਝਾਊ ਅਮਲੇ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਅਤੇ ਹੁਣ ਤੱਕ 2 ਗੱਡੀਆਂ ਅੱਗ ਬਝਾਉਣ 'ਤੇ ਲਾਈਆਂ ਜਾ ਚੁੱਕੀਆਂ ਹਨ।