ETV Bharat / state

ਸਿਮਰਜੀਤ ਬੈਂਸ ਦੇ ਭਰਾ ਨੇ ਪੰਜਾਬ ਸਰਕਾਰ 'ਤੇ ਲਾਏ ਸਿਆਸੀ ਬਦਲਾਖੋਰੀ ਦੇ ਇਲਜ਼ਾਮ - FIR against Simarjeet Bains

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਿਚਕਾਰ ਹੋਈ ਬਹਿਸ ਦਾ ਮਾਮਲਾ ਹੁਣ ਭਖਦਾ ਜਾ ਰਿਹਾ ਹੈ। ਜਿਸ ਨੂੰ ਸਿਮਰਜੀਤ ਬੈਂਸ ਦੇ ਵੱਡੇ ਭਰਾ ਬਲਵਿੰਦਰ ਬੈਂਸ ਨੇ ਇਸ ਨੂੰ ਸਿਆਸੀ ਰੰਜਿਸ਼ ਕਰਾਰ ਦਿੱਤਾ ਹੈ।

ਫ਼ੋਟੋ
author img

By

Published : Sep 8, 2019, 12:19 PM IST

ਲੁਧਿਆਣਾ: ਬਟਾਲਾ 'ਚ ਹੋਏ ਪਟਾਕਾ ਫ਼ੈਕਟਰੀ ਧਮਾਕੇ ਤੋਂ ਬਾਅਦ ਗੁਰਦਾਸਪੁਰ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨਾਲ ਬਹਿਸ ਕਰਨ ਦੇ ਮਾਮਲੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਆਗੂ ਤੇ ਵਿਧਾਇਕ ਸਿਮਰਜੀਤ ਬੈਂਸ ਬੁਰੀ ਤਰ੍ਹਾਂ ਫ਼ਸਦੇ ਨਜ਼ਰ ਆ ਰਹੇ ਹਨ। ਸਰਕਾਰੀ ਅਫ਼ਸਰ ਨਾਲ ਡਿਊਟੀ ਦੌਰਾਨ ਉਸ ਨਾਲ ਬਦਸਲੂਕੀ ਕਰਨ ਨੂੰ ਲੈ ਕੇ ਬੈਂਸ ਖ਼ਿਲਾਫ ਐੱਫ਼ਆਈਆਰ ਦਰਜ ਕੀਤੀ ਗਈ ਹੈ।

ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਸਿਮਰਜੀਤ ਬੈਂਸ ਦੇ ਵੱਡੇ ਭਰਾ ਬਲਵਿੰਦਰ ਬੈਂਸ ਨੇ ਇਸ ਨੂੰ ਸਿਆਸੀ ਰੰਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿਟੀ ਸੈਂਟਰ ਘੋਟਾਲੇ ਦੇ ਖ਼ਿਲਾਫ ਹਾਈ ਕੋਰਟ 'ਚ ਜੋ ਬੈਂਸ ਭਰਾਵਾਂ ਵੱਲੋਂ ਰੀਵੀਊ ਪਟੀਸ਼ਨ ਪਾਈ ਗਈ ਹੈ ਉਸ ਨੂੰ ਲੈ ਕੇ ਬੈਂਸ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰੇ ਜੋ ਕਿ ਪੰਜਾਬ ਦੀ ਕੈਪਟਨ ਸਰਕਾਰ ਨਹੀਂ ਚਾਹੁੰਦੀ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਡੀਸੀ ਬੈਂਸ ਨਾਲ ਗੱਲ ਕਰਨ ਤੋਂ ਇਨਕਾਰ ਕਰ ਰਹੇ ਸਨ ਜਿਸ ਕਾਰਨ ਬੈਂਸ ਨੇ ਉਨ੍ਹਾਂ ਨੂੰ ਅਜਿਹੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਦਫ਼ਤਰ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ, ਇਹ ਬਦਲੇ ਦੀ ਰਾਜਨੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਸਿਟੀ ਸੈਂਟਰ ਘੁਟਾਲੇ ਮਾਮਲੇ ਵਿੱਚ ਕੈਪਟਨ ਨੂੰ ਦਿੱਤੀ ਕਲੀਨ ਚਿਟ ਦੇ ਮਾਮਲੇ ਨੂੰ ਹਾਈਕੋਰਟ 'ਚ ਚੈਲੇਂਜ ਕਰਨ ਨੂੰ ਲੈ ਕੇ ਹੀ ਇਹ ਮਾਮਲਾ ਦਰਜ ਕੀਤਾ ਗਿਆ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ।

ਵੇਖੋ ਵੀਡੀਓ
ਇਹ ਵੀ ਪੜੋ- ਬਟਾਲਾ ਹਾਦਸਾ: ਡੀ.ਸੀ. ਨਾਲ ਪੰਗਾ ਲੈਣਾ ਸਿਮਰਜੀਤ ਬੈਂਸ ਨੂੰ ਪਿਆ ਮਹਿੰਗਾ, ਐੱਫ਼ਆਈਆਰ ਦਰਜ

Intro:Hl..ਗੁਰਦਾਸਪੁਰ ਦੇ ਡੀਸੀ ਨਾਲ ਬਦਸਲੂਕੀ ਦੇ ਮਾਮਲੇ ਚ ਸਿਮਰਜੀਤ ਬੈਂਸ ਤੇ ਮਾਮਲਾ ਦਰਜ..ਕਿਸੇ ਵੇਲੇ ਹੋ ਸਕਦੀ ਹੈ ਗ੍ਰਿਫਤਾਰੀ

Anchor...ਬਟਾਲਾ ਚ ਹੋਏ ਪਟਾਕਾ ਫ਼ੈਕਟਰੀ ਧਮਾਕੇ ਤੋਂ ਬਾਅਦ ਗੁਰਦਾਸਪੁਰ ਡਿਪਟੀ ਕਮਿਸ਼ਨਰ ਨੂੰ ਝਾੜ ਪਾਉਣ ਪਹੁੰਚੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ...ਇਹ ਮਾਮਲਾ ਇੱਕ ਸਰਕਾਰੀ ਅਫਸਰ ਨਾਲ ਡਿਊਟੀ ਦੌਰਾਨ ਉਸ ਨਾਲ ਬਦਸਲੂਕੀ ਕਰਨ ਦਾ ਹੈ...ਉਧਰ ਇਸ ਮਾਮਲੇ ਨੂੰ ਲੈ ਕੇ ਸਿਮਰਜੀਤ ਬੈਂਸ ਦੇ ਵੱਡੇ ਭਰਾ ਬਲਵਿੰਦਰ ਬੈਂਸ ਨੇ ਇਸ ਨੂੰ ਸਿਆਸੀ ਰੰਜਿਸ਼ ਦੱਸਿਆ ਅਤੇ ਕਿਹਾ ਕਿ ਸਿਟੀ ਸੈਂਟਰ ਘੋਟਾਲੇ ਦੇ ਖਿਲਾਫ ਹਾਈ ਕੋਰਟ ਚ ਜੋ ਬੈਂਸ ਭਰਾਵਾਂ ਵੱਲੋਂ ਰੀਵੀਊ ਪਟੀਸ਼ਨ ਪਾਈ ਗਈ ਹੈ ਉਸ ਨੂੰ ਲੈ ਕੇ ਬੈਂਸ ਤੇ ਮਾਮਲਾ ਦਰਜ ਕੀਤਾ ਗਿਆ..

Body:Vo...1 ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰੇ ਅਤੇ ਪੰਜਾਬ ਦੀ ਕੈਪਟਨ ਸਰਕਾਰ ਨਹੀਂ ਚਾਹੁੰਦੀ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਡੀਸੀ ਬੈਂਸ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰ ਰਹੇ ਹਨ ਜਿਸ ਕਰਕੇ ਬੈਂਸ ਨੇ ਉਨ੍ਹਾਂ ਨੂੰ ਅਜਿਹੀ ਗੱਲ ਕਹੀ ਕਿਉਂਕਿ ਸਰਕਾਰੀ ਦਫਤਰ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਨੇ...ਬਲਵਿੰਦਰ ਬੈਂਸ ਨੇ ਕਿਹਾ ਕਿ ਇਹ ਬਦਲੇ ਦੀ ਰਾਜਨੀਤੀ ਹੈ..ਵਿਜੀਲੈਂਸ ਵੱਲੋਂ ਸਿਟੀ ਸੈਂਟਰ ਘੁਟਾਲੇ ਮਾਮਲੇ ਦੇ ਵਿੱਚ ਕੈਪਟਨ ਨੂੰ ਦਿੱਤੀ ਕਲੀਨ ਚਿਟ ਦੇ ਮਾਮਲੇ ਨੂੰ ਹਾਈਕੋਰਟ ਚ ਚੈਲੇਂਜ ਕਰਨ ਦੇ ਮਾਮਲੇ ਨੂੰ ਲੈ ਕੇ ਹੀ ਇਹ ਮਾਮਲਾ ਦਰਜ ਕੀਤਾ ਗਿਆ ਹੈ..ਬੈਂਸ ਨੇ ਕਿਹਾ ਕਿ ਪਰ ਉਨ੍ਹਾਂ ਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ..

Byte..ਬਲਵਿੰਦਰ ਬੈਂਸ ਵਿਧਾਇਕ

Conclusion:Clozing...ਜ਼ਿਕਰੇ ਖਾਸ ਹੈ ਕਿ ਬੀਤੇ ਦਿਨੀਂ ਗੁਰਦਾਸਪੁਰ ਦੇ ਡੀਸੀ ਨੂੰ ਝਾੜ ਪਾਉਣ ਲਈ ਸਿਮਰਜੀਤ ਬੈਂਸ ਗੁਰਦਾਸਪੁਰ ਪਹੁੰਚੇ ਸਨ ਅਤੇ ਹਾਦਸਾ ਪੀੜਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਸਨ..ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ..

ETV Bharat Logo

Copyright © 2025 Ushodaya Enterprises Pvt. Ltd., All Rights Reserved.