ਲੁਧਿਆਣਾ: ਦਿੱਲੀ ਕਿਸਾਨ ਅੰਦੋਲਨ ਦੌਰਾਨ ਗਣਤਤੰਤਰ ਦਿਹਾੜੇ 'ਤੇ ਕਿਸਾਨਾਂ ਵੱਲੋਂ ਕੱਢੇ ਗਏ ਟਰੈਕਟਰ ਮਾਰਚ 'ਚ ਹੰਗਾਮਾ ਹੋਣ ਤੋਂ ਬਾਅਦ ਵੱਡੀ ਤਦਾਦ ਵਿੱਚ ਟਰੈਕਟਰ ਮਾਰਚ 'ਚ ਸ਼ਾਮਲ ਹੋਣ ਗਏ ਕਿਸਾਨ ਹੁਣ ਟਰਾਲੀਆਂ ਲੈ ਕੇ ਵਾਪਸ ਪਰਤ ਰਹੇ ਹਨ। ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਵੱਡੀ ਤਦਾਦ ਵਿੱਚ ਟਰੈਕਟਰ-ਟਰਾਲੀਆਂ ਵਾਪਿਸ ਪਿੰਡਾਂ ਵੱਲ ਜਾ ਰਹੇ ਸਨ।
ਇਸ ਦੌਰਾਨ ਸਾਡੇ ਸਹਿਯੋਗੀ ਵੱਲੋਂ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਰੁਕਣ ਤੋਂ ਇਨਕਾਰ ਕਰ ਦਿੱਤਾ। ਇਸਤੋਂ ਇਲਾਵਾ ਲੁਧਿਆਣਾ ਐਮਬੀਡੀ ਮਾਲ ਦੇ ਬਾਹਰ ਧਰਨੇ 'ਤੇ ਬੈਠੇ ਕਿਸਾਨਾਂ ਨੇ ਵੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਗੱਲਬਾਤ ਤੋਂ ਕਰ ਰਹੇ ਹਨ ਇਨਕਾਰ
ਲੁਧਿਆਣਾ-ਫਿਰੋਜ਼ਪੁਰ ਹਾਈਵੇ 'ਤੇ ਟਰੈਕਟਰ-ਟਰਾਲੀਆਂ ਪਿੰਡਾਂ ਵੱਲ ਨੂੰ ਵਾਪਸ ਪਰਤ ਰਹੀਆਂ ਹਨ ਪਰ ਕਿਸਾਨ ਮੀਡੀਆ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਉਨ੍ਹਾਂ ਦੇ ਹੁਣ ਆਗੂ ਹੀ ਗੱਲਬਾਤ ਕਰਨਗੇ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਜੋ ਉਨ੍ਹਾਂ ਨੂੰ ਅੱਗੇ ਨਿਰਦੇਸ਼ ਦੇਣਗੇ ਉਸ ਮੁਤਾਬਕ ਹੀ ਉਹ ਅੱਗੇ ਦੀ ਰਣਨੀਤੀ ਅਪਣਾਉਣਗੇ ਪਰ ਕੈਮਰੇ ਅੱਗੇ ਉਹ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਜ਼ਿਕਰ ਏ ਖਾਸ ਹੈ ਕਿ ਬੀਤੇ ਦਿਨੀਂ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਤੋਂ ਬਾਅਦ ਲਗਾਤਾਰ ਸਿਆਸਤ ਗਰਮਾਉਂਦੀ ਜਾ ਰਹੀ ਹੈ।