ETV Bharat / state

ਖੁਦ ਨੂੰ CM ਭਗਵੰਤ ਮਾਨ ਦਾ OSD ਦੱਸਣ ਵਾਲਾ ਆਇਆ ਪੁਲਿਸ ਅੜ੍ਹਿੱਕੇ

author img

By

Published : May 3, 2022, 3:52 PM IST

ਲੁਧਿਆਣਾ ਵਿੱਚ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਾਅਲੀ ਓਐਸਡੀ ਗ੍ਰਿਫ਼ਤਾਰ (Fake OSD of CM Bhagwant Mann arrested ) ਕੀਤਾ ਹੈ। ਮੁਲਜ਼ਮ ਆਪਣੇ ਆਪ ਨੂੰ ਸੀਐਮ ਮਾਨ ਦਾ ਓਐਸਡੀ ਦੱਸ ਕੇ ਆਪਣਾ ਕੰਮ ਕਰਵਾਉਣ ਲਈ ਤਹਿਸੀਲਦਾਰ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸਦੇ ਆਧਾਰ ਉੱਪਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਦਾ ਫਰਜ਼ੀ OSD ਗ੍ਰਿਫਤਾਰ

ਲੁਧਿਆਣਾ: ਜ਼ਿਲ੍ਹੇ ਵਿੱਚ ਖ਼ੁਦ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਓ ਐਸ ਡੀ ਦੱਸ ਬਿਨਾਂ ਦਸਤਾਵੇਜ਼ਾਂ ਤੋਂ ਜਾਅਲੀ ਰਜਿਸਟਰੀ ਕਰਵਾਉਣ ਦਾ ਤਹਿਸੀਲਦਾਰ ’ਤੇ ਦਬਾਅ ਪਾਉਣ ਵਾਲੇ ਮੁਲਜ਼ਮ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਸ਼ਨਾਖ਼ਤ ਕਰਨਜੀਤ ਸਿੰਘ ਵਜੋਂ ਹੋਈ ਹੈ ਜੋ ਕਿਸੇ ਵਕੀਲ ਦੇ ਕੋਲ ਕੰਮ ਕਰਦਾ ਹੈ।

ਪੁਲਿਸ ਨੇ ਬੀਤੇ ਦਿਨੀਂ ਉਸ ਨੂੰ ਤਹਿਸੀਲ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਸ਼ਿਕਾਇਤ ਤਹਿਸੀਲਦਾਰ ਨੇ ਖੁਦ ਪੁਲਿਸ ਨੂੰ ਦਿੱਤੀ ਸੀ। ਮੁਲਜ਼ਮ ਤਹਿਸੀਲ ਦਫਤਰ ਪਹੁੰਚ ਕੇ ਬਿਨਾਂ ਦਸਤਾਵੇਜ਼ਾਂ ਤੋਂ ਤਹਿਸੀਲਦਾਰ ’ਤੇ ਰਜਿਸਟਰੀ ਕਰਵਾਉਣ ਦਾ ਦਬਾਅ ਪਾ ਰਿਹਾ ਸੀ ਅਤੇ ਤਹਿਸੀਲਦਾਰ ਦੇ ਮਨ੍ਹਾ ਕਰਨ ਉੱਤੇ ਉਸ ਨੂੰ ਇਹ ਦਾਅਵਾ ਕਰ ਰਿਹਾ ਸੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਕਰੀਬੀ ਹੈ ਅਤੇ ਓ ਐੱਸ ਡੀ ਲੱਗਾ ਹੈ।

ਜਦੋਂ ਤਹਿਸੀਲਦਾਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਦਾ ਜਦੋਂ ਫੋਨ ਟਰੇਸ ਕੀਤਾ ਤਾਂ ਉਹ ਕੁਝ ਹੋਰ ਅਫਸਰਾਂ ਨੂੰ ਵੀ ਇਹ ਕਹਿ ਕੇ ਫੋਨ ਕਰ ਰਿਹਾ ਸੀ ਅਤੇ ਦਬਾਅ ਬਣਾ ਰਿਹਾ ਸੀ ਕਿ ਉਹ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਓ ਐੱਸ ਡੀ ਲੱਗਿਆ ਹੈ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ’ਤੇ ਮਾਮਲਾ ਦਰਜ ਕਰ ਲਿਆ।

ਇਸ ਘਟਨਾ ਦਾ ਖੁਲਾਸਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੋਸ਼ਤੁਭ ਸ਼ਰਮਾ ਨੇ ਕੀਤਾ ਹੈ ਅਤੇ ਦੱਸਿਆ ਕਿ ਮੁਲਜ਼ਮ ਦੇ ਫੋਨ ਕਾਲ ਦੀ ਡਿਟੇਲ ਕਢਵਾਈ ਜਾ ਰਹੀ ਹੈ ਅਤੇ ਉਸ ਤੋਂ ਹੋਰ ਵੀ ਜਾਣਕਾਰੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ’ਤੇ ਪਹਿਲਾਂ ਕੋਈ ਮਾਮਲਾ ਦਰਜ ਸੀ ਜਾਂ ਨਹੀਂ ਇਸ ਸਬੰਧੀ ਵੀ ਉਹ ਜਾਂਚ ਕਰ ਰਹੇ ਹਨ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਹ ਜ਼ਿਆਦਾਤਰ ਜੋ ਰਜਿਸਟਰੀ ਕਰਨ ਨਾਲ ਸਬੰਧਿਤ ਅਫ਼ਸਰ ਨੇ ਉਨ੍ਹਾਂ ਨੂੰ ਹੀ ਫੋਨ ਕਰਕੇ ਦਬਾਅ ਪਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਕਿ ਦੂਜੇ ਪਾਸੇ ਮੁੱਖ ਮੰਤਰੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਨਿਰਦੇਸ਼ ਨਹੀਂ ਆਇਆ ਅਤੇ ਬੀਤੇ ਦਿਨੀਂ ਹੀ ਉਨ੍ਹਾਂ ਵੱਲੋਂ ਆਪਣੇ ਦੋ ਸੈਕਟਰੀ ਨਿਯੁਕਤ ਕੀਤੇ ਗਏ ਹਨ ਜਿਸ ਕਰਕੇ ਪੁਲਿਸ ਨੂੰ ਸ਼ੱਕ ਹੋਇਆ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।

ਇਹ ਵੀ ਪੜ੍ਹੋ: LIP ਮੁਖੀ ਸਿਮਰਜੀਤ ਬੈਂਸ ਭਗੌੜਾ ਕਰਾਰ, ਪੁਲਿਸ ਨੇ ਜਾਰੀ ਕੀਤਾ ਪੋਸਟਰ

ETV Bharat Logo

Copyright © 2024 Ushodaya Enterprises Pvt. Ltd., All Rights Reserved.