ਲੁਧਿਆਣਾ: ਪੰਜਾਬੀ ਮਸ਼ਹੂਰ ਗਾਇਕ ਐਲੀ ਮਾਂਗਟ ਅਕਸਰ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰੇ ਹੀ ਰਹਿੰਦੇ ਹਨ। ਦੱਸ ਦੇਈਏ ਕਿ ਐਲੀ ਮਾਂਗਟ 'ਤੇ ਬੀਤੇ ਦਿਨੀਂ ਲੁਧਿਆਣਾ 'ਚ ਇੱਕ ਦੋਸਤ ਦੇ ਜਨਮ ਦਿਨ ਦੀ ਪਾਰਟੀ 'ਚ ਫਾਇਰਿੰਗ ਕਰਨ ਦਾ ਮਾਮਲਾ ਸਾਹਨੇਵਾਲ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ
ਹੋਰ ਪੜ੍ਹੋ: ਰਾਣੀ ਮੁਖਰਜੀ ਨਾਲ ਕੰਮ ਕਰਨਾ ਰਿਹਾ ਸ਼ਾਨਦਾਰ: ਸ਼ਰੂਤੀ ਬਾਪਨਾ
ਐਲੀ ਮਾਂਗਟ ਦੇ ਵਕੀਲ ਘੁੰਮਣ ਨੇ ਦੱਸਿਆ ਕਿ ਐਲੀ ਮਾਂਗਟ ਦੇ ਨਾਲ ਉਸ ਦੇ ਮਿੱਤਰ ਰੁਪਿੰਦਰ ਨੂੰ ਵੀ ਜ਼ਮਾਨਤ ਮਿਲ ਗਈ ਹੈ ਜਦ ਕਿ ਉਸ ਦੇ ਪਿਤਾ ਨੂੰ 27 ਨਵੰਬਰ ਨੂੰ ਹੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ।
ਹੋਰ ਪੜ੍ਹੋ: ਫ਼ਿਲਮ 'ਸਭ ਕੁਸ਼ਲ ਮੰਗਲ' ਦਾ ਟ੍ਰੇਲਰ ਹੋਇਆ ਰਿਲੀਜ਼, ਦੇਖਣ ਨੂੰ ਮਿਲੇਗੀ ਰਵੀ ਕਿਸ਼ਨ ਦੀ ਬੇਟੀ ਰੀਵਾ ਕਿਸ਼ਨ ਦੀ ਅਦਾਕਾਰੀ
ਲੁਧਿਆਣਾ ਦੇ ਇੱਕ ਪਿੰਡ 'ਚ ਆਪਣੇ ਦੋਸਤ ਭੁਪਿੰਦਰ ਸਿੰਘ ਦੇ ਜਨਮਦਿਨ ਦੀ ਪਾਰਟੀ ਵਿੱਚ ਐਲੀ ਮਾਂਗਟ ਨੇ ਦੋਨਾਲੀ ਦੇ ਨਾਲ ਦੋ ਫਾਇਰ ਕੀਤੇ ਸਨ, ਜਿਸ ਤੋਂ ਬਾਅਦ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ ਸੀ।