ETV Bharat / state

ਕੀ ਚੋਣਾਂ ਤੋਂ ਬਾਅਦ ਜਿੱਤ ਦੇ ਜਸ਼ਨ ਪੈਣਗੇ ਫਿੱਕੇ? ਜਾਨਣ ਲਈ ਪੜ੍ਹੋ ਪੂਰੀ ਖ਼ਬਰ...

ਵਿਧਾਨ ਸਭਾ ਚੋਣ ਨਤੀਜਿਆਂ ਤੋਂ ਬਾਅਦ ਜਿੱਤ ਦੇ ਜਸ਼ਨ ਫਿੱਕੇ ਪੈਂਦੇ ਵਿਖਾਈ ਦੇ ਰਹੇ ਹਨ। ਜਿੱਥੇ ਕਈ ਸੂਬਿਆਂ ਦੀਆਂ ਵੱਖ ਵੱਖ ਥਾਵਾਂ ਉੱਪਰ ਜੇਤੂ ਜਲੂਸਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾ ਉੱਥੇ ਹੀ ਦੂਜੇ ਪਾਸੇ ਚੋਣ ਕਮਿਸ਼ਨ ਨੇ ਇਹ ਸਾਫ ਕਰ ਦਿੱਤਾ ਹੈ ਕਿ ਜੋ ਵੀ ਉਮੀਦਵਾਰ ਜੇਤੂ ਜਲੂਸ ਕੱਢੇਗਾ ਉਸਦਾ ਖਰਚਾ ਉਸਦੇ ਖਰਚੇ ਵਿੱਚ ਜੁੜੇਗਾ। ਇਸ ਸਭ ਵਿਚਕਾਰ ਲੱਗ ਰਿਹਾ ਹੈ ਚੋਣ ਨਤੀਜਿਆਂ ਤੋਂ ਜਿੱਤ ਦੇ ਜਸ਼ਨ ਫਿੱਕੇ ਹੀ ਦਿਖਾਈ ਦੇਣਗੇ।

ਚੋਣ ਨਤੀਜਿਆਂ ਨੂੰ ਲੈਕੇ ਚੋਣ ਕਮਿਸ਼ਨ ਸਖ਼ਤ
ਚੋਣ ਨਤੀਜਿਆਂ ਨੂੰ ਲੈਕੇ ਚੋਣ ਕਮਿਸ਼ਨ ਸਖ਼ਤ
author img

By

Published : Mar 3, 2022, 10:07 PM IST

Updated : Mar 3, 2022, 10:43 PM IST

ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋ ਚੁੱਕੀਆਂ ਹਨ ਅਤੇ ਹੁਣ ਨਤੀਜਿਆਂ ਦੀ ਤਿਆਰੀ ਹੋ ਰਹੀ ਹੈ। 10 ਮਾਰਚ ਨੂੰ ਨਤੀਜੇ ਸਾਰਿਆਂ ਦੇ ਸਾਹਮਣੇ ਆ ਜਾਣਗੇ ਪਰ ਨਤੀਜਿਆਂ ਤੋਂ ਬਾਅਦ ਜੋ ਜਸ਼ਨ ਜੇਤੂ ਵਿਧਾਇਕ ਆਪਣੇ ਹਲਕੇ ਦੇ ਵਿੱਚ ਜਲੂਸ ਰਾਹੀਂ ਮਨਾਉਂਦਾ ਸੀ ਉਸ ’ਤੇ ਹੁਣ ਚੋਣ ਕਮਿਸ਼ਨ ਸਖਤ ਹੁੰਦਾ ਵਿਖਾਈ ਦੇ ਰਿਹਾ ਹੈ।

ਕਈ ਸੂਬਿਆਂ ਦੇ ਸ਼ਹਿਰਾਂ ਦੇ ਵਿੱਚ ਵਿਜੇ ਜਲੂਸ ਕੱਢਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੁਰੱਖਿਆ ਦੇ ਲਿਹਾਜ਼ ਤੋਂ ਪਹਿਲਾਂ ਹੀ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਨੇ ਅਜਿਹੇ ਜਲੂਸ ਕੱਢਣ ’ਤੇ ਰੋਕ ਲਾਈ ਹੈ ਇਸ ਵਿੱਚ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰ ਅਤੇ ਹਿਮਾਚਲ ਦੇ ਵੀ ਕਈ ਸ਼ਹਿਰ ਸ਼ਾਮਲ ਹਨ।

ਜੇਤੂ ਜਲਸੇ ਦਾ ਖਰਚ ਉਮੀਦਵਾਰ ਦੇ ਖਾਤੇ

ਚੋਣ ਕਮਿਸ਼ਨ ਨੇ ਇਸ ਵਾਰ ਦੇਸ਼ ਭਰ ਦੇ ਵਿੱਚ ਜਿੰਨ੍ਹਾਂ ਥਾਂਵਾਂ ’ਤੇ ਵਿਧਾਨਸਭਾ ਚੋਣਾਂ ਹੋਈਆਂ ਹਨ ਉਥੇ ਸਾਰੇ ਹੀ ਉਮੀਦਵਾਰਾਂ ਲਈ ਪਹਿਲਾਂ ਹੀ ਖਰਚਾ ਤੈਅ ਕਰ ਦਿੱਤਾ ਸੀ। ਇਸ ਸਬੰਧੀ ਜ਼ਿਲ੍ਹੇ ਦੇ ਚੋਣ ਅਧਿਕਾਰੀਆਂ ਵੱਲੋਂ ਉਮੀਦਵਾਰਾਂ ਨੂੰ ਵਿਸਥਾਰ ਜਾਣਕਾਰੀ ਵੀ ਦਿੱਤੀ ਸੀ ਜਿਸ ਨੂੰ ਲੈ ਕੇ ਸਾਫ ਕਰ ਦਿੱਤਾ ਗਿਆ ਹੈ ਕਿ ਹੁਣ ਜਿੱਤਣ ਤੋਂ ਬਾਅਦ ਵੀ ਜੇਕਰ ਕੋਈ ਵਿਧਾਇਕ ਜੇਤੂ ਜਲਸਾ ਜਾਂ ਵਿਜੇ ਜਲੂਸ ਕੱਢਦਾ ਹੈ ਤਾਂ ਉਸ ਦਾ ਖ਼ਰਚਾ ਵੀ ਉਸ ਦੇ ਖਾਤੇ ਵਿੱਚ ਪਾਇਆ ਜਾਵੇਗਾ ਜੋ ਕਿ ਚੋਣ ਕਮਿਸ਼ਨ ਵੱਲੋਂ ਪਹਿਲਾਂ ਹੀ ਨਿਰਧਾਰਿਤ ਹੈ।

ਕਈ ਸੂਬਿਆਂ ’ਚ ਪਾਬੰਦੀ

ਚੋਣ ਨਤੀਜਿਆਂ ਨੂੰ ਲੈਕੇ ਚੋਣ ਕਮਿਸ਼ਨ ਸਖ਼ਤ

ਕਈ ਸੂਬਿਆਂ ਦੇ ਵਿੱਚ ਜਿੱਥੇ ਚੋਣਾਂ ਹੋ ਰਹੀਆਂ ਹਨ ਉੱਥੇ ਪਹਿਲਾਂ ਹੀ ਸ਼ਹਿਰਾਂ ਦੇ ਪੁਲਿਸ ਅਧਿਕਾਰੀ ਆਪਣੇ ਹਲਕਿਆਂ ਵਿੱਚ ਜਿੱਤਣ ਦੇ ਜਸ਼ਨ ਮਨਾਉਣ ’ਤੇ ਸਾਫ਼ ਪਾਬੰਦੀ ਲਗਾ ਚੁੱਕੇ ਹਨ। ਉੱਤਰ ਪ੍ਰਦੇਸ਼ ਵਿੱਚ ਸੱਤ ਗੇੜਾਂ ਅੰਦਰ ਵੋਟਿੰਗ ਹੋ ਰਹੀ ਹੈ ਅਤੇ ਦਸ ਮਾਰਚ ਨੂੰ ਹੀ ਉਥੋਂ ਦੇ ਨਤੀਜੇ ਐਲਾਨੇ ਜਾਣੇ ਹਨ। ਉੱਤਰ ਪ੍ਰਦੇਸ਼ ਦੇ ਕਈ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਸ਼ਹਿਰਾਂ ਵਿੱਚ ਵਿਜੇ ਜਲੂਸ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਯੂ ਪੀ ਦੇ ਜਨਪਦ ਅਤੇ ਗਾਜ਼ੀਆਬਾਦ ਵਿੱਚ ਸਾਫ਼ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਜੇ ਜਲੂਸ ਕੱਢੇਗਾ ਤਾਂ ਉਸ ’ਤੇ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਬਾਗਪਤ ਵਿੱਚ ਆਤਿਸ਼ਬਾਜ਼ੀ ’ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਇਸਦੇ ਨਾਲ ਹੀ ਹੋਰ ਵੀ ਕਈ ਸ਼ਹਿਰਾਂ ਵਿੱਚ ਨਤੀਜਿਆਂ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਵਿਜੇ ਜਲੂਸ ਕੱਢਣ ’ਤੇ ਸਖ਼ਸ ਮਨਾਹੀ ਕੀਤੀ ਗਈ ਹੈ।ਉੱਤਰਾਖੰਡ ਦੇ ਕਈ ਸ਼ਹਿਰਾਂ ਅੰਦਰ ਵਿਜੇ ਜਲੂਸ ਕੱਢਣ ’ਤੇ ਪਾਬੰਦੀ ਲਗਾਈ ਗਈ ਹੈ।

ਸੁਰੱਖਿਆ ਦੇ ਮੱਦੇਨਜ਼ਰ ਫ਼ੈਸਲਾ

ਜਿੰਨ੍ਹਾਂ ਥਾਂਵਾਂ ’ਤੇ ਵਿਜੇ ਜਲੂਸਾਂ ’ਤੇ ਪਾਬੰਦੀ ਲਈ ਜਾ ਰਹੀ ਹੈ ਉਥੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਆਪਣੇ ਪੱਧਰ ’ਤੇ ਫ਼ੈਸਲੇ ਲਏ ਜਾ ਰਹੇ ਹਨ ਹਾਲਾਂਕਿ ਚੋਣ ਕਮਿਸ਼ਨ ਨੇ ਵਿਜੇ ਜਲੂਸ ਕੱਢਣ ’ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਗਾਈ ਸਿਰਫ਼ ਉਸ ਦਾ ਖਰਚਾ ਉਮੀਦਵਾਰ ਦੇ ਖਰਚੇ ਅੰਦਰ ਪਾਉਣ ਦੀ ਗੱਲ ਆਖੀ ਹੈ। ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਥਾਵਾਂ ’ਤੇ ਪੁਲਿਸ ਅਧਿਕਾਰੀ ਹੀ ਉਮੀਦਵਾਰਾਂ ਨੂੰ ਜਿੱਤ ਦੇ ਕਿਸੇ ਤਰ੍ਹਾਂ ਦੇ ਜਸ਼ਨ ਮਨਾਉਣ ਤੋਂ ਮਨ੍ਹਾ ਕਰ ਰਹੇ ਗਨ ਤਾਂ ਜੋ ਕਿਸੇ ਤਰ੍ਹਾਂ ਦੀ ਆਪਸੀ ਖਹਿਬੜਬਾਜ਼ੀ ਜਾਂ ਤਕਰਾਰ ਨਾ ਹੋ ਸਕੇ। ਸੁਰੱਖਿਆ ਦੇ ਮੱਦੇਨਜ਼ਰ ਇਹ ਫ਼ੈਸਲੇ ਲਏ ਜਾ ਰਹੇ ਨੇ ਹਾਲਾਂਕਿ ਪੰਜਾਬ ਵਿੱਚ ਇਸ ਸਬੰਧੀ ਫਿਲਹਾਲ ਕੋਈ ਫੈਸਲਾ ਸਾਹਮਣੇ ਕਿਸੇ ਹਲਕੇ ਤੋਂ ਨਹੀਂ ਆਇਆ ਪਰ ਹਾਲਾਤਾਂ ਦੇ ਮੱਦੇਨਜ਼ਰ ਇਸ ’ਤੇ ਪੁਲਿਸ ਆਪਣੇ ਪੱਧਰ ’ਤੇ ਫੈਸਲਾ ਲੈ ਸਕਦੀ ਹੈ।

ਕੀ ਬੋਲੇ ਉਮੀਦਵਾਰ ?

ਓਧਰ ਦੂਜੇ ਪਾਸੇ ਉਮੀਦਵਾਰਾਂ ਨਾਲ ਵੀ ਫੋਨ ’ਤੇ ਸਾਡੇ ਸਹਿਯੋਗੀ ਵੱਲੋਂ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਉਹ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿੱਤ ਚੋਣਾਂ ਦਾ ਹਿੱਸਾ ਹੈ ਜੇ ਚੋਣ ਕਮਿਸ਼ਨ ਜਾਂ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ ਤਾਂ ਕੁਝ ਸੋਚ ਸਮਝ ਕੇ ਹੀ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਥਾਂ ’ਤੇ ਵਿਜੈ ਜਲੂਸਾਂ ਤੇ ਫਿਲਹਾਲ ਪਾਬੰਦੀ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਪਰ ਇਸ ਦਾ ਖਰਚਾ ਉਮੀਦਵਾਰਾਂ ਦੇ ਖਾਤੇ ’ਚ ਪਵੇਗਾ ਇਸ ਸਬੰਧੀ ਪਹਿਲਾਂ ਹੀ ਜ਼ਿਲ੍ਹੇ ਦੇ ਚੋਣ ਅਧਿਕਾਰੀ ਸਾਫ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਆਜ਼ਾਦ ਤੇ ਜ਼ਮਾਨਤ ਗਵਾਉਣ ਵਾਲੇ ਉਮੀਦਵਾਰਾਂ ਦੀ ਵੱਧ ਰਹੀ ਗਿਣਤੀ

Last Updated : Mar 3, 2022, 10:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.