ETV Bharat / state

ਇਹ ਮੇਰਾ ਪੰਜਾਬ: ਇਸ ਗੁਰੂਘਰ ਵਿੱਚ ਇਸ਼ਨਾਨ ਕਰਨ ਨਾਲ਼ ਹੁੰਦਾ ਕੋਹੜ ਦਾ ਦੁੱਖ ਦੂਰ - History of gurudwara sri manji sahib ji, ludhiana

ਈਟੀਵੀ ਭਾਰਤ ਦੀ ਟੀਮ ਅੱਜ ਪੁੱਜੀ ਹੈ ਲੁਧਿਆਣਾ ਸ਼ਹਿਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਆਲਮਗੀਰ ਵਿੱਚ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ਼ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸਸ਼ੋਬਿਤ ਹੈ।

ਇਹ ਮੇਰਾ ਪੰਜਾਬ
author img

By

Published : Oct 3, 2019, 5:34 AM IST

ਲੁਧਿਆਣਾ: ਇਹ ਮੇਰਾ ਪੰਜਾਬ ਲੜੀ ਤਹਿਤ ਅੱਜ ਅਸੀਂ ਪੁੱਜੇ ਆ ਲੁਧਿਆਣਾ ਸ਼ਹਿਰ ਤੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ ਤੇ ਬਣੇ ਪਿੰਡ ਆਲਮਗੀਰ ਵਿੱਚ ਜਿਸ ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਪਿੰਡ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਸੁਸ਼ੋਬਿਤ ਹੈ।

ਗੁ. ਸ੍ਰੀ ਮੰਜੀ ਸਾਹਿਬ ਦਾ ਇਤਿਹਾਸ

ਇਤਿਹਾਸ

ਪਿੰਡ ਆਲਮਗੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਜਿੱਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸਸ਼ੋਬਿਤ ਹੈ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੋਂ ਵਿਛੋੜਾ ਪਾਉਣ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਪਲੰਘ ਤੇ ਸਵਾਰ ਹੋ ਕੇ ਆਲਮਗੀਰ ਪਹੁੰਚੇ ਸਨ। ਇਸ ਦੌਰਾਨ ਗੁਰੂ ਜੀ ਨਾਲ ਗਨੀ ਖ਼ਾ ਅਤੇ ਨਬੀ ਖ਼ਾ ਸੀ।

ਜ਼ਮੀਨ ਵਿੱਚ ਤੀਰ ਮਾਰ ਪਾਣੀ ਦਾ ਸੋਮਾ ਕੀਤਾ ਪ੍ਰਗਟ

ਇਸ ਅਸਥਾਨ ਨਾਲ਼ ਇੱਕ ਘਟਨਾ ਹੋਰ ਵੀ ਜੁੜੀ ਹੋਈ ਹੈ ਕਿ ਇੱਥੇ ਪਾਣੀ ਦੀ ਬਹੁਤ ਦਿੱਕਤ ਸੀ ਅਤੇ ਜਦੋਂ ਗੁਰੂ ਸਾਹਿਬ ਆਏ ਤਾਂ ਉਨ੍ਹਾਂ ਨੇ ਜਲ ਛਕਣ ਦੀ ਇੱਛਾ ਪ੍ਰਗਟਾਈ ਅਤੇ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੱਥੇ ਸਿਰਫ਼ ਇੱਕ ਹੀ ਖੂਹ ਹੈ ਅਤੇ ਉੱਥੇ ਵੀ ਬਹੁਤ ਵੱਡੀ ਸਰਾਲ ਰਹਿੰਦੀ ਹੈ ਤਾਂ ਗੁਰੂ ਜੀ ਨੇ ਤੀਰ ਮਾਰ ਕੇ ਉਸ ਸਰਾਲ ਦਾ ਅੰਤ ਕਰ ਦਿੱਤਾ ਜੋ ਕਿ ਖੂਹ 'ਚ ਹੀ ਡਿੱਗ ਪਈ। ਇਸ ਤੋਂ ਬਾਅਦ ਗੁਰੂ ਜੀ ਨੇ ਇੱਕ ਹੋਰ ਤੀਰ ਧਰਤੀ ਵਿੱਚ ਮਾਰਿਆ ਅਤੇ ਜ਼ਮੀਨ ਚੋਂ ਪਾਣੀ ਦਾ ਸੋਮਾ ਪ੍ਰਗਟ ਹੋ ਗਿਆ।

ਕੋਹੜ ਦੀ ਬਿਮਾਰੀ ਦਾ ਕੀਤਾ ਇਲਾਜ

ਇੱਥੇ ਇੱਕ ਔਰਤ ਰਹਿੰਦੀ ਸੀ ਜੋ ਕਿ ਕੋਹੜ ਦੀ ਬਿਮਾਰੀ ਨਾਲ਼ ਪੀੜਤ ਸੀ ਉਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਸ ਦਾ ਵੀ ਉਧਾਰ ਕੀਤਾ ਜਾਵੇ। ਔਰਤ ਦੀ ਬੇਨਤੀ ਤੋਂ ਬਾਅਦ ਕਲਗੀਧਰ ਪਾਤਸ਼ਾਹ ਨੇ ਉਸ ਨੂੰ ਕਿਹਾ ਕਿ ਉਹ ਇਸ ਪਾਣੀ ਵਿੱਚ ਇਸ਼ਨਾਨ ਕਰ ਲਵੇ ਜਿਸ ਨਾਲ਼ ਉਸ ਦੀ ਬਿਮਾਰੀ ਕੱਟੀ ਜਾਵੇਗੀ। ਇਸ ਪਾਣੀ ਵਿੱਚ ਇਸ਼ਨਾਨ ਕਰਨ ਵਾਲੀ ਔਰਤ ਦੀ ਬਿਮਾਰੀ ਠੀਕ ਹੋ ਗਈ।

ਗਨੀ ਖ਼ਾ ਅਤੇ ਨਬੀ ਖ਼ਾ ਨੂੰ ਪੁੱਤਰ ਦਾ ਦਰਜਾ

ਜਦੋਂ ਗੁਰੂ ਜੀ ਇਸ ਜਗ੍ਹਾ ਤੋਂ ਰਾਏਕੋਟ ਵੱਲ ਚਾਲੇ ਪਾਉਣ ਲੱਗੇ ਤਾਂ ਗਨੀ ਖ਼ਾ ਅਤੇ ਨਬੀ ਖ਼ਾ ਨੇ ਗੁਰੂ ਜੀ ਦੇ ਚਰਨਾ ਵਿੱਚ ਬੇਨਤੀ ਕਰ ਕੇ ਪੁੱਛਿਆ ਕਿ ਉਨ੍ਹਾਂ ਲਈ ਕੀ ਹੁਕਮ ਹੈ. ਉਦੋਂ ਕਲਗੀਧਰ ਪਾਤਸ਼ਾਹ ਨੇ ਗਨੀ ਖ਼ਾ ਅਤੇ ਨਬੀ ਖ਼ਾ ਨੂੰ ਆਪਣੇ ਪੁੱਤਰ ਕਹਿ ਕੇ ਨਵਾਜਿਆ

ਇਸ ਲੜੀ ਤਹਿਤ ਅੱਜ ਤੁਸੀਂ ਵੇਖਿਆ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਦਾ ਇਤਿਹਾਸ, ਕਿ ਕਿਵੇਂ ਇੱਥੇ ਗੁਰੂ ਜੀ ਨੇ ਜ਼ਮੀਨ 'ਚ ਤੀਰ ਮਾਰ ਕੇ ਪਾਣੀ ਦਾ ਸੋਮਾ ਪ੍ਰਗਟ ਕੀਤਾ ਤੇ ਕਿਵੇਂ ਉਸ ਪਾਣੀ ਨਾਲ਼ ਲੋਕਾਂ ਦਾ ਕੋਹੜ ਦਾ ਦੁੱਖ ਵੀ ਕੱਟਿਆ

ਈਟੀਵੀ ਭਾਰਤ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਪੰਜਾਬ ਦੇ ਇਤਿਹਾਸ ਨਾਲ਼ ਜਾਣੂ ਕਰਵਾਇਆ ਜਾਵੇ। ਅਗਲੀ ਵਾਰ ਫਿਰ ਮਿਲਾਂਗੇ ਕਿਸੇ ਹੋਰ ਇਤਿਹਾਸਕ ਜਗ੍ਹਾ ਤੇ ਅਤੇ ਪਾਵਾਂਗੇ ਝਾਤ ਉਸ ਦੇ ਸ਼ਾਨਾਮੱਤੇ ਇਤਿਹਾਸ ਤੇ, ਉਦੋਂ ਤੱਕ ਲਈ ਰੱਬ ਰਾਖਾ।

Intro:hl.ਲੁਧਿਆਣਾ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਕਰੋ ਦਰਸ਼ਨ ਪਹਿਲੀ ਪਾਤਸ਼ਾਹੀ ਅਤੇ ਦਸਵੀਂ ਪਾਤਸ਼ਾਹੀ ਨਾਲ ਸਬੰਧਤ ਨੇ ਗੁਰਦੁਆਰਾ ਸਾਹਿਬ..

Anchor...ਮਾਲਵੇ ਦਾ ਸਨਅਤੀ ਖੇਤਰ ਲੁਧਿਆਣਾ ਵੱਡਾ ਸ਼ਹਿਰ ਹੈ ਅਤੇ ਇਸ ਦਾ ਇਤਿਹਾਸ ਵੀ ਕਾਫੀ ਪੁਰਾਣਾ ਹੈ ਲੁਧਿਆਣਾ ਵਿੱਚ ਵੱਡੀ ਤਦਾਦ ਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੇ ਜਿਨ੍ਹਾਂ ਚੋਂ ਸਭ ਤੋਂ ਪੁਰਾਣਾ ਗੁਰਦੁਆਰਾ ਗਊ ਘਾਟ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਆਪ ਆਏ ਸਨ ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ, ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਡੀ ਤਦਾਦ ਚ ਸੰਗਤ ਰੋਜ਼ਾਨਾ ਨਤਮਸਤਕ ਹੁੰਦੀ ਹੈ..

Body:Vo...1 ਲੁਧਿਆਣਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਜਗਰਾਉਂ ਪੁੱਲ ਦੇ ਬਿਲਕੁਲ ਨਾਲ ਹੈ ਅਤੇ ਸ਼ਹਿਰ ਦੇ ਵਿੱਚ ਸਥਿਤ ਇਹ ਗੁਰਦੁਆਰਾ ਸਾਹਿਬ ਰੋਜ਼ਾਨਾ ਸੈਂਕੜੇ ਦੀ ਤਦਾਦ ਚ ਸੰਗਤ ਨਤਮਸਤਕ ਹੁੰਦੀ ਹੈ ਗੁਰਦੁਆਰਾ ਸਾਹਿਬ ਵਿਖੇ ਇਹ ਮਾਨਤਾ ਹੈ ਕਿ ਇੱਥੇ ਨਤਮਸਤਕ ਹੋਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ..ਗੁਰਦੁਆਰਾ ਸਾਹਿਬ ਚ ਲੰਗਰ ਵੀ ਅਟੁੱਟ ਵਰਤਦਾ ਹੈ ਜਿਸ ਦੀ ਸੇਵਾ ਦਿਨ ਰਾਤ ਚੱਲਦੀ ਹੈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਨੂੰ ਖਾਸ ਦੇਸੀ ਘੀ ਦਾ ਤੜਕਾ ਲਾ ਕੇ ਤਿਆਰ ਕੀਤਾ ਜਾਂਦਾ ਹੈ...

Byte..ਸਤਨਾਮ ਸਿੰਘ ਮੁੱਖ ਸੇਵਾਦਾਰ

Vo..2 ਉਧਰ ਸ਼ਹਿਰ ਤੋਂ ਲਗਭਗ ਦਸ ਕਿਲੋਮੀਟਰ ਦੂਰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦਾ ਆਪਣਾ ਵਿਲੱਖਣ ਇਤਿਹਾਸ ਹੈ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ..ਗੁਰਦੁਆਰੇ ਦਾ ਇਤਿਹਾਸ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸ਼ਹੀਦ ਕਰਵਾਉਣ ਤੋਂ ਬਾਅਦ ਮਾਛੀਵਾੜੇ ਤੋਂ ਹੁੰਦੇ ਹੋਏ ਪਲੰਘ ਤੇ ਸਵਾਰ ਹੋ ਕੇ ਆਲਮਗੀਰ ਪਹੁੰਚੇ ਸਨ ਅਤੇ ਇੱਥੇ ਪਿੰਡ ਆਲਮਗੀਰ ਦੇ ਇੱਕ ਵਪਾਰੀ ਭਾਈ ਨਗਾਹੀਆ ਸਿੰਘ ਨੇ ਗੁਰੂ ਜੀ ਨੂੰ ਘੋੜਾ ਭੇਟ ਕੀਤਾ ਸੀ, ਗੁਰਦੁਆਰੇ ਦੇ ਮੁੱਖ ਗ੍ਰੰਥੀ ਨੇ ਗੁਰਦੁਆਰੇ ਤੇ ਇਤਿਹਾਸ ਦੱਸਦਿਆਂ ਕਿਹਾ ਕਿ ਇੱਥੇ ਪਾਣੀ ਦੀ ਬਹੁਤ ਦਿੱਕਤ ਸੀ ਅਤੇ ਜਦੋਂ ਗੁਰੂ ਸਾਹਿਬ ਆਏ ਤਾਂ ਉਨ੍ਹਾਂ ਨੇ ਜਲ ਛਕਣ ਦੀ ਇੱਛਾ ਪ੍ਰਗਟਾਈ ਅਤੇ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੱਥੇ ਸਿਰਫ਼ ਇੱਕ ਹੀ ਖੂਹ ਹੈ ਅਤੇ ਉੱਥੇ ਵੀ ਬਹੁਤ ਵੱਡੀ ਸਰਾਲ ਰਹਿੰਦੀ ਹੈ ਤਾਂ ਗੁਰੂ ਜੀ ਨੇ ਤੀਰ ਮਾਰ ਕੇ ਉਸ ਸਰਾਲ ਦਾ ਅੰਤ ਕਰ ਦਿੱਤਾ ਜੋ ਕਿ ਖੂਹ ਚ ਹੀ ਦੇ ਗਈ ਜਿਸ ਤੋਂ ਬਾਅਦ ਗੁਰੂ ਜੀ ਨੇ ਇੱਕ ਹੋਰ ਤੀਰ ਮਾਰਿਆ ਅਤੇ ਧਰਤੀ ਚੋਂ ਪਾਣੀ ਦੀ ਧਾਰਾ ਕਰ ਦਿੱਤੀ ਜਿੱਥੇ ਅੱਜ ਵੀ ਲੋਕ ਵੱਡੀ ਤਦਾਦ ਚ ਨਤਮਸਤਕ ਹੁੰਦੇ ਨੇ..

Byte..ਮੁੱਖ ਗ੍ਰੰਥੀ ਗੁਰਦੁਆਰਾ ਮੰਜੀ ਸਾਹਿਬ

Vo..3 ਇਸੇ ਤਰ੍ਹਾਂ ਜੇਕਰ ਲੁਧਿਆਣਾ ਦੇ ਇੱਕ ਹੋਰ ਇਤਿਹਾਸਕ ਗੁਰਦੁਆਰੇ ਦੀ ਗੱਲ ਕੀਤੀ ਜਾਵੇ ਤਾਂ ਗੁਰਦੁਆਰਾ ਸ੍ਰੀ ਗਊਘਾਟ ਵਿਲੱਖਣ ਇਤਿਹਾਸ ਰੱਖਦਾ ਹੈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਖ਼ੁਦ ਤਾਏ ਸਨ ਅਤੇ ਉਸ ਵੇਲੇ ਦੇ ਜਲਾਲ ਖਾਂ ਲੋਧੀ ਨੇ ਗੁਰੂ ਨਾਨਕ ਦੇਵ ਜੀ ਨੂੰ ਇੱਥੇ ਸ਼ਹਿਰ ਨਾ ਵਸਣ ਦੀ ਦੁਹਾਈ ਦਿੰਦਿਆਂ ਮੰਗ ਕੀਤੀ ਸੀ ਕਿ ਉਹ ਸ਼ਹਿਰ ਵਾਸੀਆਂ ਦੀ ਮਦਦ ਕਰਨ ਤਾਂ ਗੁਰੂ ਨਾਨਕ ਦੇਵ ਜੀ ਦਾ ਵਚਨ ਹੋਇਆ ਸੀ ਕਿ ਸਤਲੁਜ ਇੱਥੋਂ ਸੱਤ ਤੋਂ ਦੂਰ ਚਲਾ ਜਾਵੇਗਾ ਅਤੇ ਲੁਧਿਆਣਾ ਸ਼ਹਿਰ ਘੁੱਗ ਵੱਸੇਗਾ..

Byte...ਸੇਵਾਦਾਰ ਸ੍ਰੀ ਗੁਰਦੁਆਰਾ ਗਊਘਾਟ ਸਾਹਿਬ

Conclusion:Clozing...ਸੋ ਲੁਧਿਆਣਾ ਸ਼ਹਿਰ ਦੇ ਮੁੱਖ ਵੱਡੇ ਇਤਿਹਾਸਕ ਗੁਰਦੁਆਰੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਗਊਘਾਟ ਸਾਹਿਬ ਵੱਡੀ ਤਦਾਦ ਚ ਸੰਗਤ ਨਤਮਸਤਕ ਹੁੰਦੀ ਹੈ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਪ੍ਰਾਪਤ ਕਰਦੀ ਹੈ...
ETV Bharat Logo

Copyright © 2024 Ushodaya Enterprises Pvt. Ltd., All Rights Reserved.