ਲੁਧਿਆਣਾ: ਸ਼ਹਿਰ ਵਿੱਚ ਈ ਚਲਾਨ ਦੀ ਪੁਲਿਸ ਕਮਿਸ਼ਨਰ ਨੇ ਸ਼ੁਰੂਆਤ ਕਰ ਦਿੱਤੀ ਹੈ। ਸ਼ਹਿਰ ਵਿੱਚ ਹੁਣ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੀ ਖੈਰ ਨਹੀਂ ਕਿਉਂਕਿ ਹੁਣ ਕੈਮਰੇ ਦੀ ਮਦਦ ਦੇ ਨਾਲ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾਵੇਗਾ। ਪਹਿਲਾਂ ਸ਼ਹਿਰ ਦੇ ਮੁੱਖ ਛੇ ਥਾਵਾਂ 'ਤੇ ਇਹ ਕੈਮਰੇ ਲਗਾਏ ਗਏ ਹਨ ਅਤੇ ਉਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਸ਼ਹਿਰ ਦੇ ਹਰ ਸਿਗਨਲ ਉੱਤੇ ਕੈਮਰੇ ਲਾਏਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਜੇ ਕੋਈ ਵੀ ਵਿਅਕਤੀ 10 ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ 6 ਮਹੀਨੇ ਲਈ ਰੱਦ ਕਰ ਦਿੱਤਾ ਜਾਵੇਗਾ।
ਇਹ ਕੈਮਰੇ ਗਰੇਵਾਲ ਚੌਕ ਦੁਰਗਾ ਮਾਤਾ ਮੰਦਿਰ, ਚੌਕ ਮਾਲ, ਰੋਡ ਪੁਰਾਣੀ ਕਚਹਿਰੀ ਚੌਕ ਅਤੇ ਮਿੰਨੀ ਸਕੱਤਰੇ ਦੇ ਬਾਹਰ ਲਾਏ ਗਏ ਹਨ।
ਇਹ ਵੀ ਪੜੋ: ਅੱਜ ਸ਼ਾਮ ਨੂੰ ਖੁੱਲਣਗੇ ਸਬਰੀਮਾਲਾ ਮੰਦਿਰ ਦੇ ਕਪਾਟ, ਸੁਰੱਖਿਆ ਦੇ ਸਖ਼ਤ ਪ੍ਰਬੰਧ
ਰਾਕੇਸ਼ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਪ੍ਰਕਿਰਿਆ ਦੇ ਨਾਲ ਟ੍ਰੈਫਿਕ 'ਤੇ ਠੱਲ ਪਵੇਗੀ ਅਤੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਸਕਣਗੇ।