ਲੁਧਿਆਣਾ: ਲੁਧਿਆਣਾ ਪੁਲਿਸ ਵੱਲੋਂ ਪੁਲਿਸ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਨੌਜਵਾਨਾਂ ਨਾਲ ਧੋਖਾਧੜੀ ਕਰਨ ਵਾਲੇ ਡੀ.ਐਸ.ਪੀ ਨਰਪਿੰਦਰ ਸਿੰਘ ਅਤੇ ਉਸਦੀ ਪਤਨੀ ਦੀਪ ਕਿਰਨ ਨੂੰ ਗ੍ਰਿਫਤਾਰ (DSP and his fake judge wife arrested by Ludhiana police) ਕੀਤਾ ਗਿਆ ਹੈ, ਨਰਪਿੰਦਰ ਮਾਨਸਾ ਜੇਲ੍ਹ ਚ ਤੈਨਾਤ ਹੈ। ਦੀਪ ਕਿਰਨ ਪੁਲਿਸ 'ਚ ਭਰਤੀ ਹੋਣ ਦੇ ਨਾਂਅ 'ਤੇ ਨੌਜਵਾਨਾਂ ਨਾਲ ਠੱਗੀ ਮਾਰਦੀ ਸੀ, ਇਸ ਪੂਰੇ ਕਾਰੋਬਾਰ ਵਿੱਚ ਉਸਦੇ ਪਤੀ ਜੋਕਿ ਡੀ. ਐਸ. ਪੀ ਮਾਨਸਾ ਜੇਲ੍ਹ ਤੈਨਾਤ ਹੈ, ਉਸ ਦੀ ਸ਼ਮੂਲੀਅਤ ਦੇ ਸਬੂਤ ਵੀ ਸਨ, ਜਿਸ ਕਾਰਨ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੋ ਜਾਅਲੀ ਜੁਆਇਨਿੰਗ ਲੈਟਰ ਵੀ ਕੀਤੇ ਗਏ ਬਰਾਮਦ: ਪਲਿਸ ਨੇ ਦੋਵਾਂ ਕੋਲੋਂ ਤਿੰਨ ਪੁਲਿਸ ਦੀਆਂ ਵਰਦੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦੇ ਜਾਅਲੀ ਦਸਤਖ਼ਤਾਂ ਵਾਲੇ ਦੋ ਜਾਅਲੀ ਜੁਆਇਨਿੰਗ ਲੈਟਰ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਦੋਵਾਂ ਕੋਲੋਂ 1 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਦੋਵਾਂ ਪਾਸੋਂ ਪੁਲਿਸ ਵੱਲੋਂ ਕੁਝ ਹੋਰ ਬਰਾਮਦਗੀ ਵੀ ਕੀਤੀ ਗਈ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਦੋਵਾਂ ਨੂੰ ਲੁਧਿਆਣਾ ਦੇ ਸੈਕਟਰ 39 ਜਮਾਲਪੁਰ ਨੇੜੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਹਾਲੇ ਸੁਖਦੇਵ ਸਿੰਘ ਉਰਫ ਸੋਨੂੰ ਜੋ ਕਿ ਸਾਹਨੇਵਾਲ ਲੁਧਿਆਣਾ ਦਾ ਵਸਨੀਕ ਹੈ। ਇਸ ਤੋਂ ਇਲਾਵਾ ਲਖਵਿੰਦਰ ਉਰਫ ਲਾਡੀ ਜੋ ਕਿ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਹੈ। ਉਹ ਦੋਵੇਂ ਹੀ ਫਰਾਰ ਚੱਲ ਰਹੇ ਨੇ ਉਹ ਵੀ ਇਸ ਵਿਰੋਧ ਵਿੱਚ ਸ਼ਾਮਿਲ ਹੋ ਕੇ ਲੋਕਾਂ ਨਾਲ ਠੱਗੀ ਮਾਰਦੇ ਸਨ। ਪੁਲਿਸ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦੋਵਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਮੁਲਜ਼ਮਾਂ ਤੇ ਅਪਰਾਧਿਕ ਧਾਰਾ 406 465 420 467 468 471 120-b ਆਈਸੀਸੀ ਥਾਣਾ ਮੌਤੀ ਨਗਰ ਲੁਧਿਆਣਾ ਵਿਖੇ ਦਰਜ ਕਰਵਾਇਆ ਗਿਆ ਹੈ।
ਤਿੰਨ ਪੁਲਿਸ ਵਰਦੀਆਂ ਬਰਾਮਦ: ਦੋਵੇਂ ਮੁਲਜ਼ਮ ਪਤੀ ਪਤਨੀ ਕੋਲੋ ਪੁਲਿਸ ਦੀਆਂ ਜੋ ਤਿੰਨ ਵਰਦੀਆਂ ਬਰਾਮਦ (DSP and his wife arrested in Ludhiana) ਹੋਈਆਂ ਹਨ। ਉਨ੍ਹਾਂ ਵਿਚ 2 ਵਰਦੀਆਂ ਸਿਪਾਹੀ ਦੀਆਂ ਹਨ, ਜਿਨ੍ਹਾਂ ਤੇ ਨੰਬਰ ਪਲੇਟ ਨਹੀਂ ਹੈ ਜਦੋਂ ਕਿ 1 ਸਰੇਆ ਕਪੂਰ ਨਾਂ ਦੀ ਸਬ ਇੰਸਪੈਕਟਰ ਦੀ ਵਰਦੀ ਵੀ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਇਨ੍ਹਾਂ ਕੋਲੋਂ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਜਿਸ ਵਿਚ ਸਵਿਫਟ ਤੇ ਫਾਰਚੂਨਰ ਗੱਡੀ ਸ਼ਾਮਲ ਹੈ। ਪੁਲਿਸ ਨੂੰ ਉਮੀਦ ਹੈ ਕੇ ਉਨ੍ਹਾਂ ਕੋਲੋਂ ਕੋਈ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ: ਕੁੜੀ ਦਾ ਮੋਬਾਇਲ ਖੋਹ ਕੇ ਮੋਟਰਸਾਈਕਲ 'ਤੇ ਭੱਜੇ ਲੁਟੇਰੇ ਫਿਲਮੀ ਸਟਾਇਲ 'ਚ ਕਾਬੂ, ਦੋਵੇਂ ਲੁਟੇਰੇ ਜਖ਼ਮੀ