ETV Bharat / state

''ਦਾਸਤਾਨ-ਏ-ਲੁਧਿਆਣਾ'' ਦੀ ਚਰਚਾ 'ਹਰ ਜ਼ੁਬਾਨ ਪਰ'... - ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ

ਜਾਮਾ ਮਸਜਿਦ ਦੇ ਲੁਧਿਆਣਾ ਦੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਜੋ ਕਿ ਇਕ ਉੱਘੇ ਸਮਾਜ ਸੇਵੀ ਵੀ ਹਨ ਵੱਲੋਂ ਲਿਖੀ ਗਈ ਕਿਤਾਬ ''ਦਾਸਤਾਨ-ਏ- ਲੁਧਿਆਣਾ'' ਇਨੀਂ ਦਿਨੀਂ ਖ਼ੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚਰਚਾ ਹੋਵੇ ਵੀ ਕਿਉਂ ਨਾ ਇਸ ਕਿਤਾਬ ਦੇ ਸਿਰਫ਼ 295 ਪੰਨੇ ਨੇ ਅਤੇ ਇਨ੍ਹਾਂ ਪੰਨਿਆਂ 'ਤੇ ਉਨ੍ਹਾਂ ਲੁਧਿਆਣਾ ਦੇ ਪੂਰੇ ਇਤਿਹਾਸ ਨੂੰ ਸਮੋਅ ਦਿੱਤਾ ਹੈ।

''ਦਾਸਤਾਨ-ਏ- ਲੁਧਿਆਣਾ'' ਦੀ ਚਰਚਾ 'ਹਰ ਜ਼ੁਬਾਨ ਪਰ'...

author img

By

Published : Mar 25, 2021, 10:49 PM IST

ਲੁਧਿਆਣਾ : ਜਾਮਾ ਮਸਜਿਦ ਦੇ ਲੁਧਿਆਣਾ ਦੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਜੋ ਕਿ ਇਕ ਉੱਘੇ ਸਮਾਜ ਸੇਵੀ ਵੀ ਹਨ ਵੱਲੋਂ ਲਿਖੀ ਗਈ ਕਿਤਾਬ ''ਦਾਸਤਾਨ-ਏ- ਲੁਧਿਆਣਾ'' ਇਨੀਂ ਦਿਨੀਂ ਖ਼ੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚਰਚਾ ਹੋਵੇ ਵੀ ਕਿਉਂ ਨਾ ਇਸ ਕਿਤਾਬ ਦੇ ਸਿਰਫ਼ 295 ਪੰਨੇ ਨੇ ਅਤੇ ਇਨ੍ਹਾਂ ਪੰਨਿਆਂ 'ਤੇ ਉਨ੍ਹਾਂ ਲੁਧਿਆਣਾ ਦੇ ਪੂਰੇ ਇਤਿਹਾਸ ਨੂੰ ਸਮੋਅ ਦਿੱਤਾ ਹੈ। ਨਾ ਸਿਰਫ ਲੁਧਿਆਣਾ ਦਾ ਇਤਿਹਾਸ ਸਗੋਂ ਲੁਧਿਆਣਾ ਸ਼ਹਿਰ ਕਦੋਂ ਕਿਵੇਂ ਵਸਿਆ ਅਤੇ ਫਿਰ ਕਿਵੇਂ ਇਸ ਦਾ ਵਿਕਾਸ ਹੋਇਆ, ਪਹਿਲਾਂ ਟੈਲੀਫੋਨ ਕਦੋਂ ਆਇਆ, ਬਿਜਲੀ ਨੇ ਪਹਿਲੀ ਰੌਸ਼ਨੀ ਕਿੱਥੇ ਰੱਖੀਂ, ਲੁਧਿਆਣਾ 'ਚ ਮਿਉਂਸੀਪਲ ਕਾਰਪੋਰੇਸ਼ਨ ਬਣਿਆ ਅਤੇ ਕਿਹੜੇ ਕਿਹੜੇ ਲੁਧਿਆਣਾ ਦੇ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਦੇਸ਼ ਲਈ ਕੁਰਬਾਨ ਕੀਤੀਆਂ ਇਨ੍ਹਾਂ ਸਾਰਿਆਂ ਦਾ ਸੁਮੇਲ ''ਦਾਸਤਾਨ-ਏ-ਲੁਧਿਆਣਾ" ਬਿਆਨ ਕਰਦੀ ਹੈ।

'ਸੁਲਤਾਨ ਖ਼ਾਨ ਲੋਧੀ' ਦੇ ਨਾਮ 'ਤੇ ਪਿਆ ਸ਼ਹਿਰ 'ਲੁਧਿਆਣਾ' ਦਾ ਨਾਂਅ

"ਦਾਸਤਾਨ-ਏ-ਲੁਧਿਆਣਾ" ਦੇ ਰਚੇਤਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਲੁਧਿਆਣਾ ਦਾ ਇਤਿਹਾਸ ਬਹੁਤ ਪੁਰਾਣਾ ਹੈ। ਦੇਸ਼ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਲੁਧਿਆਣਾ ਇੱਕ ਹੈ ਜਿਸ ਦਾ ਨਾਮ ਸੁਲਤਾਨ ਖ਼ਾਨ ਲੋਧੀ ਦੇ ਨਾਂ ਉਤੇ ਲੁਧਿਆਣਾ ਪਿਆ। 1481 ਈਸਵੀ 'ਚ ਭਾਰਤ ਦੇ ਬਾਦਸ਼ਾਹ ਸੁਲਤਾਨ ਖ਼ਾਨ ਲੋਧੀ ਨੇ ਜੰਗੀ ਨੁਕਤੇ ਨਜ਼ਰ ਦੇ ਮੁਤਾਬਕ ਸਤਲੁਜ ਦੇ ਕੰਢੇ ਛਾਉਣੀ ਵਸਾਉਣ ਦੀ ਸੋਚੀ। ਉਨ੍ਹਾਂ ਸਭ ਤੋਂ ਸੁਰੱਖਿਅਤ ਥਾਂ ਸਤਲੁਜ ਦੇ ਕਿਨਾਰੇ ਨੂੰ ਚੁਣਿਆ। ਉਨ੍ਹਾਂ ਆਪਣੇ ਦੋ ਜਰਨੈਲਾਂ ਦੀ ਡਿਊਟੀ ਲਾਈ ਕਿ ਸਤਲੁਜ ਦੇ ਆਰ ਅਤੇ ਪਾਰ ਦੋਵਾਂ ਪਾਸੇ ਛਾਉਣੀਆਂ ਬਣਾਈਆਂ ਜਾਣ। ਉਸ ਸਮੇਂ ਸਤਲੁਜ ਦੇ ਦੋਵੇਂ ਸ਼ਹਿਰ ਵਸੇ ਇਕ ਪਾਸੇ ਲੁਧਿਆਣਾ ਅਤੇ ਦੂਜੇ ਪਾਸੇ ਸੁਲਤਾਨਪੁਰ ਲੋਧੀ। ਇਹ ਦੋਵੇਂ ਸ਼ਹਿਰਾਂ ਨੂੰ ਆਪਸ 'ਚ ਉਸ ਸਮੇਂ ਤੋਂ ਭਾਈ-ਭਾਈ ਸਮਝੇ ਜਾਂਦੇ ਨੇ।

''ਦਾਸਤਾਨ-ਏ- ਲੁਧਿਆਣਾ'' ਦੀ ਚਰਚਾ 'ਹਰ ਜ਼ੁਬਾਨ ਪਰ'...

'ਲੁਧਿਆਣਾ ਤੇ ਸੁਲਤਾਨਪੁਰ ਲੋਧੀ ਆਪਸ 'ਚ ਭਾਈ-ਭਾਈ'

ਉਸ ਸਮੇਂ ਯੂਸਫ਼ ਖ਼ਾਨ ਅਤੇ ਨਿਹੰਗ ਖ਼ਾਨ ਲੋਧੀ ਨੇ ਲੁਧਿਆਣਾ ਦੇ ਪੁਰਾਣੇ ਪਿੰਡ ''ਮੀਰ ਹੋਤਾ'' ਜਿੱਥੇ ਅੱਜ ਲੁਧਿਆਣੇ ਦਾ ਪੁਰਾਣਾ ਲੋਧੀ ਕਿਲ੍ਹਾ ਸੁਭਾਏਮਾਨ ਹੈ। ਜਦੋਂ ਲੁਧਿਆਣਾ ਦਾ ਨਿਰਮਾਣ ਹੋਇਆ ਤੇ ਉਸ ਵੇਲੇ ਕੋਈ ਨਹੀਂ ਸੀ ਜਾਣਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਸਮੇਂ ਲੁਧਿਆਣਾ ਦੇਸ਼ ਦਾ ਸਰਹੱਦੀ ਇਲਾਕਾ ਸੀ ਅਤੇ ਮੁਗ਼ਲ ਬਾਦਸ਼ਾਹਾਂ ਵੱਲੋਂ ਲੁਧਿਆਣਾ 'ਚ ਛਾਉਣੀ ਬਣਾਈ ਗਈ ਸੀ ਜਿਸ ਕਰਕੇ ਇਸ ਸ਼ਹਿਰ ਦਾ ਵਿਕਾਸ ਹੋਇਆ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਨੂੰ ਲਿਖਣ ਲਈ ਉਨ੍ਹਾਂ ਨੇ ਕਈ ਸਾਲ ਮਿਹਨਤ ਕੀਤੀ ਅਤੇ ਉਹ ਖ਼ੁਦ ਆਜ਼ਾਦੀ ਘੁਲਾਟੀਆਂ ਦੇ ਘਰ ਗਏ। ਇੱਥੋਂ ਤੱਕ ਕਿ ਉਨ੍ਹਾਂ ਨੇ ਦੇਸ਼ ਦੀ ਕੋਈ ਵੀ ਲਾਇਬਰੇਰੀ ਨਹੀਂ ਛੱਡੀ ਜਿੱਥੇ ਲੁਧਿਆਣਾ ਬਾਰੇ ਖੋਜ ਕਰਕੇ ਰੈਫਰੈਂਸ ਨਾ ਲਿਆ ਹੋਵੇ।

ਲੁਧਿਆਣਾ ਦੇ ਇਤਿਹਾਸ ਨੂੰ ਖੋਜਣ ਲਈ ਵੱਖ-ਵੱਖ ਯੂਨੀਵਰਸਿਟੀਜ਼ ਤੇ ਲਾਇਬਰੇਰੀਆਂ ਖੰਗਾਲੀਆਂ

ਉਨ੍ਹਾਂ ਕਿਹਾ ਕਿ ਉਹ ਅਲੀਗੜ੍ਹ ਯੂਨੀਵਰਸਿਟੀ ਕੋਲਕਾਤਾ, ਆਲ ਇੰਡੀਆ ਰੇਡੀਓ ਲਾਇਬਰੇਰੀ ਅਤੇ ਇੱਥੋਂ ਤੱਕ ਕਿ ਪੰਜਾਬ ਦੀਆਂ ਲਗਪਗ ਸਾਰੀਆਂ ਹੀ ਲਾਇਬਰੇਰੀਆਂ ਖੰਗਾਲ ਚੁੱਕੇ ਨੇ ਅਤੇ ਇੱਕ ਅਜਿਹੀ ਰੈਫਰੈਂਸ ਬੁੱਕ ਉਨ੍ਹਾਂ ਨੇ ਤਿਆਰ ਕੀਤੀ ਹੈ ਜੋ ਸਦੀਆਂ ਤਕ ਲੋਕਾਂ ਦੇ ਕੰਮ ਆਵੇਗੀ। ਮੁਹੰਮਦ ਉਸਮਾਨ ਨੇ ਕਿਤਾਬ ਬਾਰੇ ਦੱਸਿਆ ਕਿ ਇਸ ਕਿਤਾਬ ਵਿੱਚ ਲੁਧਿਆਣਾ ਦਾ ਇਤਿਹਾਸ ਪ੍ਰੋਇਆ ਗਿਆ ਹੈ। ਇਸ ਵਿੱਚ ਲੁਧਿਆਣਾ ਦਾ ਵਿਕਾਸ ਕਿਵੇਂ ਹੋਇਆ, ਲੁਧਿਆਣਾ ਉਦਯੋਗਿਕ ਨਗਰੀ ਕਿਵੇਂ ਬਣਿਆ ਅਤੇ ਲੁਧਿਆਣਾ ਵਿੱਚ ਕਿਹੜੇ ਕਿਹੜੇ ਉਤਰਾਅ ਚੜ੍ਹਾਅ ਆਏ। ਇਸ ਬਾਰੇ ਕਿਤਾਬ ਵਿੱਚ ਵਿਸਥਾਰਤ ਸਾਹਿਤ ਲਿਖਿਆ ਗਿਆ ਹੈ।

''ਦਾਸਤਾਨ-ਏ-ਲੁਧਿਆਣਾ'' ਦਾ ਰਚੇਤਾ ਵੀ ਅਨਜਾਣ ਸੀ ਇਤਿਹਾਸਕ ਤੱਥਾਂ ਤੋਂ

ਉਨ੍ਹਾਂ ਦੱਸਿਆ ਕਿ ਇਹ ਕਿਤਾਬ ਉਹ ਇਸ ਕਰਕੇ ਵੀ ਆਮ ਲੋਕਾਂ ਨੂੰ ਖਾਸ ਕਰਕੇ ਲੁਧਿਆਣਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਸਮਰਪਿਤ ਕਰਨਾ ਚਾਹੁੰਦੇ ਸਨ ਜਿਨ੍ਹਾਂ ਨੂੰ ਲੁਧਿਆਣਾ ਦੇ ਕੁਝ ਅਜਿਹੇ ਅਣਗੌਲੇ ਪਹਿਲੂ ਨਹੀਂ ਪਤਾ ਜੋ ਇਸ ਕਿਤਾਬ ਵਿੱਚ ਉਜਾਗਰ ਕੀਤੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਬਾਰੇ ਉਨ੍ਹਾਂ ਨੂੰ ਵੀ ਕੁਝ ਅਜਿਹੇ ਪਹਿਲੂਆਂ ਬਾਰੇ ਜਾਣਕਾਰੀ ਨਹੀਂ ਸੀ ਜੋ ਕਿਤਾਬ ਲਿਖਣ ਸਮੇਂ ਉਨ੍ਹਾਂ ਵੱਲੋਂ ਇਕੱਠੇ ਕੀਤੇ ਸਾਹਿਤਕ ਮੁਲੰਦਿਆਂ ਤੋਂ ਇਕੱਤਰ ਹੋਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.