ਲੁਧਿਆਣਾ: 40 ਲੱਖ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਲੁਧਿਆਣਾ, ਇੱਥੇ ਸੀਵਰੇਜ ਦੀ ਵੱਡੀ ਸਮੱਸਿਆ ਹੈ। ਪੁਰਾਣਾ ਸ਼ਹਿਰ ਹੋਣ ਕਰਕੇ ਕਈ ਥਾਵਾਂ ਉੱਤੇ ਸੀਵਰੇਜ ਦਾ ਪ੍ਰਬੰਧ ਕਈ ਥਾਵਾਂ ਉੱਤੇ ਨਹੀਂ। ਜਿਨ੍ਹਾਂ ਥਾਵਾਂ ਉੱਤੇ ਪ੍ਰਬੰਧ ਹੈ ਉਨ੍ਹਾਂ ਦਾ ਪਾਣੀ ਸਿੱਧਾ ਬੁੱਢੇ ਦਰਿਆ ਵਿੱਚ ਜਾਂਦਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਬੁੱਢੇ ਨਾਲੇ ਦੇ ਸੁੰਦਰੀਕਰਨ ਲਈ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੀ ਸ਼ੁਰੂਆਤ ਹੋ ਗਈ ਹੈ। ਪਰ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਸ਼ਹਿਰ ਵਿੱਚ 600 ਐਮ.ਐਲ.ਡੀ ਤੋਂ ਵੱਧ ਸੀਵਰੇਜ ਦਾ ਪਾਣੀ ਬੁੱਢੇ ਦਰਿਆ ਵਿੱਚ ਸਿੱਧੇ ਤੌਰ ਉੱਤੇ ਸੁੱਟਿਆ ਜਾਂਦਾ ਹੈ। ਜਦੋਂਕਿ ਇਸ ਗੰਦੇ ਪਾਣੀ ਨੂੰ ਟਰੀਟ ਕਰਨ ਵਾਲੇ ਪਲਾਟਾਂ ਦੀ ਸ਼ਮਤਾ ਇਸ ਤੋਂ ਕਾਫੀ ਘੱਟ ਹੈ। ਲੁਧਿਆਣਾ ਵਿੱਚ 3 ਥਾਵਾਂ ਉੱਤੇ ਟਰੀਟਮੈਂਟ ਪਲਾਂਟ ਲੱਗੇ ਹਨ। ਇਨ੍ਹਾਂ ਟਰੀਟਮੈਂਟ ਪਲਾਂਟਾਂ ਦੀ ਕੁੱਲ ਸ਼ਮਤਾ 400 ਐੱਮ.ਐੱਲ.ਡੀ ਦੇ ਕਰੀਬ ਹੈ।
ਆਰਟੀਆਈ ਐਕਟੀਵਿਸਟ ਕੀਮਤੀ ਰਾਵਲ ਨੇ ਕਿਹਾ ਕਿ ਲੁਧਿਆਣਾ ਵਿੱਚ ਤਿੰਨ ਥਾਵਾਂ ਉੱਤੇ ਟਰੀਟਮੈਂਟ ਪਲਾਂਟ ਲੱਗੇ ਹਨ ਜਿਨ੍ਹਾਂ ਵਿੱਚ ਬੱਲੋ ਕੇ ਟਰੀਟਮੈਂਟ ਪਲਾਂਟ, ਭੱਟੀਆਂ ਟਰੀਟਮੈਂਟ ਪਲਾਂਟ, ਤਾਜਪੁਰ ਰੋਡ ਟਰੀਟਮੈਂਟ ਪਲਾਂਟ ਹੈ। ਜਿਨ੍ਹਾਂ ਦੀ ਕੁੱਲ ਸ਼ਮਤਾ 400 ਐੱਮਐੱਲਡੀ ਪਾਣੀ ਟਰੀਟ ਕਰਨ ਦੇ ਕਰੀਬ ਹੈ। ਇਨ੍ਹਾਂ ਵਿੱਚੋਂ ਵੀ ਕਈ ਪਲਾਂਟ ਕਾਫ਼ੀ ਸਮੇਂ ਜਿਵੇਂ ਕਿ ਵੱਲੋਂ ਕੇ ਟਰੀਟਮੈਂਟ ਪਲਾਂਟ ਬੰਦ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਵਿੱਚ ਸਿੱਧਾ ਸੀਵਰੇਜ ਦਾ ਪਾਣੀ ਬਿਨਾਂ ਟਰੀਟਮੈਂਟ ਸੁੱਟਿਆ ਜਾਂਦਾ ਹੈ। ਤਿੰਨ ਥਾਵਾਂ ਉੱਤੇ ਟਰੀਟਮੈਂਟ ਪਲਾਂਟ ਲਗਾਏ ਗਏ ਹਨ। ਜਿਨ੍ਹਾਂ ਦੀ ਯੋਗਤਾ ਲੋੜ ਤੋਂ ਕਿਤੇ ਘੱਟ ਹੈ। ਉਨ੍ਹਾਂ ਦੱਸਿਆ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਬੁੱਢੇ ਨਾਲੇ ਦੇ ਸੁੰਦਰੀਕਰਨ ਲਈ ਪ੍ਰੋਜੈਕਟ ਪਾਸ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਉਮੀਦ ਨਹੀਂ ਕਿ ਇਸ ਦਾ ਮਸਲਾ ਅੱਗੇ ਜਾ ਕੇ ਹੱਲ ਹੋਵੇਗਾ ਕਿਉਂਕਿ ਚਾਰ ਸਾਲ ਤੱਕ ਸਰਕਾਰ ਵੀ ਕੁਝ ਨਹੀਂ ਕੀਤਾ ਜਦੋਂ ਚੋਣਾਂ ਨੇੜੇ ਆ ਗਈਆਂ ਤਾਂ ਸਰਕਾਰ ਨੇ ਵੀ ਪ੍ਰੋਜੈਕਟ ਪਾਸ ਕੀਤਾ ਹੈ।
ਇਹ ਵੀ ਪੜ੍ਹੋ; ਬਿਪਤਾ 'ਚ ਫਸੇ ਰੰਧਾਵਾ, ਇਜਲਾਸ ਤੋਂ ਪਹਿਲਾਂ ਕੋਰੋਨਾ ਰਿਪੋਰਟ ਨੈਗੇਟਿਵ-ਪੌਜ਼ੀਟਿਵ
ਉੱਧਰ ਦੂਜੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਇੰਜਨੀਅਰ ਸੰਦੀਪ ਬਹਿਲ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਦੇ ਜੇਕਰ ਕੁੱਲ ਸੀਵਰੇਜ ਦੇ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਤਦਾਦ ਲਗਪਗ 600 ਐਮ ਐਲ ਡੀ ਦੇ ਕਰੀਬ ਹੈ ਜੋ ਟਰੀਟਮੈਂਟ ਪਲਾਂਟ ਲਗਾਏ ਗਏ ਹਨ। ਉਹ ਕਾਫ਼ੀ ਘੱਟ ਨੇ ਇਸ ਕਰਕੇ ਨਗਰ ਨਿਗਮ ਲੁਧਿਆਣਾ ਨੂੰ ਇਸ ਸਬੰਧੀ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ ਕਿ ਟਰੀਟਮੈਂਟ ਪਲਾਂਟਾਂ ਦੀ ਸਮਰੱਥਾ ਵਧਾਈ ਜਾਵੇ। ਉਨ੍ਹਾਂ ਕਿਹਾ ਇਸ ਉੱਤੇ ਆਧੁਨਿਕ ਟਰੀਟਮੈਂਟ ਪਲਾਂਟ ਨਵੇਂ ਲਗਾਏ ਜਾ ਰਹੇ ਹਨ ਜਿਸ ਨਾਲ ਸ਼ਹਿਰ ਦੇ ਸੀਵਰੇਜ ਦੇ ਪਾਣੀ ਨੂੰ ਟਰੀਟ ਕੀਤਾ ਜਾ ਸਕੇਗਾ।