ETV Bharat / state

ਢੰਡਾਰੀ ਰੇਲਵੇ ਸਟੇਸ਼ਨ ਬਣਿਆ ਚਿੱਟਾ ਹਾਥੀ, ਨਹੀਂ ਰੁਕਦੀਆਂ ਟਰੇਨਾਂ - ਰਜ਼ਿਸਟਰਡ ਲੇਬਰ ਪੰਜ ਲੱਖ ਤੋਂ ਵੱਧ

ਕਰੋੜਾਂ ਦੀ ਲਾਗਤ ਨਾਲ ਢੰਡਾਰੀ ਰੇਲਵੇ ਸਟੇਸ਼ਨ ਬਣਾਇਆ ਗਿਆ ਪਰ ਇੱਥੇ ਪੂਰੇ ਦਿਨ ਵਿਚ ਸਿਰਫ ਦੋ ਪੈਸੰਜਰ ਟਰੇਨਾਂ ਰੁਕਦੀਆਂ ਹਨ। ਇਸ ਸਟੇਸ਼ਨ ਦੇ ਨੇੜੇ ਲੱਖਾਂ ਦੀ ਤਦਾਦ 'ਚ ਲੇਬਰ ਰਹਿੰਦੀ ਹੈ। ਫਿਰ ਵੀ ਯੂਪੀ ਬਿਹਾਰ ਜਾਣ ਲਈ ਲੋਕਾਂ ਨੂੰ ਲੁਧਿਆਣਾ ਸਿਟੀ ਸਟੇਸ਼ਨ ਜਾਣਾ ਪੈਦਾ ਹੈ।

ਢੰਡਾਰੀ ਰੇਲਵੇ ਸਟੇਸ਼ਨ ਬਣਿਆ ਚਿੱਟਾ ਹਾਥੀ, ਨਹੀਂ ਰੁਕਦੀਆਂ ਟਰੇਨਾਂ

author img

By

Published : Feb 28, 2022, 6:40 PM IST

ਲੁਧਿਆਣਾ: ਕਰੋੜਾਂ ਦੀ ਲਾਗਤ ਨਾਲ ਢੰਡਾਰੀ ਰੇਲਵੇ ਸਟੇਸ਼ਨ (Dhandari railway station) ਬਣਾਇਆ ਗਿਆ ਪਰ ਇੱਥੇ ਪੂਰੇ ਦਿਨ ਵਿਚ ਸਿਰਫ ਦੋ ਪੈਸੰਜਰ ਟਰੇਨਾਂ ਰੁਕਦੀਆਂ ਹਨ। ਇਸ ਸਟੇਸ਼ਨ ਦੇ ਨੇੜੇ ਲੱਖਾਂ ਦੀ ਤਦਾਦ 'ਚ ਲੇਵਰ (Labor) ਰਹਿੰਦੀ ਹੈ। ਫਿਰ ਵੀ ਯੂਪੀ ਬਿਹਾਰ ਜਾਣ ਲਈ ਲੋਕਾਂ ਨੂੰ ਲੁਧਿਆਣਾ ਸਿਟੀ ਸਟੇਸ਼ਨ ਜਾਣਾ ਪੈਦਾ ਹੈ।

ਲੁਧਿਆਣਾ (Ludhiana) ਵਿੱਚ ਲੱਖਾਂ ਦੀ ਤਦਾਦ ਵਿੱਚ ਲੇਵਰ ਰਹਿੰਦੀ ਹੈ ਰਜ਼ਿਸਟਰਡ ਲੇਬਰ (Labor) ਪੰਜ ਲੱਖ ਤੋਂ ਵੱਧ ਹੈ। ਜ਼ਿਆਦਾਤਰ ਲੇਬਰ ਹੋਲੀ ਦੇ ਦਿਨਾਂ ਵਿੱਚ ਅਤੇ ਛੱਠ ਪੂਜਾ ਦੇ ਦੌਰਾਨ ਵੱਡੀ ਤਾਦਾਦ ਵਿੱਚ ਆਪੋ ਆਪਣੇ ਘਰਾਂ ਨੂੰ ਜਾਂਦੀ ਹੈ।

ਲੁਧਿਆਣਾ (Ludhiana) ਦੇ ਫੋਕਲ ਪੁਆਇੰਟ ਇਲਾਕੇ ਵਿਚ ਢੰਡਾਰੀ ਸਟੇਸ਼ਨ ਦਾ ਨਿਰਮਾਣ ਇਸੇ ਕਰਕੇ ਕੀਤਾ ਗਿਆ ਸੀ ਤਾਂ ਜੋ ਨੇੜੇ ਤੇੜੇ ਰਹਿੰਦੀ ਲੇਵਰ (Labor) ਨੂੰ ਯੂ ਪੀ ਬਿਹਾਰ ਜਾਣ 'ਚ ਆਸਾਨੀ ਹੋ ਸਕੇ ਪਰ ਕਰੋੜਾਂ ਦੀ ਲਾਗਤ ਨਾਲ ਬਣਿਆ ਲੁਧਿਆਣਾ (Ludhiana) ਤੋਂ ਢੰਡਾਰੀ ਸਟੇਸ਼ਨ ਹੁਣ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ।

ਇਸ ਸਟੇਸ਼ਨ 'ਤੇ ਸਵੇਰ ਤੋਂ ਸ਼ਾਮ ਤੱਕ ਸਿਰਫ ਦੋ ਪੈਸੰਜਰ ਟਰੇਨਾਂ ਹੀ ਰੁਕਦੀਆਂ ਹਨ। ਜਿਸ ਕਰਕੇ ਨੇੜੇ ਤੇੜੇ ਦੇ ਇਲਾਕੇ 'ਚ ਰਹਿਣ ਵਾਲੀ ਲੇਵਰ (Labor) ਨੂੰ ਲੁਧਿਆਣਾ ਸਿਟੀ ਸਟੇਸ਼ਨ ਜਾ ਕੇ ਹੀ ਯੂਪੀ ਬਿਹਾਰ ਲਈ ਟ੍ਰੇਨਾਂ ਫੜਨੀਆਂ ਪੈਂਦੀਆਂ ਹਨ।

ਲੰਬੀ ਦੂਰੀ ਦੀਆਂ ਟਰੇਨਾਂ ਨਹੀਂ ਰੁਕਦੀਆਂ

ਢੰਡਾਰੀ ਸਟੇਸ਼ਨ ਰੋਜ਼ਾਨਾ 50 ਦੇ ਕਰੀਬ ਹੀ ਮੁਸਾਫਿਰ ਆਉਂਦੇ ਹਨ ਕਿਉਂਕਿ ਲੰਬੀ ਦੂਰੀ ਦੀਆਂ ਟਰੇਨਾਂ ਇਸ ਸਟੇਸ਼ਨ ਤੇ ਨਹੀਂ ਰੁਕਦੀਆਂ। ਸਟੇਸ਼ਨ 'ਤੇ ਜਦੋਂ ਮਰਜ਼ੀ ਜਾਓ ਤਾਂ ਸਟੇਸ਼ਨ ਵੀਰਾਨ ਹੀ ਨਜ਼ਰ ਆਉਂਦਾ ਹੈ। ਜਦੋਂ ਸਾਡੀ ਟੀਮ ਵੱਲੋਂ ਢੰਡਾਰੀ ਸਟੇਸ਼ਨ ਜਾ ਕੇ ਜਾਇਜ਼ਾ ਲਿਆ ਗਿਆ ਤਾਂ ਸਟੇਸ਼ਨ ਤੇ ਸਿਰਫ ਇਕ ਹੀ ਮੁਸਾਫ਼ਿਰ ਬੈਠਾ ਸੀ ਅਤੇ ਉਹ ਵੀ ਲੋਕਲ ਟਰੇਨ ਦੀ ਉਡੀਕ ਕਰ ਰਿਹਾ ਸੀ।

ਜਦਕਿ ਲੁਧਿਆਣਾ ਤੋਂ ਚੱਲਣ ਵਾਲੀਆਂ ਦਰਜਨਾਂ ਲੰਬੀ ਦੂਰੀ ਦੀਆਂ ਟਰੇਨਾਂ ਇਸ ਸਟੇਸ਼ਨ ਤੇ ਰੁਕਦਿਆਂ ਹੀ ਨਹੀਂ ਜਦੋਂ ਸਾਡੀ ਟੀਮ ਸਟੇਸ਼ਨ ਪਹੁੰਚੀ ਤਾਂ ਪਠਾਨਕੋਟ ਦਿੱਲੀ ਟਰੇਨ ਢੰਡਾਰੀ ਸਟੇਸ਼ਨ ਤੋਂ ਲੰਘੀ ਜ਼ਰੂਰ ਪਰ ਰੁਕੀ ਨਹੀਂ।

ਢੰਡਾਰੀ ਰੇਲਵੇ ਸਟੇਸ਼ਨ ਬਣਿਆ ਚਿੱਟਾ ਹਾਥੀ, ਨਹੀਂ ਰੁਕਦੀਆਂ ਟਰੇਨਾਂ

ਜਿਸ ਕਰਕੇ ਢੰਡਾਰੀ ਇਲਾਕੇ ਵਿਚ ਰਹਿਣ ਵਾਲੀ ਵੱਡੀ ਤਦਾਦ 'ਚ ਲੇਬਰ ਨੂੰ ਲੁਧਿਆਣਾ ਸਿਟੀ ਸਟੇਸ਼ਨ ਆ ਕੇ ਹੀ ਆਪਣਾ ਸਫ਼ਰ ਕਰਨਾ ਪੈਂਦਾ ਹੈ।

ਲੱਖਾਂ ਦੀ ਤਦਾਦ 'ਚ ਰਹਿੰਦੀ ਲੇਬਰ

ਜ਼ਿਆਦਾਤਰ ਲੇਬਰ ਲੁਧਿਆਣਾ (Ludhiana) ਦੀਆਂ ਫੈਕਟਰੀਆਂ ਵਿੱਚ ਕੰਮ ਕਰਦੀ ਹੈ ਅਤੇ ਫੋਕਲ ਪੁਆਇੰਟ ਰਹਿੰਦੀ ਹੈ। ਪਰ ਜਦੋਂ ਵੀ ਉਨ੍ਹਾਂ ਨੂੰ ਯੂ ਪੀ ਬਿਹਾਰ ਜਾਂ ਹੋਰ ਸੂਬੇ ਵਿੱਚ ਜਾਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਲੁਧਿਆਣਾ (Ludhiana) ਸਟੇਸ਼ਨ ਹੀ ਆਉਣਾ ਪੈਂਦਾ ਹੈ। ਲੁਧਿਆਣਾ ਸਟੇਸ਼ਨ ਢੰਡਾਰੀ ਤੋਂ ਲਗਪਗ ਅੱਠ ਤੋਂ ਨੌ ਕਿਲੋਮੀਟਰ ਦੀ ਦੂਰੀ ਤੇ ਹੈ।

ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਢੰਡਾਰੀ ਦੇ ਨੇੜੇ ਹੈ ਪਰ ਢੰਡਾਰੀ ਸਟੇਸ਼ਨ ਤੇ ਲੰਬੀ ਦੂਰੀ ਦੀ ਟਰੇਨਾਂ ਹੀ ਨਹੀਂ ਰੁਕਦੀਆਂ ਜਿਸ ਕਰਕੇ ਇਹ ਸਟੇਸ਼ਨ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ

ਟਿਕਟ ਨਹੀਂ ਮਿਲਦੀ

ਲੁਧਿਆਣਾ (Ludhiana) ਦੇ ਢੰਡਾਰੀ ਸਟੇਸ਼ਨ ਤੇ ਇੱਥੋਂ ਤੱਕ ਕਿ ਟਿਕਟ ਤੱਕ ਵੀ ਨਹੀਂ ਮਿਲਦੀ ਨੇੜੇ ਤੇੜੇ ਦੇ ਮੁਸਾਫ਼ਿਰਾਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟਿਕਟ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਲੁਧਿਆਣਾ ਸਿਟੀ ਸਟੇਸ਼ਨ (Ludhiana City Station) ਜਾਣਾ ਪੈਂਦਾ ਹੈ ਕਿਉਂਕਿ ਇੱਥੇ ਖਿੜਕੀ ਤੇ ਉਨ੍ਹਾਂ ਨੂੰ ਟਿਕਟ ਨਹੀਂ ਮਿਲਦੀ।

ਲੋਕਾਂ ਨੇ ਮੰਗ ਕੀਤੀ ਕਿ ਇੱਥੇ ਲੰਬੀ ਦੂਰੀ ਦੀਆਂ ਟਰੇਨਾਂ ਰੁਕਣੀਆਂ ਚਾਹੀਦੀਆਂ ਨੇ ਤਾਂ ਜੋ ਨੇੜੇ ਤੇੜੇ ਰਹਿੰਦੀ ਲੇਵਰ ਨੂੰ ਆਸਾਨੀ ਨਾਲ ਯੂ ਪੀ, ਬਿਹਾਰ(UP Bihar) ਜਾਣ 'ਚ ਮਦਦ ਹੋ ਸਕੇ।

ਸਟੇਸ਼ਨ ਦਾ ਰਾਜਨੀਤੀਕਰਨ

ਲੁਧਿਆਣਾ (Ludhiana) ਦੇ ਢੰਡਾਰੀ ਸਟੇਸ਼ਨ ਤੇ ਭਾਵੇਂ ਅੱਜ ਵੀ ਸਿਰਫ ਦੋ ਪੈਸੰਜਰ (Passenger) ਟਰੇਨਾਂ ਹੀ ਰੁਕਦੀਆਂ ਹਨ ਪਰ ਇਸ ਦਾ ਸਿਆਸੀਕਰਨ ਅਕਸਰ ਚੋਣਾਂ ਦੇ ਵਿੱਚ ਹੁੰਦਾ ਰਹਿੰਦਾ ਹੈ। ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਢੰਡਾਰੀ ਸਟੇਸ਼ਨ ਨੂੰ ਅਪਗ੍ਰੇਡ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਅਤੇ ਲੰਬੀ ਦੂਰੀ ਦੀਆਂ ਟਰੇਨਾਂ ਰੋਕਣ ਦੇ ਦਾਅਵੇ ਵੀ ਕੀਤੇ ਜਾਂਦੇ ਹਨ।

2014 ਵਿੱਚ ਜਦੋਂ ਰਵਨੀਤ ਬਿੱਟੂ ਪਹਿਲੀ ਵਾਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਤਾਂ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਇੱਥੇ ਲੰਬੀ ਦੂਰੀ ਦੀਆਂ ਟਰੇਨਾਂ ਰੁਕਵਾਈਆਂ ਜਾਣਗੀਆਂ ਤਾਂ ਜੋ ਲੇਬਰ ਨੂੰ ਸਹੂਲਤ ਮਿਲ ਸਕੇ ਪਰ ਅੱਜ ਤੱਕ ਨਾ ਤਾਂ ਲੰਬੀ ਦੂਰੀ ਦੀਆਂ ਟਰੇਨਾਂ ਅਜੇ ਰੁਕਦੀਆਂ ਹਨ ਅਤੇ ਨਾ ਹੀ ਸਟੇਸ਼ਨ ਤੇ ਕੋਈ ਹੋਰ ਸੁਵਿਧਾ ਲੇਬਰ ਲਈ ਮੁਹੱਈਆ ਕਰਵਾਈ ਗਈ।

ਕੋਰੋਨਾ ਮਹਾਂਮਾਰੀ ਤੋਂ ਬਾਅਦ ਖਰਾਬ ਹੋਏ ਹਾਲਾਤ

ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਢੰਡਾਰੀ ਸਟੇਸ਼ਨ ਦੇ ਕੁਝ ਕੁ ਟਰੇਨਾਂ ਰੁਕਦੀਆਂ ਹੁੰਦੀਆਂ ਸਨ। ਉਨ੍ਹਾਂ ਨੇ ਕਿਹਾ ਜਿਸ ਕਰਕੇ ਇਸ ਸਟੇਸ਼ਨ ਤੇ ਚਹਿਲ ਪਹਿਲ ਵੀ ਰਹਿੰਦੀ ਸੀ। ਲੋਕਾਂ ਦੇ ਕੰਮਕਾਰ ਵੀ ਚੱਲਦੇ ਸਨ ਅਤੇ ਲੋਕ ਆਸਾਨੀ ਨਾਲ ਟਰੇਨਾਂ 'ਚ ਉਤਰਦੇ ਚੜ੍ਹਦੇ ਸਨ ਪਰ ਕੋਰੋਨਾ ਮਾਂਹਾਵਾਰੀ ਦੇ ਦੌਰਾਨ ਜਦੋਂ ਰੇਲਵੇ ਵਿਭਾਗ ਵੱਲੋਂ ਟਰੇਨਾਂ ਤੇ ਪਾਬੰਦੀ ਲਗਾਈ ਗਈ ਉਸ ਤੋਂ ਬਾਅਦ ਟਰੇਨਾਂ ਰੁਕਣੀਆਂ ਬੰਦ ਹੋ ਗਈਆਂ ਹਨ।

ਇਹ ਵੀ ਪੜ੍ਹੋ:- ਚੋਣਾਂ ਦੇ ਚੱਲਦੇ ਵੋਟਾਂ ਤੋਂ ਬਾਅਦ ਹੁਣ ਜਲੰਧਰ ਛਾਉਣੀ ਹਲਕੇ ਵਿਚ "ਅੱਗੇ ਕੀ"

ETV Bharat Logo

Copyright © 2025 Ushodaya Enterprises Pvt. Ltd., All Rights Reserved.