ਲੁਧਿਆਣਾ: ਪੰਜਾਬ ਦੇ ਨਾਲ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਜਿੱਥੇ ਵੀ ਧਾਨ ਦੀ ਖੇਤੀ ਕੀਤੀ ਜਾਂਦੀ ਹੈ, ਉੱਥੇ ਪਰਾਲੀ ਦਾ ਪ੍ਰਬੰਧਨ ਲੰਮੇ ਸਮੇਂ ਤੋਂ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਸਾਲਾਂ ਤੋਂ ਇਸ ਸਬੰਧੀ ਖੋਜਾਂ ਚੱਲ ਰਹੀਆਂ ਹਨ, ਪਰ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਚੱਲ ਰਹੇ ਕੇਂਦਰ ਸਰਕਾਰ ਦੇ ਮਹਿਕਮੇ ਸੀ ਫੈਟ ਵਲੋਂ ਅਜਿਹੀ ਤਕਨੀਕ ਇਜਾਦ ਕੀਤੀ ਗਈ ਹੈ ਜਿਸ ਨਾਲ 24 ਘੰਟਿਆਂ ਦੇ ਅੰਦਰ ਪਰਾਲੀ ਨੂੰ ਡੀ ਕੰਪੋਜ਼ ਕੀਤਾ ਜਾ ਸਕੇਗਾ।
ਇਸ ਸਬੰਧੀ ਸੰਸਥਾਨ ਵੱਲੋਂ ਲੈਬ ਟੈਸਟ ਪੂਰੇ ਕਰ ਲਏ ਗਏ ਹਨ। ਇਹ ਟੈਸਟ 100 ਫੀਸਦੀ ਕਾਮਯਾਬ ਰਹੇ ਹਨ ਅਤੇ ਹੁਣ ਅਗਲੇ ਮਹੀਨੇ ਤੋਂ ਇਸ ਪ੍ਰੋਜੈਕਟ ਦੇ ਫੀਲਡ ਟੈਸਟ ਸ਼ੁਰੂ ਹੋ ਜਾਣਗੇ ਜਿਸ ਨਾਲ ਕਿਸਾਨਾਂ ਨੂੰ ਪਰਾਲੀ ਦੀ ਸਮੱਸਿਆਂ ਤੋਂ ਨਿਜਾਤ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪ੍ਰੋਜੇਕਟ ਨੂੰ ਪਟੇਂਟ ਕਰਨ ਲਈ ਭੇਜ ਦਿੱਤਾ ਗਿਆ ਹੈ ਸੰਸਥਾਨ ਦੇ ਸੀਨੀਅਰ ਡਾਕਟਰਾਂ ਡੀ ਟੀਮ ਦੀ ਅੱਜ ਪੀ ਏ ਯੂ ਦੇ ਡਾਇਰੈਕਟਰ ਨਾਲ ਮੀਟਿੰਗ ਹੈ ਅਤੇ ਉਸ ਤੋਂ ਬਾਅਦ ਇਸ ਪ੍ਰੋਜੇਕਟ ਨੂੰ ਅਮਲੀ ਜਾਮਾ ਪਹਿਨਾ ਕੇ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ। ਇਸ ਸਬੰਧੀ ਅੱਜ ਸੰਸਥਾਨ ਵਲੋਂ 3 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਕਿਸਾਨ ਮੇਲੇ ਦੀ ਜਾਣਕਾਰੀ ਦੇਣ ਸਬੰਧੀ ਰਖੀ ਗਈ ਪ੍ਰੈਸ ਕਾਨਫਰੰਸ ਵਿੱਚ (stubble Burning issue) ਦੱਸਿਆ ਗਿਆ ਹੈ।
ਕੀ ਹੈ ਡੀ ਕੰਪੋਜ਼: ਪਰਾਲੀ ਨੂੰ ਖੇਤਾਂ ਵਿੱਚ ਹੀ ਰਸਾਇਣਾਂ ਦੀ ਮਦਦ ਨਾਲ ਸਾੜਨ ਦੀ ਪ੍ਰਕਿਰਿਆ ਨੂੰ ਡੀ ਕੰਪੋਜ਼ ਕਿਹਾ ਜਾਂਦਾ ਹੈ। ਪਿਛਲੇ ਸਾਲ ਦਿੱਲੀ ਸਰਕਾਰ ਵੱਲੋਂ ਕੇਂਦਰ ਦੀ ਮਦਦ ਨਾਲ ਤਿਆਰ ਰਸਾਇਣਾਂ ਦੀ ਮਦਦ ਨਾਲ ਪਰਾਲੀ ਨੂੰ ਡੀ ਕੰਪੋਜ਼ ਕਰਨ ਦੀ ਇਸ ਤਕਨੀਕ ਨੂੰ ਵਰਤਿਆ ਗਿਆ ਸੀ, ਪਰ ਇਸ ਤਕਨੀਕ ਨਾਲ ਹੁਣ ਤੱਕ ਜੋ ਫਾਰਮੂਲਾ ਵਰਤਿਆ ਜਾਂਦਾ ਸੀ, ਉਸ ਨਾਲ ਕਾਫੀ ਸਮਾਂ ਲਗਦਾ ਸੀ। ਕਿਸਾਨਾਂ ਨੂੰ ਪਰਾਲੀ ਸਾੜਨ ਲਈ ਲਗਭਗ 12 ਤੋਂ 15 ਦਿਨ ਤੱਕ ਲਗਦੇ ਸਨ, ਪਰ ਹੁਣ ਸੰਸਥਾਨ ਵਲੋਂ ਤਿਆਰ ਕੀਤੇ। ਇਸ ਪ੍ਰੋਜੇਕਟ ਨਾਲ 24 ਘੰਟਿਆਂ ਵਿੱਚ ਪਰਾਲੀ ਨੂੰ ਡੀ ਕੰਪੋਜ਼ ਕੀਤਾ ਜਾ ਸਕੇਗਾ। ਇਹ ਦਾਅਵਾ ਸੰਸਥਾਨ ਨੇ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਹ (Stubble Decompose) ਫਾਰਮੂਲਾ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵਿਚ ਕਾਮਯਾਬ ਹੋ ਸਕੇਗਾ।
ਲੈਬ ਟੈਸਟ ਪੂਰੇ: ਸੀ ਫੈਟ ਦੇ ਪ੍ਰਿੰਸੀਪਲ ਵਿਗਿਆਨੀ ਡਾਕਟਰ ਸੰਜੀਵ ਕੁਮਾਰ ਤਿਆਗੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਲੈਬ ਟੈਸਟ ਪੂਰੇ ਹੋ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੀ ਮੀਟਿੰਗ ਪੀ ਏ ਯੂ ਦੇ ਵਿਗਿਆਨੀਆਂ ਨਾਲ ਹੈ ਜਿਸ ਤੋਂ ਬਾਅਦ ਫੀਲਡ ਟੈਸਟ ਕਰਵਾ ਕੇ ਇਨ੍ਹਾਂ ਨੂੰ ਕਿਸਾਨਾਂ ਲਈ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨੂੰ ਜਲਾਉਣ ਨਾਲ ਕਿਸਾਨ ਆਪਣਾ ਵਡਾ ਨੁਕਸਾਨ ਕਰਦਾ ਹੈ, ਕਿਉਂਕਿ ਪਰਾਲੀ ਦੇ ਵਿਚ ਨਾਈਟ੍ਰੋਜਨ ਹੁੰਦੀ ਹੈ ਅਤੇ ਕਿਸਾਨ ਇਸ ਨੂੰ ਅੱਗ ਲਾ ਦਿੰਦੇ ਨੇ ਜਿਸ ਨਾਲ ਉਨ੍ਹਾਂ ਦੀ ਨਾਈਟ੍ਰੋਜਨ ਦੀ ਡਿਮਾਂਡ ਖਤਮ ਹੋ ਜਾਂਦੀ ਹੈ ਕਿਸਾਨਾਂ ਦੇ ਖੇਤਾਂ ਨੂੰ ਨਾਈਟ੍ਰੋਜਨ ਦੀ ਲੋੜ ਪੈਂਦੀ ਹੈ।
ਕਿਸਾਨਾਂ ਦੀਆਂ ਮੁਸ਼ਕਲਾਂ : ਕਿਸਾਨਾਂ ਲਈ ਪਰਾਲੀ ਦਾ ਪ੍ਰਬੰਧਨ ਇਕ ਵੱਡੀ ਸਮੱਸਿਆ ਹੈ। ਕਿਸਾਨ ਲੰਮੇ ਸਮੇਂ ਤੋਂ ਇਸ ਨਾਲ ਜੂਝ ਰਹੇ ਨਨ। ਅੱਗ ਲਾਉਣ ਕਰਕੇ ਕਿਸਾਨਾਂ ਉੱਤੇ ਪਰਚੇ ਹੁੰਦੇ ਹਨ ਅਤੇ ਚੌਗਿਰਦਾ ਵੀ ਪ੍ਰਦੂਸ਼ਿਤ ਹੁੰਦਾ ਹੈ, ਪਰ ਕਿਸਾਨਾਂ ਦੇ ਕੋਲ ਸੌਣੀ ਦੀ ਫਸਲ ਤੋਂ ਬਾਅਦ ਹਾੜੀ ਦੀ ਫਸਲ ਲਈ ਸਮਾਂ ਬਹੁਤ ਘੱਟ ਹੁੰਦਾ ਹੈ ਅਤੇ ਪਰਾਲ਼ੀ ਨੂੰ ਸਾਹਮਣੇ ਇਕ ਵੱਡੀ ਸਮੱਸਿਆ ਹੈ। ਕਿਉਕਿ, ਪੰਜਾਬ ਦੇ ਵੱਡੇ ਰਕਬੇ ਅੰਦਰ ਝੋਨਾ ਲਾਇਆ ਜਾਂਦਾ ਹੈ। ਵਿਹਲੇ ਹੋਣ ਤੋਂ ਬਾਅਦ ਕਿਸਾਨਾਂ ਨੇ ਮਹਿਜ਼ 10 ਜਾਂ 15 ਦਿਨਾਂ ਵਿਚ ਖੇਤ ਵੇਲੇ ਕਰਕੇ ਕਣਕ ਬੀਜਣੀ ਹੁੰਦੀ ਹੈ ਜਿਸ ਕਰਕੇ ਕਿਸਾਨ ਪਰਾਲੀ ਨੂੰ ਅੱਗ ਲਾ ਦਿੰਦੇ ਹਨ। ਕਿਸਾਨਾਂ ਲਈ ਪਰਾਲੀ ਦਾ ਪ੍ਰਬੰਧਨ ਇੱਕ ਵੱਡੀ ਚੁਣੌਤੀ ਹੈ। ਹਾਲਾਂਕਿ ਸੁਪਰ ਸੀਡਰ, ਹੈਪੀ ਸੀਡਰ ਵਰਗੀਆਂ ਕਈ ਤਕਨੀਕਾਂ ਵੀ ਇਜਾਦ ਹੋਇਆ ਜਿਸ ਦੇ ਤਹਿਤ ਵੱਡੇ ਕਿਸਾਨਾਂ ਲਈ ਤਾਂ ਇਹ ਮਸ਼ੀਨਾਂ ਖ਼ਰੀਦ ਕੇ ਪਰਾਲੀ ਦਾ ਪ੍ਰਬੰਧਨ ਕਰਨਾ ਸੌਖਾ ਹੈ, ਪਰ ਛੋਟੇ ਕਿਸਾਨਾਂ ਲਈ ਇਹ ਵੱਡੀ ਸਮੱਸਿਆ ਹੈ। ਇਸ ਕਰਕੇ ਕਿਸਾਨਾਂ ਲਈ ਜੇਕਰ ਰਸਾਇਣਾਂ ਦੀ ਮਦਦ ਦੇ ਨਾਲ ਪਰਾਲੀ ਨੂੰ ਖੇਤ ਵਿੱਚ ਹੀ ਕੰਪੋਜ਼ ਕਰਨ ਦੀ ਹੈ। ਤਕਨੀਕ ਕਾਮਯਾਬ ਹੁੰਦੀ ਹੈ, ਤਾਂ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ:Expire Medicine ਦੀ ਡੇਟ ਮਿਟਾਉਂਣ ਦੀ Viral Video, ਹਰਕਤ ਵਿਚ ਆਇਆ ਸਿਹਤ ਵਿਭਾਗ