ਲੁਧਿਆਣਾ : ਲੁਧਿਆਣਾ ਦੇ ਥਾਣਾ ਸਦਰ ਦੇ ਆਧੀਨ ਆਉਂਦੀ ਚੌਂਕੀ ਲਲਤੋਂ ਵਿੱਚ ਇੱਕ ਨੌਜਵਾਨ ਵਲੋਂ ਸ਼ੱਕੀ ਹਾਲਾਤਾਂ ਵਿੱਚ ਖੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਇੰਦਰਕਾਤ ਠਾਕੁਰ ਦੇ ਰੂਪ ਵਜੋਂ ਹੋਈ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੌਜਵਾਨ ਰਹਿੰਦਾ ਸੀ ਪਰੇਸ਼ਾਨ : ਮ੍ਰਿਤਕ ਨੌਜਵਾਨ ਦੇ ਨਜ਼ਦੀਕੀਆਂ ਨੇ ਦੱਸਿਆ ਹੈ ਕਿ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਕਿ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਉਹ ਇੱਥੇ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਦਾ ਨਾਂ ਇੰਦਰਕਾਂਤ ਠਾਕੁਰ ਹੈ ਅਤੇ ਉਹ ਵਿਆਹਿਆ ਹੋਇਆ ਹੈ। ਉਸਦੇ ਤਿੰਨ ਬੱਚੇ ਹਨ, ਉਨ੍ਹਾਂ ਕਿਹਾ ਕਿ ਨੌਜਵਾਨ ਲਾਟਰੀ ਅਤੇ ਜੂਆ ਖੇਡਣ ਦਾ ਆਦੀ ਸੀ। ਉਹ ਕਿਸੇ ਗੱਲੋਂ ਪਰੇਸ਼ਾਨ ਵੀ ਰਹਿੰਦਾ ਸੀ।
- Ferozepur Government Hospital: ਸਰਕਾਰੀ ਹਸਪਤਾਲ 'ਚ ਮਰੀਜ਼ ਹੋ ਰਹੇ ਹਨ ਖੱਜਲ, ਡਿਲੀਵਰੀ ਕਰਵਾਉਣ ਆਈ ਮਹਿਲਾ ਨਾਲ ਕੀਤਾ ਮਾੜਾ ਵਤੀਰਾ
- Homemade Sweets: 15 ਸਾਲ ਵਿਦੇਸ਼ਾਂ ’ਚ ਧੱਕੇ ਖਾਣ ਤੋਂ ਬਾਅਦ ਸੁਖਬੀਰ ਸਿੰਘ ਨੇ ਪੰਜਾਬ ਵਿੱਚ ਆ ਕੇ ਕੀਤਾ ਵਪਾਰ, ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਦਿੱਤੀ ਨੇਕ ਸਲਾਹ
- Student Elections in PU: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵਿਦਿਆਰਥੀ ਚੋਣਾਂ ਦੇ ਪ੍ਰਚਾਰ ਦਾ ਆਖਰੀ ਦਿਨ, ਪ੍ਰਧਾਨਗੀ ਲਈ 9 ਉਮੀਦਵਾਰ ਚੋਣ ਮੈਦਾਨ 'ਚ
ਉੱਥੇ ਹੀ ਚੌਂਕੀ ਲਲਤੋਂ ਦੇ ਏਐਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨੌਜਵਾਨ ਦੀ ਮਿਲੀ ਹੈ। ਉਹ ਮੌਕੇ ਉੱਤੇ ਆਏ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਉਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਖੁਲਾਸਾ ਹੋ ਸਕੇਗਾ ਕਿ ਮ੍ਰਿਤਕ ਨੇ ਖੁਦਕੁਸ਼ੀ ਕੀਤੀ ਹੈ ਜਾਂ ਕੋਈ ਹੋਰ ਕਾਰਣ ਹੈ। ਮ੍ਰਿਤਕ ਲਲਤੋਂ ਇਲਾਕੇ ਵਿੱਚ ਪੈਂਦੀ ਟੋਪ ਇਨਕਲੇਵ ਦਾ ਵਾਸੀ ਸੀ। ਇਸ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।