ETV Bharat / state

ਲੁਧਿਆਣਾ ਪਹੁੰਚੇ ਮੁੱਖ ਮੰਤਰੀ ਦਾ ਸਫ਼ਾਈ ਕਰਮਚਾਰੀਆਂ ਨੇ ਘੇਰਿਆ ਕਾਫਿਲਾ, ਕਿਹਾ 'ਪੱਕਾ ਤਾਂ ਕਰ ਦਿੱਤਾ ਪਰ ਨਹੀਂ ਮਿਲੀ 6 ਮਹੀਨੇ ਤੋਂ ਤਨਖਾਹ' - ਮੁਖ ਮੰਤਰੀ ਦਾ ਕਾਫਿਲਾ ਘੇਰਿਆ

ਲੁਧਿਆਣਾ ਦੇ ਸਫਾਈ ਕਰਮਚਾਰੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਕਾਫਿਲਾ ਘੇਰਿਆ ਗਿਆ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੱਕਾ ਤਾਂ ਕਰ ਦਿੱਤਾ ਗਿਆ ਹੈ, ਪਰ 6 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ।

Cleaning workers surrounded the convoy of the chief minister who arrived in Ludhiana
ਲੁਧਿਆਣਾ ਪਹੁੰਚੇ ਮੁੱਖ ਮੰਤਰੀ ਦਾ ਸਫ਼ਾਈ ਕਰਮਚਾਰੀਆਂ ਨੇ ਘੇਰਿਆ ਕਾਫਿਲਾ, ਕਿਹਾ 'ਪਕਾ ਤਾਂ ਕਰ ਦਿੱਤਾ ਪਰ ਨਹੀਂ ਮਿਲੀ ਛੇ ਮਹੀਨੇ ਤੋਂ ਤਨਖਾਹ'
author img

By

Published : Apr 28, 2023, 3:20 PM IST

ਲੁਧਿਆਣਾ ਪਹੁੰਚੇ ਮੁੱਖ ਮੰਤਰੀ ਦਾ ਸਫ਼ਾਈ ਕਰਮਚਾਰੀਆਂ ਨੇ ਘੇਰਿਆ ਕਾਫਿਲਾ, ਕਿਹਾ 'ਪਕਾ ਤਾਂ ਕਰ ਦਿੱਤਾ ਪਰ ਨਹੀਂ ਮਿਲੀ ਛੇ ਮਹੀਨੇ ਤੋਂ ਤਨਖਾਹ'

ਲੁਧਿਆਣਾ : ਪੰਜਾਬ ਕੈਬਨਿਟ ਦੀ ਲੁਧਿਆਣਾ ਦੇ ਵਿਚ ਅੱਜ ਬੈਠਕ ਹੋਈ। ਇਸ ਦੌਰਾਨ ਮੁੱਖ ਮੰਤਰੀ ਮੰਤਰੀਆਂ ਬੈਠਕ ਦੀ ਅਗਵਾਈ ਕਰਨ ਪਹੁੰਚੇ, ਮੀਡੀਆ ਨੂੰ ਸੰਬੋਧਿਤ ਕਰਨ ਤੋਂ ਬਾਅਦ ਭਗਵੰਤ ਮਾਨ ਜਦੋਂ ਵਾਪਿਸ ਜਾਣ ਲੱਗੇ ਤਾਂ ਸਫ਼ਾਈ ਕਰਮਚਾਰੀਆਂ ਨੇ ਉਨ੍ਹਾਂ ਦੇ ਕਾਫਲੇ ਨੂੰ ਘੇਰ ਲਿਆ। ਇਸ ਦੌਰਾਨ ਸਫਾਈ ਕਰਮਚਾਰੀਆਂ ਨੇ ਸਵਾਲ ਕੀਤੇ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਪੱਕਾ ਕਰ ਦਿਤਾ ਗਿਆ ਸੀ ਪਰ ਬੀਤੇ ਛੇ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲ ਸਕੀ ਹੈ। ਉਹਨਾਂ ਵੱਲੋਂ ਇੱਕ ਮੰਗ ਪੱਤਰ ਵੀ ਮੁੱਖ ਮੰਤਰੀ ਦੇ ਨਾਂ ਸੌਂਪਿਆ ਗਿਆ, ਇਸਤੋਂ ਪਹਿਲਾਂ ਬੀਤੇ ਦਿਨ ਇਹਨਾਂ ਸਫ਼ਾਈ ਕਰਮਚਾਰੀਆਂ ਵੱਲੋਂ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।

ਘਰ ਦਾ ਗੁਜ਼ਾਰਾ ਹੋਇਆ ਮੁਸ਼ਕਿਲ : ਇਸ ਦੌਰਾਨ ਸਫ਼ਾਈ ਕਰਮਚਾਰੀਆਂ ਨੇ ਕਿਹਾ ਸਾਨੂੰ ਪੱਕਾ ਤਾਂ ਕਰ ਦਿੱਤਾ ਗਿਆ, ਪਰ ਬੀਤਿਆ 6 ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ ਹੈ, ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਇਸ ਦੌਰਾਨ ਸਫਾਈ ਕਰਮਚਾਰੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਸਾਡੀ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਦੋਂ ਉਨ੍ਹਾਂ ਵੱਲੋਂ ਮੁੱਖ ਮੰਤਰੀ ਦਾ ਕਾਫਲਾ ਰੋਕਿਆ ਗਿਆ ਸੀ ਐਮ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਫ਼ਾਈ ਕਰਮਚਾਰੀਆਂ ਨੂੰ ਕਾਫ਼ਲੇ ਤੋਂ ਦੂਰ ਕਰਦੇ ਸੁਰੱਖਿਆ ਮੁਲਾਜ਼ਮ ਵਿਖਾਈ ਦਿੱਤੇ।

ਇਹ ਵੀ ਪੜ੍ਹੋ : ਮਰਹੂਮ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਸੰਭਾਲਿਆ ਅੰਗੀਠਾ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਲੁਧਿਆਣਾ ਵਿਖੇ ਕੈਬਨਿਟ ਦੀ ਮੀਟਿੰਗ ਰੱਖੀ ਗਈ ਸੀ, ਸਫ਼ਾਈ ਕਰਮਚਾਰੀਆਂ ਨੇ ਮੰਗ ਕੀਤੀ ਕਿ ਜਦੋਂ ਉਹ ਕੱਚੇ ਸਨ ਉਨ੍ਹਾਂ ਨੂੰ ਤਨਖਾਹ ਤਾਂ ਮਿਲ਼ੀ ਸੀ ਪਰ ਪੱਕੇ ਹੋਣ ਤੋਂ ਬਾਅਦ ਉਨ੍ਹਾਂ ਨੂੰ ਤਨਖਾਹ ਮਿਲਣੀ ਹੀ ਬੰਦ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਕਰੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.