ਲੁਧਿਆਣਾ : ਲੁਧਿਆਣਾ ਦੇ ਰਾਹੋਂ ਰੋਡ ਉਤੇ ਦੋ ਧਿਰਾਂ ਵਿਚਕਾਰ ਖੂਨੀ ਝੜਪ ਹੋ ਗਈ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ 20 ਤੋਂ 30 ਜਾਣੇ ਸਮੇਤ ਔਰਤਾਂ ਇਕ ਘਰ ਉਤੇ ਹਮਲਾ ਕਰ ਕੇ ਉਥੇ ਭੰਨ ਤੋੜ ਕਰ ਰਹੇ ਹਨ। ਹਾਲਾਂਕਿ ਇਕ ਧਿਰ (ਜਿਸ ਨੇ ਹਮਲਾ ਕੀਤਾ) ਵੱਲੋਂ ਕਿਹਾ ਜਾ ਰਿਹਾ ਹੈ ਕਿ ਦੂਜੀ ਧਿਰ ਦੇ ਲੜਕੇ ਵੱਲੋਂ ਉਨ੍ਹਾਂ ਦੀ ਲੜਕੀ ਨਾਲ ਛੇੜਛਾੜ ਕਰਨ ਕਰਕੇ ਇਹ ਕੰਮ ਕੀਤਾ ਗਿਆ ਹੈ।
ਪੀੜਤ ਧਿਰ ਦਾ ਬਿਆਨ : ਉਥੇ ਹੀ ਦੂਜੇ ਪਾਸੇ ਪੀੜਤ ਧਿਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਉਤੇ ਪਿੰਡ ਦੇ ਬਾਬੂ ਲਾਲ, ਸੰਨੀ ਤੇ ਸ਼ੇਰੀ ਨੇ ਉਨ੍ਹਾਂ ਦੇ ਪਰਿਵਾਰ ਉਤੇ ਹਮਲਾ ਕੀਤਾ ਹੈ। ਬਾਬੂ ਲਾਲ ਨੇ ਬਾਹਰੋਂ 70 ਤੋਂ 80 ਬੰਦੇ ਬੁਲਾ ਕੇ ਉਨ੍ਹਾਂ ਦੇ ਘਰ ਉਥੇ ਹਮਲਾ ਕੀਤਾ ਤੇ ਘਰ ਵਿੱਚ ਪਏ ਮੋਟਰਸਾਈਕਲ, ਪੇਟੀਆਂ, ਬੈੱਡ ਦੀ ਭੰਨਤੋੜ ਕਰ ਕੇ ਕਾਫੀ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਹਮਲਾਵਰ ਸਾਡੇ ਘਰੋਂ ਇਕ ਲੱਖ ਰੁਪਏ, ਸੋਨੇ ਦੀਆਂ ਟੂਮਾ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਉਨ੍ਹਾਂ ਕਿਹਾ ਕਿ ਬਾਬੂ ਲਾਲ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੇ 10 ਤੋਂ ਵਧ ਬੰਦੇ ਫੱਟੜ ਕੀਤੇ ਹਨ। ਜ਼ਖਮੀਆਂ ਵਿਚੋਂ ਕਈਆਂ ਦੀਆਂ ਲੱਤਾਂ ਟੁੱਟੀਆਂ ਹਨ।
- ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਲੱਗਣਗੇ ਮੈਟਲ ਡਿਟੈਕਟਰ, ਸੰਗਤ ਦੀ ਸੁਰੱਖਿਆ ਲਈ ਲਿਆ ਜਾ ਰਿਹਾ ਫੈਸਲਾ !
- Modified Tractor: ਮੌਡੀਫਾਈ ਕੀਤਾ ਟਰੈਕਟਰ ਚਲਾਉਣ ਵਾਲਾ ਸ਼ੌਂਕੀ ਨੌਜਵਾਨ ਚੜ੍ਹਿਆ ਪੁਲਿਸ ਦੇ ਧੱਕੇ, ਜਾਣੋ ਕੀ ਹੈ ਮਾਮਲਾ
- ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ! ਨਿਸ਼ਾਨੇ 'ਤੇ ਵੱਜੇਗਾ ਤੀਰ ਜਾਂ ਫਿਰ ਖੁੰਝੇਗਾ ਨਿਸ਼ਾਨਾ, ਪੜ੍ਹੋ ਖ਼ਾਸ ਰਿਪੋਰਟ
ਪੀੜਤ ਧਿਰ ਵੱਲੋਂ ਇਨਸਾਫ਼ ਦੀ ਮੰਗ : ਇਸ ਦੌਰਾਨ ਪੀੜਤ ਧਿਰ ਦੀਆਂ ਔਰਤਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਵੱਲੋਂ ਉਨ੍ਹਾਂ ਦੇ ਲੜਕੇ ਉਤੇ ਝੂਠਾ ਇਲਜ਼ਾਮ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਵੀ ਸਾਡੇ ਬਿਆਨ ਦਰਜ ਨਹੀਂ ਕੀਤੇ, ਸਗੋਂ ਜਿਨ੍ਹਾਂ ਨੇ ਹਮਲਾ ਕੀਤਾ ਹੈ ਉਨ੍ਹਾਂ ਦੇ ਘਰ ਵਿੱਚ ਹੀ ਮੁਲਾਜ਼ਮ ਬੈਠੇ ਹਨ। ਸਾਡੀ ਕੋਈ ਬਾਤ ਨਹੀਂ ਪੁੱਛ ਰਿਹਾ ।
ਪੁਲਿਸ ਨੇ ਕੁਝ ਵਿਅਕਤੀਆਂ ਨੂੰ ਲਿਆ ਹਿਰਾਸਤ ਵਿੱਚ : ਪੀੜਤ ਧਿਰ ਨੇ ਇਲਜ਼ਾਮ ਲਾਇਆ ਹੈ ਕਿ ਹਮਲਾ ਕਰਨ ਵਾਲਾ ਬਾਬੂ ਲਾਲ ਕਬਾੜ ਦਾ ਕੰਮ ਕਰਦਾ ਹੈ ਤੇ ਚੋਰੀ ਦਾ ਸਾਮਾਨ ਵੇਚਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਸਾਡੇ ਲੜਕੇ ਨੂੰ ਬਾਹਰ ਲੈ ਕੇ ਗਏ ਤੇ ਉਥੇ ਜਾ ਕੇ ਉਸ ਦੀ ਕੁੱਟਮਾਰ ਕੀਤੀ। ਵਿਰੋਧ ਕਰਨ ਉਤੇ ਉਹ ਆਪਣੇ 70 ਤੋਂ 80 ਸਾਥੀਆਂ ਨੂੰ ਸਾਡੇ ਘਰ ਲੈ ਆਇਆ ਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਲਾਕੇ ਦੇ ਵਿੱਚ ਹਾਲੇ ਵੀ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਪੁਲਸ ਵੱਲੋਂ ਮੌਕੇ ਤੇ ਜਾ ਕੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੀ ਵੀ ਖਬਰ ਹੈ।