ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਰਾਏਕੋਟ ਦੇ ਐੱਫਸੀਆਈ ਡੀਪੂ 'ਚ ਸੀਬੀਆਈ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ 'ਚ ਇੱਕ ਚੰਡੀਗੜ੍ਹ ਦੀ ਟੀਮ ਸੀ ਜਦਕਿ ਇੱਕ ਟੀਮ ਦਿੱਲੀ ਤੋਂ ਆਈ ਸੀ। ਇਸ ਸਬੰਧੀ ਐੱਫਸੀਆਈ ਮੁਲਾਜ਼ਮਾਂ ਦਾ ਕਹਿਣਾ ਕਿ ਸੀਬੀਆਈ ਟੀਮ ਵਲੋਂ ਸਰਪ੍ਰਾਈਜ਼ ਰੇਡ ਕੀਤੀ ਗਈ ਹੈ।
ਇਸ ਮੌਕੇ ਐੱਫਸੀਆਈ ਮੁਲਾਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਬੀਆਈ ਵਲੋਂ ਸਰਪ੍ਰਾਈਜ਼ ਰੇਡ ਕੀਤੀ ਗਈ ਹੈ। ਇਸ ਦੌਰਾਨ ਟੀਮ ਵਲੋਂ ਰੂਟੀਨ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀਬੀਆਈ ਦੀ ਟੀਮ ਵਲੋਂ ਦਫ਼ਤਰੀ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਗੁਦਾਮ 'ਚ ਪਈ ਫਸਲ ਦੇ ਸੈਂਪਲ ਵੀ ਲਏ ਜਾਣਗੇ, ਜਿਨ੍ਹਾਂ ਦੀ ਚੈਕਿੰਗ ਆਪਣੀ ਲੈੱਬ 'ਚ ਕੀਤੀ ਜਾਵੇਗੀ।