ਲੁਧਿਆਣਾ: ਲੁਧਿਆਣਾ ਦੇ ਪਿੰਡ ਹੰਬੜਾ ਵਿੱਚ ਦੋ ਗੁਆਂਢੀਆਂ ਦੀ ਲੜਾਈ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਇਸ ਵਾਇਰਲ ਹੋਈ ਵੀਡੀਓ ਵਿੱਚ ਇੱਕ ਪੱਖ ਦੂਜੇ ਪਾਸੇ ਦੀ ਔਰਤ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਹੈ ਅਤੇ ਵੀਡੀਓ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ।
ਇਸ ਵਿੱਚ ਦਿੱਖ ਰਿਹਾ ਹੈ ਕਿ ਕਿਵੇਂ ਇੱਕ ਆਦਮੀ ਇੱਕ ਔਰਤ ਨੂੰ ਵਾਲਾਂ ਤੋਂ ਘਸੀਟਦਾ ਦਿਖਾਈ ਦੇ ਰਿਹਾ ਹੈ ਅਤੇ ਔਰਤ ਦੀ ਕਿਵੇਂ ਮਾਰ ਕੁਟਾਈ ਕਰ ਰਿਹਾ ਹੈ। ਮਾਰ- ਕੁੱਟ ਦੌਰਾਨ ਉਹ ਔਰਤ ਨਾਲ ਦੁਰਵਿਵਹਾਰ ਵੀ ਕਰ ਰਿਹਾ ਹੈ। ਔਰਤ ਨੂੰ ਵਾਲਾਂ ਤੋਂ ਫੜ ਕੇ ਸੜਕ 'ਤੇ ਘਸੀਟਿਆ ਜਾ ਰਿਹਾ ਹੈ।
ਇਸ ਬਾਰੇ ਜਦੋਂ ਪੁਲਿਸ ਜਾਂਚ ਅਧਿਕਾਰੀ ਹੰਬੜਾ ਚੌਂਕੀ ਇੰਚਾਰਜ ਹਰਪਾਲ ਸਿੰਘ ਨਾਲ ਫ਼ੋਨ' ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕੋਈ ਵੱਡਾ ਮਾਮਲਾ ਨਹੀਂ ਹੈ ਦੋਵੇਂ ਪੱਖਾਂ ਵਿੱਚ ਰਾਜੀਨਾਮਾ ਹੋ ਗਿਆ ਹੈ। ਦੋਵੇਂ ਪੱਖਾਂ ਵੱਲੋਂ ਕੋਈ ਮਾਮਲਾ ਦਰਜ ਨਹੀਂ ਕਰਵਾਇਆ ਗਿਆ। ਦੂਜੇ ਪਾਸੇ ਜਦੋਂ ਪੀੜਤ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫ਼ੋਨ ਬੰਦ ਸੀ।
ਇਹ ਵੀ ਪੜੋ: ਏ.ਐਸ.ਆਈ 'ਤੇ ਗੱਡੀ ਚੜਾਉਣ ਵਾਲਾ ਕਾਬੂ