ਲੁਧਿਆਣਾ: ਲੁਧਿਆਣਾ ਦੇ ਹਲਕਾ ਕੇਂਦਰੀ ਦੇ ਧਰਮਪੁਰਾ ਇਲਾਕੇ ਵਿਚ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਦੋ ਧਿਰਾਂ ਵਿਚਾਲੇ 40 ਵੋਟਾਂ ਪਾਉਣ ਨੂੰ ਲੈ ਕੇ ਆਪਸ ਵਿਚ ਵਿਵਾਦ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਦੋਵਾਂ ਧਿਰਾਂ ਦੇ ਵਰਕਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਗਏ ਹਨ।
ਹਾਲਾਂਕਿ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਵੀ ਪੁੱਜਾ ਜਦੋਂ ਕਿ ਭਾਜਪਾ ਦੇ ਵਰਕਰਾਂ ਨੇ ਆਪਣੇ ਨਾਲ ਧੱਕੇ ਹੋਣ ਦੇ ਇਲਜ਼ਾਮ ਲਗਾ ਕੇ ਸ਼ਿੰਗਾਰ ਸਿਨੇਮਾ ਰੋਡ 'ਤੇ ਜਾਮ ਲਗਾ ਦਿੱਤਾ। ਭਾਜਪਾ ਦੇ ਆਗੂ ਨੇ ਇਹ ਕਿਹਾ ਕਿ ਜਾਅਲੀ ਵੋਟਾਂ ਨੂੰ ਲੈ ਕੇ ਇਹ ਪੂਰਾ ਵਿਵਾਦ ਸ਼ੁਰੂ ਹੋਇਆ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕਾਂਗਰਸੀ ਵਰਕਰਾਂ ਵੱਲੋਂ ਜਾਅਲੀ ਵੋਟਾਂ ਪਾਈਆਂ ਜਾ ਰਹੀਆਂ ਸਨ ਅਤੇ ਇਸ ਦੌਰਾਨ ਮੌਕੇ 'ਤੇ ਮੌਜੂਦ ਪੁਲਿਸ ਅਫ਼ਸਰ ਨੇ ਉਨ੍ਹਾਂ ਨੂੰ ਆਪਣਾ ਬੂਥ ਹਟਾਉਣ ਤੱਕ ਕਹਿ ਦਿੱਤਾ ਗਿਆ।
ਇਹ ਵੀ ਪੜ੍ਹੋ: ਵੋਟਿੰਗ ਦੌਰਾਨ ਵੱਡਾ ਧਮਾਕਾ, ਪੱਥਰਬਾਜ਼ੀ ਦੌਰਾਨ ਵਿਖਾਈ ਦਿੱਤੀਆਂ ਬੰਦੂਕਾਂ
ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਹੋਇਆ ਭਾਜਪਾ ਦੇ ਵਰਕਰਾਂ ਨੇ ਕਿਹਾ ਕਿ ਮੌਕੇ ਤੇ ਮੌਜੂਦ ਐਸ. ਐਚ .ਓ ਨੂੰ ਸਸਪੈਂਡ ਕੀਤਾ ਜਾਵੇ। ਉਧਰ ਦੂਜੇ ਪਾਸੇ ਕਾਂਗਰਸ ਦੀ ਮਹਿਲਾ ਵਰਕਰ ਨੇ ਕਿਹਾ ਕਿ ਭਾਜਪਾ ਦੇ ਵਰਕਰਾਂ ਵੱਲੋਂ ਉਨ੍ਹਾਂ ਤੇ ਹਮਲਾ ਕੀਤਾ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਇੱਟਾਂ ਰੋੜੇ ਦੂਜੀ ਧਿਰ ਵੱਲੋਂ ਵਰਸਾਏ ਗਏ ਜਿਸ ਦੌਰਾਨ ਕਈ ਲੋਕ ਵੀ ਜ਼ਖ਼ਮੀ ਹੋਏ ਨੇ
ਉਧਰ ਦੂਜੇ ਪਾਸੇ ਮੌਕੇ ਤੇ ਮੌਜੂਦ ਏਸੀਪੀ ਨੇ ਦੱਸਿਆ ਕਿ ਮਾਹੌਲ ਸ਼ਾਂਤ ਕਰਵਾ ਦਿੱਤਾ ਗਿਆ ਹੈ ਅਤੇ ਪੁਲਿਸ ਫੋਰਸ ਵੀ ਇਲਾਕੇ ਵਿੱਚ ਤੈਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਵੀ ਕਸੂਰਵਾਰ ਹੋਵੇਗਾ, ਉਸ ਦੇ ਕਾਨੂੰਨ ਮੁਤਾਬਿਕ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ: ਸਾਬਕਾ ਅਕਾਲੀ ਕੌਂਸਲਰ ਦੇ ਬੇਟੇ 'ਤੇ ਚੱਲੀਆਂ ਗੋਲੀਆਂ, ਸੀਸੀਟੀਵੀ ਤਸਵੀਰਾਂ