ETV Bharat / state

ਬੈਂਕ ਖੁੱਲ੍ਹਣ 'ਤੇ ਗ੍ਰਾਹਕਾਂ ਦੀਆਂ ਲੱਗੀਆਂ ਕਤਾਰਾਂ, ਸਮਾਜਿਕ ਦੂਰੀ ਦੇ ਨਿਯਮਾਂ ਨੂੰ ਟੰਗਿਆ ਛਿੱਕੇ

author img

By

Published : Mar 30, 2020, 3:21 PM IST

ਪੰਜਾਬ ਸਰਕਾਰ ਨੇ ਲੋਕਾਂ ਨੂੰ ਬੈਂਕ ਸਹੂਲਤਾਂ ਦੇਣ ਦਾ ਫ਼ੈਸਲਾ ਕੀਤਾ ਜਿਸ ਕਾਰਨ ਅੱਜ ਅਤੇ ਕੱਲ੍ਹ ਬੈਂਕ ਖੋਲ੍ਹਣ ਦਾ ਫੈਸਲਾ ਲਿਆ ਗਿਆ ਪਰ ਲੋਕ ਬੈਂਕ ਖੁੱਲ੍ਹਣ ਕਾਰਨ ਇੰਨੇ ਕਾਹਲੇ ਪੈ ਗਏ ਕਿ ਇਹ ਵੀ ਭੁੱਲ ਗਏ ਕਿ ਇੱਕ-ਦੂਜੇ ਵਿਚਕਾਰ ਇੱਕ ਮੀਟਰ ਤੋਂ ਵੱਧ ਦਾ ਫਾਸਲਾ ਰੱਖਣਾ ਹੈ।

ਬੈਂਕ ਖੁੱਲ੍ਹਣ 'ਤੇ ਗ੍ਰਾਹਕਾਂ ਦੀਆਂ ਲੱਗੀਆਂ ਕਤਾਰਾਂ, ਸਮਾਜਿਕ ਦੂਰੀ ਦੇ ਨਿਯਮਾਂ ਨੂੰ ਟੰਗਿਆ ਛਿੱਕੇ
ਬੈਂਕ ਖੁੱਲ੍ਹਣ 'ਤੇ ਗ੍ਰਾਹਕਾਂ ਦੀਆਂ ਲੱਗੀਆਂ ਕਤਾਰਾਂ, ਸਮਾਜਿਕ ਦੂਰੀ ਦੇ ਨਿਯਮਾਂ ਨੂੰ ਟੰਗਿਆ ਛਿੱਕੇ

ਲੁਧਿਆਣਾ: ਪੰਜਾਬ ਸਰਕਾਰ ਨੇ ਲੋਕਾਂ ਨੂੰ ਬੈਂਕ ਸਹੂਲਤਾਂ ਦੇਣ ਦਾ ਫ਼ੈਸਲਾ ਕੀਤਾ ਜਿਸ ਕਾਰਨ ਅੱਜ ਅਤੇ ਕੱਲ੍ਹ ਬੈਂਕ ਖੋਲ੍ਹਣ ਦਾ ਫੈਸਲਾ ਲਿਆ ਗਿਆ ਪਰ ਲੋਕ ਬੈਂਕ ਖੁੱਲ੍ਹਣ ਕਾਰਨ ਇੰਨੇ ਕਾਹਲੇ ਪੈ ਗਏ ਕਿ ਇਹ ਵੀ ਭੁੱਲ ਗਏ ਕਿ ਇੱਕ-ਦੂਜੇ ਵਿਚਕਾਰ ਇੱਕ ਮੀਟਰ ਤੋਂ ਵੱਧ ਦਾ ਫਾਸਲਾ ਰੱਖਣਾ ਹੈ। ਲੋਕ ਬੈਂਕਾਂ ਦੇ ਬਾਹਰ ਆਪਣੀਆਂ ਪੈਨਸ਼ਨਾਂ ਅਤੇ ਪੈਸੇ ਆਦਿ ਕਢਵਾਉਣ ਲਈ ਲੰਮੀਆਂ ਕਤਾਰਾਂ ਦੇ ਵਿੱਚ ਖੜ੍ਹੇ ਹੋ ਗਏ। ਕੁਝ ਪੁਲਿਸ ਮੁਲਾਜ਼ਮ ਵੀ ਮੌਕੇ 'ਤੇ ਆਏ ਪਰ ਲੋਕਾਂ ਨੇ ਉਨ੍ਹਾਂ ਦੀ ਗੱਲ ਵੀ ਨਹੀਂ ਮੰਨੀ ਤਾਂ ਉਹ ਵੀ ਪਰਤ ਗਏ।

ਬੈਂਕ ਪਹੁੰਚੇ ਕੁੱਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਇੱਥੇ ਪੈਨਸ਼ਨ ਮਿਲ ਰਹੀ ਹੈ ਪਰ ਲੋਕ ਵਾਇਰਸ ਦਾ ਧਿਆਨ ਨਹੀਂ ਰੱਖ ਰਹੇ ਅਤੇ ਸਰਕਾਰ ਵੱਲੋਂ ਇੱਕ-ਦੂਜੇ ਵਿਚਕਾਰ ਫਾਸਲਾ ਕਾਇਮ ਕਰਨ ਦੇ ਹੁਕਮਾਂ ਨੂੰ ਛਿੱਕੇ ਟੰਗ ਰਹੇ ਹਨ। ਇੱਕ ਪ੍ਰਵਾਸੀ ਔਰਤ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲ ਰਹੀ। ਬੈਂਕਾਂ ਤੋਂ ਪੈਸੇ ਨਹੀਂ ਮਿਲ ਰਹੇ ਉਨ੍ਹਾਂ ਦੇ ਖਾਤੇ ਖਾਲੀ ਹੋ ਗਏ ਨੇ ਅਤੇ ਘਰ ਖਾਣ-ਪੀਣ ਦੇ ਵੀ ਲਾਲੇ ਪੈ ਗਏ ਹਨ।

ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਸੈਕਟਰ 5 'ਚ ਦੇਖਿਆ ਗਿਆ ਤੇਂਦੁਆ, 5 ਘੰਟੇ ਦੀ ਮਸ਼ੱਕਤ ਬਾਅਦ ਕੀਤਾ ਕਾਬੂ

ਦੱਸ ਦਈਏ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਵਿੱਚ ਕਰਫ਼ਿਊ ਦਾ ਐਲਾਨ ਕੀਤਾ ਹੋਇਆ ਹੈ। ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਨੇ 30 ਅਤੇ 31 ਮਾਰਚ ਨੂੰ ਬੈਂਕ ਖੋਲ੍ਹਣ ਦਾ ਐਲਾਨ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.