ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਪਿੰਡ ਗੋਰਸੀਆਂ ਖ਼ਾਨ ਮੁਹੰਮਦ 'ਚ ਰੇਤੇ ਦੀ ਮਾਈਨਿੰਗ 'ਤੇ ਲਾਈਵ ਛਾਪੇਮਾਰੀ ਕੀਤੀ। ਇਸ ਸਬੰਧੀ ਕੁਝ ਠੇਕੇਦਾਰਾਂ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ ਜਿਸ ਦੇ ਚੱਲਦੇ ਉਨ੍ਹਾਂ ਮਸ਼ੀਨਾਂ ਲੁਕਾ ਦਿੱਤੀਆਂ।
ਇਸ ਸਬੰਧੀ ਸਿਮਰਜੀਤ ਬੈਂਸ ਨੇ ਕਿਹਾ ਕਿ ਇਸ ਥਾਂ 'ਤੇ ਰੋਜ਼ਾਨਾ 80 ਲੱਖ ਦੀ ਰੇਤੇ ਦੀ ਮਾਈਨਿੰਗ ਹੁੰਦੀ ਹੈ ਜਿਸ ਵਿੱਚ ਕੁਝ ਸਿਆਸੀ ਆਗੂਆਂ ਦਾ ਵੀ ਹੱਥ ਹੈ। ਇਸ ਦੇ ਚੱਲਦਿਆਂ ਸੜਕਾਂ ਦੀ ਹਾਲਤ ਵੀ ਖ਼ਰਾਬ ਹੋ ਰਹੀ ਹੈ।
ਉਧਰ, ਠੇਕੇਦਾਰ ਦਾ ਕਹਿਣਾ ਹੈ ਕਿ ਇਥੇ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ ਹੈ। ਇਸ ਦੀ ਜਾਂਚ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਵਿਭਾਗ ਦੇ ਐੱਸਡੀਓ ਨੇ ਕਿਹਾ ਉਨ੍ਹਾਂ ਨੇ ਮਾਲ ਵਿਭਾਗ ਤੋਂ ਮਿਣਤੀ ਲਈ ਲੋਕਾਂ ਨੂੰ ਸੱਦਿਆ ਹੈ ਜੇ ਇਹ ਮਾਈਨਿੰਗ ਗ਼ੈਰ-ਕਾਨੂੰਨੀ ਹੋਈ ਤਾਂ ਰੋਕ ਦਿੱਤੀ ਜਾਵੇਗੀ।