ETV Bharat / state

ਲੁਧਿਆਣਾ-ਰਾਹੋਂ ਰੋਡ ਦੀ ਹਾਲਤ ਖਸਤਾ, 15 ਸਾਲ ਤੋਂ ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ, ਲੋਕ ਕਰਵਾ ਰਹੇ ਮੁਰੰਮਤ - ਲੁਧਿਆਣਾ ਤੋਂ ਕੈਬਿਨੇਟ ਮੰਤਰੀ

ਲੁਧਿਆਣਾ ਰਾਹੋਂ ਰੋਡ ਦੀ ਖਸਤਾ ਹਾਲਤ ਨੂੰ ਵੇਖਦੇ ਹੋਏ ਸਥਾਨਕ ਲੋਕਾਂ ਨੇ ਮਿਲ ਕੇ ਇਸ ਟੁੱਟੀ ਹੋਈ ਸੜਕ ਨੂੰ ਬਣਾਉਣ ਦਾ ਫ਼ੈਸਲਾ ਕੀਤਾ। ਇਲਾਕਾ ਵਾਸੀਆਂ ਅਤੇ ਕਾਰ ਸੇਵਾ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ।

ਫ਼ੋਟੋ।
author img

By

Published : Oct 31, 2019, 4:24 AM IST

Updated : Oct 31, 2019, 4:48 AM IST

ਲੁਧਿਆਣਾ: ਰਾਹੋਂ ਰੋਡ ਦੀ ਖਸਤਾ ਹਾਲਤ ਨੂੰ ਵੇਖਦੇ ਹੋਏ ਸਥਾਨਕ ਲੋਕਾਂ ਨੇ ਮਿਲ ਕੇ ਇਸ ਟੁੱਟੀ ਹੋਈ ਸੜਕ ਨੂੰ ਬਣਾਉਣ ਦਾ ਫ਼ੈਸਲਾ ਕੀਤਾ। ਇਲਾਕਾ ਵਾਸੀਆਂ ਅਤੇ ਕਾਰ ਸੇਵਾ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਪਰ ਲੁਧਿਆਣਾ ਤੋਂ ਕੈਬਿਨੇਟ ਮੰਤਰੀ, ਸੰਸਦ ਅਤੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਹੋਣ ਦੇ ਬਾਵਜੂਦ ਕੋਈ ਵੀ ਮੌਕੇ 'ਤੇ ਹਾਲਾਤਾਂ ਦਾ ਜਾਇਜ਼ਾ ਲੈਣ ਨਹੀਂ ਪਹੁੰਚਿਆ।

ਵੀਡੀਓ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਹੋਂ ਰੋਡ ਦੀ ਖਸਤਾ ਹਾਲਤ ਬੀਤੇ 15 ਸਾਲ ਤੋਂ ਹੈ। ਇੱਥੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹੋ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਇੱਕ ਫੁੱਟ ਸੜਕ ਵੀ ਅੱਜ ਤੱਕ ਨਹੀਂ ਬਣਾਈ ਗਈ। ਜਿਸ ਤੋਂ ਪ੍ਰੇਸ਼ਾਨ ਹੋ ਕੇ ਇਲਾਕਾ ਵਾਸੀਆਂ ਕੁਝ ਸਨਅਤਕਾਰਾਂ ਅਤੇ ਕਾਰ ਸੇਵਾ ਵਾਲਿਆਂ ਨੇ ਲੋਕਾਂ ਦੇ ਸਹਿਯੋਗ ਨਾਲ ਪੈਸੇ ਇਕੱਠੇ ਕਰਕੇ ਸੜਕ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸੜਕ ਬਣਾਉਣ 'ਤੇ 67 ਲੱਖ ਰੁਪਏ ਦਾ ਖਰਚਾ ਹੋਣ ਦੀ ਸੰਭਾਵਨਾ ਹੈ।

ਜ਼ਿਕਰੇ ਖਾਸ ਹੈ ਕਿ ਲੁਧਿਆਣਾ ਵਿੱਚ ਸੰਸਦ ਕੈਬਿਨੇਟ ਮੰਤਰੀ ਅਤੇ ਵੱਡੇ ਵੱਡੇ ਲੀਡਰ ਵੀ ਮੌਜੂਦ ਹਨ, ਪਰ ਸੋਸ਼ਲ ਮੀਡੀਆ 'ਤੇ ਸਵੇਰ ਤੋਂ ਹੀ ਸੜਕ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਜਿਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਪਰ ਹਾਲੇ ਤੱਕ ਮੌਕੇ 'ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਹੈ। ਜ਼ਿਮਨੀ ਚੋਣਾਂ ਦੌਰਾਨ ਵੱਡੇ ਵੱਡੇ ਦਾਅਵੇ ਵੀ ਹੋਏ ਸਨ ਪਰ ਜ਼ਮੀਨੀ ਪੱਧਰ 'ਤੇ ਸੱਚਾਈ ਕੁਝ ਹੋਰ ਹੀ ਹੈ। ਹੁਣ ਲੋਕ ਵੀ ਆਪਣੇ ਪੱਧਰ 'ਤੇ ਸੜਕ ਦਾ ਕੰਮ ਕਰਵਾ ਰਹੇ ਹਨ।

Intro:Hl..ਲੁਧਿਆਣਾ ਰਾਹੋਂ ਰੋਡ ਦੀ ਹਾਲਤ ਖਸਤਾ, ਕਈ ਸਾਲਾਂ ਤੋਂ ਨਹੀਂ ਬਣੀ ਰੋਡ, ਇਲਾਕਾ ਵਾਸੀਆਂ ਅਤੇ ਕਾਰ ਸੇਵਾ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਕਰਵਾਇਆ ਕੰਮ ਸ਼ੁਰੂ..

Anchor...ਸਾਡੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਸੜਕਾਂ ਅਤੇ ਲੋਕਾਂ ਦੀ ਸਮੱਸਿਆਵਾਂ ਨੂੰ ਲੈ ਕੇ ਕਿੰਨਾ ਕੁ ਗੰਭੀਰ ਹੈ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਲੁਧਿਆਣਾ ਦੇ ਵਿੱਚ ਰਾਹੁਲ ਰੋਡ ਦੀ ਹਾਲਤ ਇੰਨੀ ਕੁ ਖਸਤਾ ਹੈ ਅਤੇ ਬੀਤੇ ਕਈ ਸਾਲਾਂ ਤੋਂ ਸੜਕ ਦਾ ਕੰਮ ਨਾ ਹੋਣ ਕਾਰਨ ਇਲਾਕੇ ਦੇ ਲੋਕ ਇੰਨੇ ਕੁ ਪ੍ਰੇਸ਼ਾਨ ਸਨ ਕਿ ਹੁਣ ਲੋਕਾਂ ਨੇ ਖੁਦ ਹੀ ਪੈਸੇ ਇਕੱਠੇ ਕਰਕੇ ਅਤੇ ਕਾਰ ਸੇਵਾ ਵਾਲਿਆਂ ਨੂੰ ਬੁਲਾ ਕੇ ਸੜਕ ਦਾ ਕੰਮ ਸ਼ੁਰੂ ਕਰਵਾ ਲਿਆ..ਪਰ ਲੁਧਿਆਣਾ ਤੋਂ ਕੈਬਨਿਟ ਮੰਤਰੀ, ਸੰਸਦ ਅਤੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਹੋਣ ਦੇ ਬਾਵਜੂਦ ਕੋਈ ਵੀ ਮੌਕੇ ਤੇ ਨਹੀਂ ਪਹੁੰਚਿਆ...

Body:Vo...1 ਸੜਕ ਤੇ ਚੱਲ ਰਿਹਾ ਇਹ ਕੰਮ ਕੋਈ ਸਰਕਾਰੀ ਜਾਂ ਕਿਸੇ ਠੇਕੇਦਾਰ ਦਾ ਨਹੀਂ ਸਗੋਂ ਇਲਾਕਾ ਵਾਸੀਆਂ ਵੱਲੋਂ ਇਕੱਠੀ ਕੀਤੀ ਗਈ ਮਾਇਆ ਨਾਲ ਹੋ ਰਿਹੈ...ਦਰਅਸਲ ਲੁਧਿਆਣਾ ਦੇ ਰਾਹੋਂ ਰੋਡ ਦੀ ਹਾਲਤ ਇੰਨੀ ਖਸਤਾ ਹੈ ਕਿ ਬੀਤੇ 15 ਸਾਲ ਤੋਂ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹੋ ਰਹੇ ਨੇ ਪਰ ਪ੍ਰਸ਼ਾਸਨ ਵੱਲੋਂ ਇੱਕ ਫੁੱਟ ਸੜਕ ਵੀ ਅੱਜ ਤੱਕ ਨਹੀਂ ਬਣਾਈ ਗਈ..ਜਿਸ ਤੋਂ ਪ੍ਰੇਸ਼ਾਨ ਹੋ ਕੇ ਇਲਾਕਾ ਵਾਸੀਆਂ ਕੁਝ ਸਨਅਤਕਾਰਾਂ ਅਤੇ ਕਾਰ ਸੇਵਾ ਵਾਲਿਆਂ ਨੇ ਲੋਕਾਂ ਦੇ ਸਹਿਯੋਗ ਨਾਲ ਮਾਇਆ ਇਕੱਤਰ ਕਰਕੇ ਸੜਕ ਦਾ ਕੰਮ ਸ਼ੁਰੂ ਕਰਵਾਇਆ...ਉਨ੍ਹਾਂ ਨੇ ਦੱਸਿਆ ਕਿ ਸੜਕ ਬਣਾਉਣ ਤੇ 67 ਲੱਖ ਰੁਪਏ ਦਾ ਖਰਚਾ ਹੋਣਾ ਹੈ ਜੋ ਉਹ ਲੋਕਾਂ ਤੋਂ ਸਨਅਤਕਾਰਾਂ ਤੋਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਕੱਤਰ ਕੀਤੇ ਜਾ ਰਹੇ ਨੇ...

Byte..ਕਾਰ ਸੇਵਾ ਵਾਲੇ 

Vo...2 ਰਾਹੋਂ ਰੋਡ ਤੇ ਸੜਕ ਦੇ ਕੰਢੇ ਇੱਕ ਟੈਂਟ ਲਾ ਕੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਸੜਕ ਲਈ ਪੈਸੇ ਇਕੱਤਰ ਕੀਤੇ ਜਾ ਰਹੇ ਨੇ ਇਸਦੇ ਨਾਲ ਹੀ ਰਾਹਗੀਰਾਂ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਸੜਕ ਦੀ ਹਾਲਤ ਇੰਨੀ ਖਸਤਾ ਹੈ ਕਿ ਇਥੇ ਕਈ ਹਾਦਸੇ ਹੋ ਚੁੱਕੇ ਨੇ..ਬਰਸਾਤਾਂ ਦੌਰਾਨ ਸੜਕ ਤੇ ਪਾਣੀ ਇਕੱਤਰ ਹੋ ਜਾਂਦਾ ਹੈ..ਪਰ ਪ੍ਰਸ਼ਾਸਨ ਨੇ ਆਸਟ ਲੋਕਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਸੜਕ ਬਣਾਈ ਜਿਸ ਕਾਰਨ ਮਜ਼ਬੂਰਨ ਇਲਾਕਾ ਵਾਸੀਆਂ ਨਹੀਂ ਪੈਸੇ ਇਕੱਤਰ ਕਰਕੇ ਸੜਕ ਬਣਾਉਣ ਦਾ ਫ਼ੈਸਲਾ ਲਿਆ...

Byte..ਰਾਹਗੀਰ

Conclusion:Clozing..ਜ਼ਿਕਰੇ ਖਾਸ ਹੈ ਕਿ ਲੁਧਿਆਣਾ ਦੇ ਵਿੱਚ ਸੰਸਦ ਕੈਬਨਿਟ ਮੰਤਰੀ ਅਤੇ ਵੱਡੇ ਵੱਡੇ ਲੀਡਰ ਵੀ ਮੌਜੂਦ ਨੇ ਪਰ ਸੋਸ਼ਲ ਮੀਡੀਆ ਤੇ ਸਵੇਰ ਤੋਂ ਹੀ ਸੜਕ ਦੇ ਲਈ ਪੈਸੇ ਇਕੱਤਰ ਕੀਤੇ ਜਾ ਰਹੇ ਨੇ ਵੀਡੀਓ ਵਾਇਰਲ ਹੋ ਰਹੀ ਹੈ ਪਰ ਹਾਲੇ ਤੱਕ ਮੌਕੇ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ..ਜ਼ਿਮਨੀ ਚੋਣ ਦੌਰਾਨ ਵੱਡੇ ਵੱਡੇ ਦਾਅਵੇ ਵੀ ਹੋਏ ਸਨ ਪਰ ਜ਼ਮੀਨੀ ਪੱਧਰ ਤੇ ਸੱਚਾਈ ਕੁਝ ਹੋਰ ਹੀ ਹੈ ਅਤੇ ਹੁਣ ਲੋਕ ਵੀ ਆਪਣੇ ਪੱਧਰ ਤੇ ਹੀ ਸੜਕ ਦਾ ਕੰਮ ਕਰਵਾ ਰਹੇ ਨੇ....

Last Updated : Oct 31, 2019, 4:48 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.